ਸੇਵਾਦਾਰਾਂ ਨੇ ਪਾਇਆ ਅੱਗ ‘ਤੇ ਕਾਬੂ

ਸੁਖਨਾਮ ਬਠਿੰਡਾ,
ਸਥਾਨਕ ਰਿਹਾਇਸ਼ੀ ਇਲਾਕੇ ਨੀਟਾ ਸਟਰੀਟ ਵਿਖੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦਾ ਜਿਉਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਸੇਵਾਦਾਰ ਧੀਰਜ ਇੰਸਾਂ ਅਤੇ ਮਹਿਣਾ ਚੌਂਕ ਏਰੀਆ ਦੇ ਭੰਗੀਦਾਸ ਨਰਿੰਦਰ ਇੰਸਾਂ ਨੇ ਦੱਸਿਆ ਕਿ ਮਹਿਣਾ ਚੌਂਕ ਵਿੱਚ ਅੱਗ ਲੱਗਣ ਸਬੰਧੀ ਜਦੋਂ ਸੂਚਨਾ ਮਿਲੀ ਤਾਂ ਮੌਕੇ ‘ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਲਗਭਗ 20 ਸੇਵਾਦਾਰਾਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਇਸ ਮੌਕੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਅੱਗ ਬੁਝਾਉਣ ਵਿੱਚ ਸੇਵਾਦਾਰਾਂ ਦੀ ਮੱਦਦ ਕੀਤੀ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਅਤੇ ਮਕਾਨ ਮਾਲਕ ਵਿਨੀਤ ਕੁਮਾਰ ਨੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੇਵਾਦਾਰ ਰੌਕੀ ਇੰਸਾਂ, ਪ੍ਰੈਣੀ ਇੰਸਾਂ, ਸ਼ੁਭਮ ਇੰਸਾਂ, ਜਸਪ੍ਰੀਤ ਇੰਸਾਂ, ਤੇਜਿੰਦਰ ਬਿੱਟੂ ਇੰਸਾਂ, ਸੁਖਮੰਦਰ ਇੰਸਾਂ, ਬਿੱਟੂ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ