ਲੇਖ

ਸੂਬਾ ਬਣਾ ਕੇ ਗਿਲਗਿਟ-ਬਾਲਟਿਸਤਾਨ ਹੜੱਪਣ ਦੀ ਸਾਜਿਸ਼

ਪਾਕਿਸਤਾਨ ਨੇ ਗਿਲਗਿਟ-ਬਾਲਟਿਸਤਾਨ ਨੂੰ ਨਵੇਂ ਪੰਜਵਾਂ ਸੂਬਾ ਬਣਾਉਣ ਦਾ ਮਤਾ ਪਾਸ ਕਰਕੇ ਭਾਰਤੀ ਅਖੰਡਤਾ ਵਿਰੱਧ ਵੱਡੀ ਸਾਜਿਸ਼ ਰਚੀ ਹੈ ਹਾਲਾਂਕਿ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਇਸ ਮਤੇ ਦਾ ਵਿਰੋਧ ਕਰਦਿਆਂ  ਕਿਹਾ ਹੈ ਕਿ ਗਿਲਗਿਟ-ਬਾਲਟਿਸਤਾਨ ਤੇ ਪੀਓਕੇ ਭਾਰਤ ਦਾ ਅਨਿੱਖੜਵਾਂ ਹਿੱਸਾ ਹਨ ਤੇ ਰਹਿਣਗੇ  ਪਾਕਿਸਤਾਨ ਦਾ ਇਹ ਮਤਾ ਅਸੰਵੈਧਾਨਿਕ ਹੋਣ  ਦੇ ਨਾਲ ਸ਼ਿਮਲਾ – ਸਮਝੌਤੇ  ਦੇ ਖਿਲਾਫ ਵੀ ਹੈ ਇਸ ਦੇ ਬਾਵਜੂਦ ਪਾਕਿ ਇਨ੍ਹਾਂ ਮਸਲਿਆਂ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਸੂਬੇ  ਦੇ ਨਕਸ਼ੇ ‘ਚ ਵਿਵਾਦਤ ਪੀਓਕੇ ਦੀ ਭੂਮੀ ਵੀ ਸ਼ਾਮਲ ਹੈ
ਗਿਲਗਿਟ-ਬਾਲਟਿਸਤਾਨ ਤੇ ਪੀਓਕੇ ਅਸਲ ‘ਚ ਭਾਰਤ  ਦੇ ਜੰਮੂ-ਕਸ਼ਮੀਰ  ਰਾਜ  ਦੇ ਹਿੱਸੇ ਹਨ ਇਸ ਦੇ  ਬਾਵਜੂਦ 4 ਨਬੰਵਰ 1947 ਤੋਂ ਪਾਕਿ ਦੇ ਨਾਜਾਇਜ਼ ਕਬਜ਼ੇ ‘ਚ ਹੈ ਜਿਨ੍ਹਾਂ ਇਲਾਕਿਆਂ ਨੂੰ ਮਕਬੂਜਾ ਕਸ਼ਮੀਰ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੂੰ ਪਾਕਿ ਨੇ 1947-48 ‘ਚ ਹਮਲਾ ਕਰਕੇ ਆਪਣੇ ਕਬਜ਼ੇ ‘ਚ ਲੈ ਲਿਆ ਸੀ ਇਨ੍ਹਾਂ ਵਿੱਚ ਵੀ ਗਿਲਗਿਟ-ਬਾਲਟਿਸਤਾਨ ਦਾ ਜੋ ਭੂ ਖੰਡ ਹੈ ,  ਉਸਦੀ ਕਹਾਣੀ ਕੁਝ ਵੱਖਰੀ ਹੈ  ਦਰਅਸਲ ਗਿਲਗਿਟ ਦਾ ਖੇਤਰ ਅੰਗਰੇਜਾਂ ਨੇ ਜੰਮੂ- ਕਸ਼ਮੀਰ  ਦੇ ਮਹਾਰਾਜੇ ਹਰੀ ਸਿੰਘ ਤੋਂ ਪੱਟੇ ‘ਤੇ ਲਿਆ ਹੋਇਆ ਸੀ ਤਾਂ ਕਿ ਇਸ ਖੇਤਰ ਦੇ ਉੱਚੇ ਸਿਖਰਾਂ ਤੋਂ ਨਿਗਰਾਨੀ ਕੀਤੀ ਜਾ ਸਕੇ   ਇਸ ਲਈ ਗਿਲਗਿਟ ਸਕਾਊਟਸ ਫੋਰਸ ਨਾਮਕ ਫੌਜ ਵੀ ਰਹਿੰਦੀ ਸੀ
ਅੰਗਰੇਜਾਂ ਨੂੰ ਜਦੋਂ ਭਾਰਤ ਛੱਡ ਕੇ ਜਾਣਾ ਪਿਆ ਤਾਂ ਉਨ੍ਹਾਂ ਨੇ ਪੱਟੇ  ਦੇ ਦਸਤਾਵੇਜ਼ ਹਰੀ ਸਿੰਘ  ਨੂੰ ਮੋੜ ਦਿੱਤੇ ਉਨ੍ਹਾਂ ਨੇ ਬ੍ਰਿਗੇਡੀਅਰ ਘੰਸਾਰ ਸਿੰਘ  ਨੂੰ ਇੱਥੋਂ ਦਾ ਗਵਰਨਰ ਬਣਾ ਦਿੱਤਾ ਗਿਲਗਿਟ ਸਕਾਊਟਸ ਦੇ ਫੌਜੀ ਵੀ ਮਹਾਰਾਜ  ਦੇ ਅਧੀਨ ਕਰ ਦਿੱਤੇ ਗਏ ਜਦੋਂ ਪਾਕਿ ਨੇ ਕਬਾਇਲੀਆਂ ਦੀ ਆੜ ‘ਚ ਪਾਕਿਸਤਾਨੀ ਫੌਜ ਭੇਜ ਕੇ ਜੰਮੂ-ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਇਨ੍ਹਾਂ ਉਲਟ ਹਾਲਾਤਾਂ ਕਾਰਨ ਹਰੀ ਸਿੰਘ  ਨੂੰ ਆਪਣਾ ਰਾਜ ਭਾਰਤ ‘ਚ ਵਿਲਯ ਕਰਨ ਨੂੰ ਮਜਬੂਰ ਹੋਣਾ ਪਿਆ  4 ਅਕਤੂਬਰ 1947 ਨੂੰ ਇੰਸਟੂਮੈਂਟ ਆਫ ਐਕਸੈਸ਼ਨ ਨਾਂਅ  ਦੇ ਦਸਤਾਵੇਜ਼ ‘ਤੇ ਦਸਤਖ਼ਤ ਹੋਏ ਇਸ ਤੋਂ ਬਾਦ ਗਿਲਗਿਟ -ਬਾਲਟਿਸਤਾਨ ‘ਤੇ ਭਾਰਤ ਦਾ ਕਾਨੂੰਨੀ ਕਬਜ਼ਾ ਹੋ ਗਿਆ  ਪਰ ਬਰਾਉਨ ਨੇ ਮਹਾਰਾਜ ਨਾਲ ਗ਼ਦਾਰੀ ਕੀਤੀ   ਘੰਸਾਰ ਸਿੰਘ ਨੂੰ ਗ੍ਰਿਫਤਾਰ ਕਰ ਪੇਸ਼ਾਵਰ ਦੀ ਜੇਲ੍ਹ ‘ਚ ਭਿਜਵਾ ਦਿੱਤਾ , ਨਾਲ ਹੀ ਅੰਗਰੇਜ਼ ਸੀਨੀਅਰ ਲੈਫਟੀਨੈਂਟ ਰੋਜਰ ਬੇਕਨ ਨੂੰ ਖਬਰ ਦਿੱਤੀ ਕਿ ਗਿਲਗਿਟ -ਬਾਲਟਿਸਤਾਨ ਪਾਕਿਸਤਾਨ ਦਾ ਹਿੱਸਾ ਬਨਣ ਜਾ ਰਿਹਾ ਹੈ  2 ਨਬੰਵਰ 1947 ਨੂੰ ਬਰਾਊਨ ਨੇ ਇੱਥੇ ਪਾਕਿ ਦਾ ਝੰਡਾ ਵੀ ਝੁਲਾ ਦਿੱਤਾ  ਉਦੋਂ ਤੋਂ ਇਸ ਭੂ ਖੰਡ ‘ਤੇ ਪਾਕਿ ਦਾ ਕਬਜ਼ਾ ਹੋਇਆ ਹੈ
ਉਦੋਂ ਤੋਂ ਰਾਜਨੀਤਕ ਅਧਿਕਾਰਾਂ ਲਈ ਲੋਕੰਤਤਰੀ ਅਵਾਜ ਚੁੱਕਣ ਵਾਲੇ ਲੋਕਾਂ ‘ਤੇ ਜ਼ੁਲਮ ਜਾਰੀ ਹੈ ਜਾਹਿਰ ਹੈ ,  ਪਾਕਿ ਦੀ ਆਜ਼ਾਦੀ ਦੇ ਨਾਲ ਗਿਲਗਿਟ- ਬਾਲਟਿਸਤਾਨ ਦਾ ਮੁੱਦਾ ਜੁੜਿਆ ਹੋਇਆ ਹੈ   ਪਾਕਿ ਦੀ ਕੁੱਲ ਭੂਮੀ ਦਾ 40 ਫੀਸਦੀ ਹਿੱਸਾ ਇਹੀ ਹਨ ਪਰ ਇਸਦਾ ਵਿਕਾਸ ਨਹੀਂ ਹੋਇਆ ਕਰੀਬ 1 ਕਰੋੜ 30 ਲੱਖ ਦੀ ਆਬਾਦੀ ਵਾਲੇ ਇਸ ਹਿੱਸੇ ‘ਚ ਸਭ ਤੋਂ ਵੱਧ ਬਲੋਚ ਹਨ, ਇਸ ਲਈ ਇਸਨੂੰ ਗਿਲਗਿਟ-ਬਲੋਚਿਸਤਾਨ ਵੀ ਕਿਹਾ ਜਾਂਦਾ ਹੈ ਪਾਕਿ-ਬਲੂਚਿਸਤਾਨ  ਦਰਮਿਆਨ ਸੰਘਰਸ਼ 1945 ,  1958 ,  1962-63 ,  1973 -77 ਵਿੱਚ ਹੁੰਦਾ ਰਿਹਾ ਹੈ 77 ‘ਚ ਪਾਕਿ ਵੱਲੋਂ ਦਮਨ ਤੋਂ ਬਾਦ ਕਰੀਬ 2 ਦਹਾਕੇ ਤੱਕ ਸ਼ਾਂਤੀ ਰਹੀ   ਪਰ 1999 ‘ਚ ਮੁਸ਼ੱਰਫ ਸੱਤਾ ‘ਚ ਆਏ ਤਾਂ ਉਨ੍ਹਾਂ ਨੇ ਇੱਥੇ  ਫੌਜੀ ਅੱਡੇ ਖੋਲ੍ਹ ਦਿੱਤੇ   ਇਸਨੂੰ ਬਲੋਚਾਂ ਨੇ ਆਪਣੇ ਖੇਤਰ ‘ਤੇ ਕਬਜ਼ੇ ਦੀ ਕੋਸ਼ਿਸ਼ ਮੰਨਿਆ ਤੇ ਦੁਬਾਰਾ ਸੰਘਰਸ਼ ਤੇਜ ਹੋ ਗਿਆ ਇਸ ਤੋਂ ਬਾਦ ਇੱਥੇ ਕਈ ਵੱਖਵਾਦੀ ਅੰਦੋਲਨ ਹੋਂਦ ‘ਚ ਆ ਗਏ   ਇਨ੍ਹਾਂ ‘ਚ ਸਭ ਤੋਂ ਪ੍ਰਮੁੱਖ ਬਲੋਚਿਸਤਾਨ ਲਿਬਰੇਸ਼ਨ ਆਰਮੀ ਪ੍ਰਮੁੱਖ ਹੈ
ਹਾਲ ਹੀ ‘ਚ ਪੀਓਕੇ ਖੇਤਰ ‘ਚ ਲੋਕੰਤਤਰੀ ਉਦਾਰਵਾਦੀ ਮਖੌਟਾ ਸਾਹਮਣੇ ਲਿਆਉਣ ਦੇ ਮਕਸਦ ਨਾਲ ਪਾਕਿ ਨੇ ਚੋਣਾਂ ਕਰਵਾਈਆਂ ਸਨ  ਪਰ ਵੱਡੀ ਮਾਤਰਾ ‘ਚ ਫੌਜ ਤੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਾਰਟੀ ਮੁਸਲਮਾਨ ਲੀਗ ਨੇ ਧਾਂਦਲੀ ਕੀਤੀ ਉਸਨੇ 41 ‘ਚੋਂ 32 ਸੀਟਾਂ ਹਥਿਆਅ ਲਈਆਂ
ਚੋਣ ਪ੍ਰਕਿਰਿਆ ‘ਚੋਂ  ਗੁਜਰਨ  ਦੇ ਬਾਵਜੂਦ ਇੱਥੋਂ ਦੀ ਵਿਧਾਨ ਸਭਾ ਨੂੰ ਆਪਣੇ ਬੂਤੇ ਕੋਈ ਕਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਸਾਰੇ ਫੈਸਲੇ ਇੱਕ ਪ੍ਰੀਸ਼ਦ ਲੈਂਦੀ ਹੈ , ਜਿਸਦੇ ਪ੍ਰਧਾਨ ਪਾਕਿ  ਪ੍ਰਧਾਨ ਮੰਤਰੀ ਹੁੰਦੇ ਹਨ  ਲਿਹਾਜਾ ਚੋਣ  ਦੇ ਬਾਵਜੂਦ ਇੱਥੇ ਬਗ਼ਾਵਤ ਦੀ ਅੱਗ ਮਘੀ ਹੋਈ ਹੈ ਇਹ ਅੱਗ ਅਸਤੋਰ , ਦਿਆਮਿਰ ਤੇ ਹੁਨਜਾ ਸਮੇਤ ਉਨ੍ਹਾਂ ਸਾਰੇ ਇਲਾਕਿਆਂ  ‘ਚ ਸੁਲਗ ਰਹੀ ਹੈ, ਜੋ ਸ਼ੀਆ ਬਹੁਲਤਾ ਵਾਲੇ ਹਨ  ਸੁੰਨੀ ਬਹੁਲਤਾ ਪਾਕਿ  ‘ਚ ਸ਼ੀਆ ਤੇ ਅਹਿਮਦੀਆ ਮੁਸਲਮਾਨਾਂ ਸਮੇਤ ਸਾਰੇ ਧਾਰਮਿਕ ਘੱਟ ਗਿਣਤੀ ਪ੍ਰਤਾੜਤ ਕੀਤੇ ਜਾ ਰਹੇ ਹਨ ਅਹਿਮਦੀਆ ਮੁਸਲਮਾਨਾਂ  ਦੇ ਨਾਲ ਤਾਂ ਪਾਕਿ  ਦੇ ਮੁਸਲਮਾਨ ਸਮਾਜ ਤੇ ਹਕੂਮਤ ਨੇ ਵੀ ਜਿਆਦਤੀ ਵਰਤੀ ਹੈ  1947 ‘ਚ ਉਨ੍ਹਾਂ ਨੂੰ ਗੈਰ ਮੁਸਲਮਾਨ ਐਲਾਨ ਦਿੱਤਾ ਗਿਆ ਸੀ ਉਦੋਂ ਤੋਂ ਉਹ ਨਾ ਸਿਰਫ਼ ਬੇਗਾਨੇ ਹਨ ,  ਸਗੋਂ ਮਜ਼ਹਬੀ ਕੱਟੜਪੰਥੀਆਂ  ਦੇ ਨਿਸ਼ਾਨੇ ‘ਤੇ ਵੀ ਹਨ ਮਈ 2010 ‘ਚ ਲਾਹੌਰ ‘ਚ  ਦੋ ਅਹਿਮਦੀ ਮਸਜਦਾਂ ‘ਤੇ ਹਮਲਾ ਕਰ ਕੇ ਕਰੀਬ ਇੱਕ ਸੌ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ
ਪੀਓਕੇ ਤੇ ਬਲੋਚਿਸਤਾਨ ਪਾਕਿ ਲਈ ਬਾਈਕਾਟ ਕਰਨ ਖੇਤਰ ਹਨ  ਪੀਓਕੇ ਦੀ ਜ਼ਮੀਨ ਦੀ ਵਰਤੋਂ ਉਹ ,  ਜਿੱਥੇ ਭਾਰਤ ਖਿਲਾਫ ਕੈਂਪ ਲਾਕੇ ਗਰੀਬ ਤੇ ਲਾਚਾਰ ਮੁਸਲਮਾਨ ਨੌਜਵਾਨਾਂ ਨੂੰ ਅੱਤਵਾਦ ਦੀ ਟ੍ਰੇਨਿੰਗ ਦੇ ਰਿਹਾ ਹੈ ,  ਉਥੇ ਹੀ ਬਲੋਚਿਸਤਾਨ ਦੀ ਭੂਮੀ ਤੋਂ ਖਣਿਜ ਤੇ ਤੇਲ  ਕੱਢ ਕੇ ਆਪਣੀ ਆਰਥਿਕ ਹਾਲਤ ਬਹਾਲ ਕੀਤੀ ਹੈ    ਇਕੱਲੇ ਮੁਜੱਫਰਾਬਾਦ ‘ਚ 62 ਅੱਤਵਾਦੀ ਕੈਂਪ ਹਨ   ਇੱਥੇ  ਦੇ ਲੋਕਾਂ ‘ਤੇ ਹਮੇਸ਼ਾ ਪੁਲਿਸੀਆ ਹਥਕੰਡੇ ਭਾਰੀ ਰਹਿੰਦੇ ਹਨ ਇੱਥੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੈ ਗਰੀਬ ਔਰਤਾਂ ਨਾਲ ਜਬਰਨ ਜਬਰ ਜਨਾਹ ਕੀਤੇ ਜਾਂਦੇ ਹਨ 50 ਫੀਸਦੀ ਨੌਜਵਾਨਾਂ ਕੋਲ ਰੁਜਗਾਰ ਨਹੀਂ ਹਨ 40 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ  88 ਫ਼ੀਸਦੀ ਖੇਤਰ ‘ਚ ਰਸਤੇ ਨਹੀਂ ਹਨ  ਇਸ ਦੇ ਬਾਵਜੂਦ ਪਾਕਿ ਪਿਛਲੇ 70 ਸਾਲ ਤੋਂ ਇੱਥੋਂ ਦੇ ਲੋਕਾਂ ਦਾ ਬੇਰਹਿਮੀ ਨਾਲ ਖੂਨ ਚੂਸਣ ‘ਚ ਲੱਗਾ ਹੈ ਜੋ ਲੋਕ ਬੇਇਨਸਾਫ਼ੀ  ਦਾ ਵਿਰੋਧ ਕਰਦੇ ਹਨ,  ਉਨ੍ਹਾਂ ਨੂੰ ਫੌਜ ,  ਪੁਲਿਸ ਜਾਂ ਫਿਰ ਆਈਐਸਆਈ ਚੁੱਕ  ਕੇ ਲੈ ਜਾਂਦੀ ਹੈ   ਪੂਰੇ ਪਾਕਿ ‘ਚ ਸ਼ੀਆ ਮਸਜਦਾਂ ‘ਤੇ ਹੋ ਰਹੇ ਹਮਲਿਆਂ  ਕਾਰਨ ਪੀਓਕੇ  ਦੇ ਲੋਕ ਮਾਨਸਿਕ ਰੂਪ ਤੋਂ ਖ਼ੌਫ਼ਜ਼ਦਾ ਹਨ ਦੂਜੇ ਪਾਸੇ ਪੀਓਕੇ  ਦੇ ਨਜ਼ਦੀਕ ਖੈਬੂਰ ਪਖਤੂਨਖ਼ਵਾ ਤੇ ਕਬਾਇਲੀ ਇਲਾਕਿਆਂ ‘ਚ ਪਾਕਿ ਫੌਜ ਤੇ ਤਾਲਿਬਾਨੀਆਂ  ਦਰਮਿਆਨ ਸੰਘਰਸ਼ ਜਾਰੀ ਰਹਿੰਦਾ ਹੈ , ਇਸਦਾ ਅਸਰ ਗੁਲਾਮ ਕਸ਼ਮੀਰ  ਨੂੰ ਭੋਗਣਾ ਪੈਂਦਾ ਹੈ   ਨਤੀਜੇ ਵਜੋਂ ਇੱਥੇ ਖੇਤੀਬਾੜੀ, ਉਦਯੋਗ- ਧੰਧੇ ,  ਸਿੱਖਿਆ, ਰੁਜਗਾਰ ਤੇ ਸਿਹਤ- ਸਹੂਲਤਾਂ ਤੇ ਸੈਰ ਸਪਾਟਾ  ਸਭ ਚੌਪਟ ਹਨ
ਬਲੋਚਿਸਤਾਨ ਨੇ 70 ਸਾਲ ਪਹਿਲਾਂ ਹੋਏ ਪਾਕਿ  ਦੇ ਕਬਜ਼ੇ ਨੂੰ ਕਦੇ ਸਵੀਕਾਰ ਨਹੀਂ ਕੀਤਾ ਨਤੀਜੇ ਵਜੋਂ 2001’ਚ ਇੱਥੇ 50 ਹਜ਼ਾਰ ਲੋਕਾਂ ਦੀ ਹੱਤਿਆ ਪਾਕਿ ਫੌਜ ਨੇ ਕਰ ਦਿੱਤੀ ਸੀ ਇਸ ਤੋਂ ਬਾਦ 2006 ‘ਚ ਜ਼ੁਲਮ  ਦੇ ਵਿਰੁੱਧ ਅਵਾਜ ਬੁਲੰਦ ਕਰਨ ਵਾਲੇ 20 ਹਜ਼ਾਰ ਸਾਮਾਜਿਕ ਕਰਮਚਾਰੀਆਂ ਨੂੰ ਅਗਵਾ ਕਰ ਲਿਆ ਗਿਆ ਸੀ ,  ਜਿਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਹੈ 2015 ‘ਚ 157 ਲੋਕਾਂ  ਦੇ ਅੰਗ- ਭੰਗ ਕੀਤੇ ਗਏ ਫਿਲਹਾਲ ਪੁਲਿਸ ਨੇ ਪ੍ਰਸਿੱਧ ਐਕਟੀਵਿਸਟ ਬਾਬਾ ਜਾਨ ਨੂੰ ਵੀ ਹਿਰਾਸਤ ‘ਚ ਲਿਆ ਹੋਇਆ ਹੈ ਪਿਛਲੇ 16 ਸਾਲਾਂ ਤੋਂ ਜਾਰੀ ਦਮਨ ਦੀ ਇਸ ਸੂਚੀ ਦਾ ਖੁਲਾਸਾ ਇੱਕ ਅਮਰੀਕੀ ਸੰਸਥਾ ਨੇ ਕੀਤਾ ਹੈ
ਦਰਅਸਲ ਇਸ ਖੇਤਰ ਨੂੰ ਨਵਾਂ ਸੂਬਾ ਬਣਾਉਣ ਦੀ ਕੋਸ਼ਿਸ਼ ਇਸ ਲਈ ਕੀਤੀ ਜਾ ਰਹੀ ਹੈ ,  ਕਿਉਂਕਿ ਚੀਨ ਪਾਕਿ ‘ਚ ਬਹੁਤ ਨਿਵੇਸ਼ ਕਰ ਰਿਹਾ ਹੈ ਗਵਾਦਰ ‘ਚ ਇੱਕ ਬਹੁਤ ਵੱਡਾ ਬੰਦਰਗਾਹ ਬਣਾਇਆ ਹੈ  ਚੀਨ ਦੀ ਇੱਕ ਹੋਰ ਵੱਡੀ ਯੋਜਨਾ ਹੈ, ਚਾਇਨਾ – ਪਾਕਿ ਇਕੋਨਾਮਿਕ ਕਾਰੀਡੋਰ ਇਹ ਗਲਿਆਰਾ ਗਿਲਗਿਟ- ਬਾਲਟਿਸਤਾਨ ‘ਚੋਂ ਗੁਜਰਨਾ ਹੈ ਹੁਣ ਚੀਨ ਨਹੀਂ ਚਾਹੁੰਦਾ ਕਿ ਉਸਦਾ ਪ੍ਰੋਜੈਕਟ ਅਜਿਹੇ ਇਲਾਕੇ ‘ਤੋਂ ਗੁਜ਼ਰੇ ਜਿਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਵਾਦ ਹੋਵੇ    ਜੰਮੂ -ਕਸ਼ਮੀਰ  ਨੂੰ ਦੁਨੀਆ ਦੇ ਕਈ ਦੇਸ਼ ਵਿਵਾਦਤ ਮੰਨਦੇ ਹਨ ਭਾਰਤ ਇਸ ਪ੍ਰੌਜੈਕਟ ਦਾ  ਵਿਰੋਧ ਵੀ ਕਰ ਚੁੱਕਾ ਹੈ ਇਸ ਲਈ ਪਾਕਿ ਇਸ ਇਲਾਕੇ ਨੂੰ ਵਿਵਾਦਾਂ ਤੋਂ ਦੂਰ ਰੱਖਣ  ਦੇ ਮਕਸਦ ਨਾਲ ਇਸਨੂੰ ਸੂਬਾ ਬਣਾਉਣ  ਦੇ ਜੋੜ ਤੋੜ ‘ਚ ਲੱਗ ਪਿਆ ਹੈ, ਤਾਂਕਿ ਪ੍ਰੌਜੈਕਟ ਚੱਲਦਾ ਰਹੇ
ਗਿਲਗਿਟ-ਬਾਲਟਿਸਤਾਨ ਨੂੰ ਜੇਕਰ ਪਾਕਿਸਤਾਨ ਸੱਚਮੁੱਚ ਆਪਣਾ ਪੰਜਵਾਂ ਸੂਬਾ ਬਣਾ ਲੈਂਦਾ ਹੈ ਤਾਂ ਇਹ ਗਤੀਵਿਧੀ ਕਈ ਅੰਤਰਰਾਸ਼ਟਰੀ ਸਮਝੌਤਿਆਂ ਦਾ ਉੱਲਘਣ ਹੋਵੇਗੀ ਇਸ ਤੋਂ ਉਲਟ ਪਾਕਿਸ ਨੇ ਇੱਥੇ ਸੁੰਨੀ ਮੁਸਲਮਾਨਾਂ ਦੀ ਗਿਣਤੀ ਵਧਾ ਕੇ ਇਸ ਪੂਰੇ ਖੇਤਰ ਦਾ ਜਨਸੰਖਿਆ ਘਣਤਾ ਬਦਲਣ ਦੀ ਵੀ ਕੋਸ਼ਿਸ਼ ਕੀਤੀ ਹੈਇਸ ਕਾਰਨ ਵੀ ਇੱਥੋਂ  ਦੇ ਮੂਲ ਬਲੋਚਾਂ ਦੀ ਪਾਕਿ ਪ੍ਰਤੀ ਜਬਰਦਸਤ ਨਾਰਾਜ਼ਗੀ ਹੈ ਸਮਝੌਤਿਆਂ  ਦੇ ਉੱਲਘਣ ਤੋਂ ਵੱਡਾ ਮੁੱਦਾ ਇਹ ਵੀ ਹੈ ਕਿ ਇਹ ਇਲਾਕਾ ਇੱਕ ਅਜਿਹੇ ਵਿਵਾਦ ਦਾ ਹਿੱਸਾ ਰਿਹਾ ਹੈ ,  ਜਿਸਨੇ  70 ਸਾਲਾਂ ‘ਚ ਹਜਾਰਾਂ ਜਾਨਾਂ  ਲਈਆਂ ਹਨ, ਇਸ ਲਈ ਜਦੋਂ ਤੱਕ ਜੰਮੂ ਕਸ਼ਮੀਰ  ਦੇ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿੱਕਲ ਜਾਂਦਾ,  ਪਾਕਿਸਤਾਨ ਨੂੰ ਮਾਮੂਲੀ ਫਾਇਦੇ ਲਈ ਇਤਿਹਾਸ ਨਾਲ ਖਿਲਵਾੜ ਕਰਨ ਤੋਂ ਬਚਣਾ ਚਾਹੀਦਾ ਹੈ
ਪ੍ਰਮੋਦ ਭਾਰਗਵ

ਪ੍ਰਸਿੱਧ ਖਬਰਾਂ

To Top