ਦਿੱਲੀ

ਸੂਬਿਆਂ ‘ਚ ਸਥਾਪਿਤ ਕੀਤੀਆਂ ਜਾਣਗੀਆਂ ਭਾਸ਼ਾ ਪ੍ਰਯੋਗਸ਼ਾਲਾਵਾਂ

ਨਵੀਂ ਦਿੱਲੀ,  (ਏਜੰਸੀ) ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਸੱਭਿਆਚਾਰਕ ਭਿੰਨਤਾ ਨੂੰ ਮਜ਼ਬੂਤ ਕਰਨ ਲਈ ਭਾਸ਼ਾ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ ਤੇ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਵਿਦੇਸ਼ੀ ਵਿਸ਼ਵ ਸਕੂਲਾਂ ਦੀ ਮੱਦਦ ਨਾਲ ਸਿਲੇਬਸਾਂ ਦਾ ਅੰਤਰਰਾਸ਼ਟਰੀਕਰਨ ਕੀਤਾ ਜਾਵੇਗਾ ਇਹ ਜਾਣਕਾਰੀ ਅੱਜ ਮਨੁੱਖੀ ਵਿਕਾਸ ਵਸੀਲੇ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਸ਼ਟਰੀ ਉੱਚ ਪੱਧਰੀ ਸਿੱਖਿਆ ਮੁਹਿੰਮ ਤਹਿਤ ਦਸ ਸੂਬਿਆਂ ‘ਚ ਸਿੱਖਿਆ ਦੀ ਯੋਜਨਾਵਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਲਾਓ ਕਰਦਿਆਂ ਦਿੱਤੀ
ਇਸ ਮੌਕੇ ‘ਤੇ ਮਨੁੱਖੀ ਵਿਕਾਸ ਵਸੀਲੇ ਰਾਜ ਮੰਤਰੀ ਡਾ. ਰਮਾ ਸ਼ੰਕਰ ਕਠੇਰੀਆ, ਸਿੱਖਿਆ ਸਕੱਤਰ ਵਿਨੈ ਸ਼ੀਲ ਓਬੋਰਾਏ ਤੇ ਯੂਨੀਵਰਸਿਟੀ ਫੰਡ ਕਮਿਸ਼ਨ ਦੇ ਪ੍ਰਧਾਨ ਵੇਦਪ੍ਰਦਾਸ਼ ਤੋਂ ਇਲਾਵਾ ਮਨੁੱਖੀ ਵਿਕਾਸ ਵਸੀਲੇ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਮੌਜ਼ੂਦ ਸਨ
ਇਰਾਨੀ ਨੇ ਛੱਤੀਸਗੜ੍ਹ, ਝਾਰਖੰਡ, ਮਹਾਂਰਾਸ਼ਟਰ, ਪੰਜਾਬ, ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਜੰਮੂ ਕਸ਼ਮੀਰ, ਸਿੱਕਮ ਤੇ ਮਿਜੋਰਮ ਦੀ ਸਿੱਖਿਆ ਯੋਜਨਾਵਾਂ ਨੂੰ ਲਾਂਚ ਕੀਤਾ ਇਸ ਮੌਕੇ ‘ਤੇ ਰਾਜਾਂ ਦੇ ਸਿੱਖਿਆ ਮੰਤਰੀ ਸਾਂਸਦ ਤੇ ਵਿਧਾÎਇਕ ਤੇ ਵਿਦਿਆਰਥੀਆਂ ਨੇ ਵੀ ਵੀਡਿਓ ਕਾਨਫਰੰਸ ਰਾਹੀਂ ਸਵਾਲਾਂ ਦੇ ਜਵਾਬ ਦਿੱਤੇ

ਪ੍ਰਸਿੱਧ ਖਬਰਾਂ

To Top