Breaking News

ਸੇਵਾ-ਸਿਮਰਨ ਕਰੋ ਤੇ ਫਰਜ਼ ਨਿਭਾਓ, ਮਾਲਾਮਾਲ ਹੋਣਗੀਆਂ ਝੋਲੀਆਂ : ਪੂਜਨੀਕ ਗੁਰੂ ਜੀ

ਸਰਸਾ,  ਈਸ਼ਵਰ, ਅੱਲ੍ਹ, ਵਾਹਿਗੁਰੂ, ਰਾਮ ਜਿਸ ਤਾਕਤ ਨੂੰ ਕਿਹਾ ਜਾਂਦਾ ਹੈ, ਅਸੀਂ ਲੋਕ ਅਣਜਾਣ ਰਹਿ ਜਾਂਦੇ, ਜੇਕਰ ਸੱਚਾ ਗੁਰੂ, ਮੁਰਸ਼ਿਦ-ਏ-ਕਾਮਿਲ ਨਾ ਮਿਲਦਾ ਕੋਈ ਨਾਮ ਨਾ ਜਾਣਦਾ ਰਾਮ ਦਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦਾ, ਜੇਕਰ ਸੱਚਾ ਗੁਰੂ ਪੀਰ-ਫ਼ਕੀਰ ਇਸ ਧਰਤੀ ‘ਤੇ ਨਾ ਆਇਆ ਹੁੰਦਾ ਈਸ਼ਵਰ ਆਪਣੇ ਸੰਤਾਂ ਨੂੰ, ਪੀਰ-ਫ਼ਕੀਰਾਂ ਨੂੰ ਇਸ ਧਰਤੀ ‘ਤੇ ਭੇਜਦਾ ਹੈ, ਤਾਂ ਕਿ ਉਸ ਪਰਮਾਤਮਾ ਤੋਂ ਵਿੱਛੜੀਆਂ ਹੋਈਆਂ ਜੀਵ ਆਤਮਾਵਾਂ ਫਿਰ ਤੋਂ ਪਰਮਾਤਮਾ ਨਾਲ ਮਿਲ ਜਾਣ ਤੇ ਗੁਰੂ ਆ ਕੇ ਇੱਥੇ ਸੱਚ ਦਾ ਪ੍ਰਚਾਰ ਕਰਦੇ ਹਨ, ਸੱਚੀ ਗੱਲ ਦੱਸਦੇ ਹਨ, ਸੱਚ ਨਾਲ ਜੋੜਦੇ ਹਨ ਤੇ ਸੱਚ ‘ਤੇ ਚੱਲਣਾ ਸਿਖਾਉਂਦੇ ਹਨ, ਜੋ ਸੁਣ ਕੇ ਅਮਲ ਕਰ ਲੈਂਦੇ ਹਨ ਉਨ੍ਹਾਂ ਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਜੋ ਸੁਣ ਕੇ ਅਮਲ ਨਹੀਂ ਕਰਦੇ ਉਹ ਖਾਲੀ ਰਹਿ ਜਾਂਦੇ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਸ਼ੁੱਕਰਵਾਰ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫ਼ਰਮਾਏ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੀਰ-ਫ਼ਕੀਰ ਕਿਸੇ ਦੀ ਜ਼ਮੀਨ-ਜਾਇਦਾਦ, ਰੁਪਇਆ-ਪੈਸਾ ਜਾਂ ਰੰਗ ਰੂਪ ਦੇ ਭੁੱਖੇ ਨਹੀਂ ਹੁੰਦੇ ਪੀਰ-ਫ਼ਕੀਰ ਨੂੰ ਜੇਕਰ ਖੁਸ਼ ਕਰਨਾ ਹੋਵੇ, ਕੋਈ ਤੋਹਫ਼ਾ ਦੇਣਾ ਹੋਵੇ ਤਾਂ ਰਾਮ ਦਾ ਨਾਮ ਜਪੋ, ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਕਰੋ, ਬਚਨਾਂ ‘ਤੇ ਅਮਲ ਕਰੋ ਤਾਂ ਯਕੀਨਨ ਇਹ ਹੀ ਸੱਚਾ ਤੋਹਫ਼ਾ ਹੈ ਇਸ ਘੋਰ ਕਲਿਯੁਗ ‘ਚ ਜੋ ਤੁਸੀਂ ਆਪਣੇ ਪੀਰ-ਫ਼ਕੀਰ ਨੂੰ ਦੇ ਸਕਦੇ ਹੋ ਰਾਮ ਦੇ ਨਾਮ ਦਾ ਜਾਪ 10 ਮਿੰਟ, 15 ਮਿੰਟ, 5 ਮਿੰਟ ਜਿੰਨਾ ਵੀ ਤੁਸੀਂ ਕਰ ਸਕੋ ਸਵੇਰੇ-ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਲੱਗੇ, ਜ਼ਰੂਰ ਕਰੋ ਨਾਮ ਸ਼ਬਦ ਤੁਸੀਂ ਲੈ ਲੈਂਦੇ ਹੋ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਨਾਮ ਸ਼ਬਦ ਨੂੰ ਕਿੱਥੇ ਰੱਖਿਆ ਹੈ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਸਮਾਨ ਰੱਖ ਕੇ ਤਾਲਾ ਲਾ ਕੇ ਭੁੱਲ ਗਏ,  ਉਸੇ ਤਰ੍ਹਾਂ ਕਈ ਸੱਜਣ ਨਾਮ ਸ਼ਬਦ ਲੈ ਕੇ ਜਾਪ ਕਰਨਾ ਭੁੱਲ ਜਾਂਦੇ ਹਨ, ਇਹ ਗਲਤ ਗੱਲ ਹੈ! ਸਿਮਰਨ ਕਰਦੇ ਰਹੋ, ਬੈਠੇ-ਬੈਠੇ ਸਿਮਰਨ ਕਰਦੇ ਰਹੋ, ਸਤਿਸੰਗ ‘ਚ ਆਏ ਹੋ ਤਾਂ ਸਤਿਸੰਗ ਸੁਣੋ ਤੇ ਸਿਮਰਨ ਕਰਦੇ ਰਹੋ, ਤਾਂ ਕਹਿਣ ਦਾ ਭਾਵ ਫ਼ਲ ਵੀ ਮਿਲੇਗਾ ਤੇ ਖੁਸ਼ੀਆਂ ਹੱਥੋ-ਹੱਥ ਜ਼ਰੂਰ ਮਿਲਣਗੀਆਂ ਪੈਦਲ ਜਾ ਰਹੇ ਹੋ, ਸੈਰ ਕਰ ਰਹੇ ਹੋ, ਲੇਟੇ ਹੋਏ ਹੋ, ਕੰਮ-ਧੰਦਾ ਕਰਦੇ ਹੋ ਤਾਂ ਜੁਬਾਨ ਨਾਲ, ਖਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ ਹੁਣ ਜੁਬਾਨ ਨਾਲ ਤਾਂ ਕੋਈ ਕੰਮ ਨਹੀਂ ਕਰਨਾ, ‘ਹੱਥਾਂ-ਪੈਰਾਂ ਨਾਲ ਕਰਮ ਯੋਗੀ ਤੇ ਜੀਭਾ ਖਿਆਲਾਂ ਨਾਲ ਗਿਆਨ ਯੋਗੀ’ ਕੰਮ-ਧੰਦਾ ਕਰਦੇ ਰਹੋ ਤੇ ਜੁਬਾਨ, ਖਿਆਲਾਂ ਨਾਲ ਰਾਮ ਦਾ ਨਾਮ ਜਪਦੇ ਰਹੋ, ਥੋੜ੍ਹਾ ਜਿਹਾ ਵੀ ਸਿਮਰਨ ਕੀਤਾ ਇਸ ਘੋਰ ਕਲਿਯੁਗ ‘ਚ ਬਹੁਤ ਫਲਦਾ-ਫੁਲਦਾ ਹੈ, ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਇਨਸਾਨ ਨੂੰ ਮਾਲਕ ਦੇ ਬਹੁਤ ਕਰੀਬ ਲੈ ਜਾਂਦਾ ਹੈ ਥੋੜ੍ਹੀ ਜਿਹੀ ਵੀ ਕੀਤੀ ਸੇਵਾ-ਸਿਮਰਨ ‘ਚ ਬਹੁਤ ਛੇਤੀ ਮਨ ਲਾਉਂਦੀ ਹੈ ਇਹ ਸਾਰੀਆਂ ਗੱਲਾਂ ‘ਸ਼ਾਹ ਮਸਤਾਨਾ ਜੀ ਦਾਤਾ-ਰਹਿਬਰ’ ਨੇ, ਜਿਨ੍ਹਾਂ ਸੱਚਾ ਸੌਦਾ ਬਣਾਇਆ, ਸਾਨੂੰ ਸਮਝਾਈਆਂ, ਸਾਨੂੰ ਸਿਖਾਈਆਂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਸਾਈਂ ਜੀ’ ਨੇ  ਪਰਮਾਨੰਦ ਪ੍ਰਾਪਤੀ ਦਾ ਬਹੁਤ ਸੌਖਾ ਕੰਮ ਕਰ ਦਿੱਤਾ, ਪ੍ਰਭੂ ਨਾਲ ਮਿਲਣ ਦਾ! ਨਹੀਂ ਤਾਂ ਇੰਨੇ ਵੱਡੇ-ਵੱਡੇ ਪਵਿੱਤਰ ਗ੍ਰੰਥ ਹਰ ਕੋਈ ਨਾ ਪੜ੍ਹ ਪਾਉਂਦਾ ਤੇ ਸਾਈਂ ਜੀ ਨੇ ਆਪਣੇ ਗੁਰੂ ਪੂਰਨ ਮੁਰਸ਼ਿਦ ਨੂੰ ਖੁਸ਼ ਕਰਕੇ ਅਜਿਹਾ ਤਰੀਕਾ ਮੰਗਿਆ, ਕਿ ‘ਮੈਂ ਜਿਸਕੋ ਨਾਮ ਦੂੰ ਏਕ ਪੈਰ ਯਹਾਂ ਔਰ ਦੂਸਰਾ ਸੱਚਖੰਡ ਮੇਂ ਹੋ’ ਤਾਂ ਇਹ ਤਾਂ ਗਾਰੰਟੀ ਹੋ ਗਈ ਕਿ ਨਾਮ ਲੈ ਲਿਆ ਤਾਂ ਆਤਮਾ ਭਟਕੇਗੀ ਨਹੀਂ! ਠੀਕ ਹੈ, ਜੇਕਰ ਕਰਮ ਚੰਗੇ ਨਹੀਂ ਕਰਦੇ ਤਾਂ ਉੱਪਰ ਸਜ਼ਾ ਜੋ ਭੁਗਤਣੀ ਪੈਂਦੀ ਹੈ, ਪਰ ਦਰ-ਦਰ ਠੋਕਰ ਨਹੀਂ ਖਾਏਗੀ ਜੀਵ ਆਤਮਾ ਇਹ ਨਹੀਂ ਕਿ ਆਵਾਗਮਨ ‘ਚ, ਜਨਮ-ਮਰਨ ‘ਚ ਚਲੀ ਜਾਵੇ, ਜਾਵੇਗੀ ਤਾਂ ਨਿੱਜਧਾਮ, ਤਾਂ ਸੱਚੇ ਦਾਤਾ ਰਹਿਬਰ ਨੇ ਇਹ ਸੱਚਾ ਸੌਦਾ ਬਣਾਇਆ, 1948 ‘ਚ ‘ਸ਼ਾਹ ਮਸਤਾਨਾ ਜੀ ਧਾਮ’ ਤੇ ਬਚਨ ਕੀਤੇ ਜੋ ਕਿ ਉਹ ਲੈ ਕੇ ਆਏ ਖਜਾਨਾ, ਸਿਮਰਨ ਕਰ ਲੇ, ਥੋੜ੍ਹੀ ਸੇਵਾ ਕਰਦਾ ਹੋਵੇ, ਥੋੜ੍ਹਾ ਸਿਮਰਨ ਕਰਦਾ ਹੋਵੇ, ਬਚਨਾਂ ‘ਤੇ ਪੱਕਾ ਰਹੇ ਤਾਂ ਉਸ ਨੂੰ ਨਾ ਅੰਦਰੋਂ ਕਮੀ ਆਵੇਗੀ ਨਾ ਬਾਹਰੋਂ ਕਮੀ ਆਵੇਗੀ ਤੇ ਅੱਜ ਹਰ ਸੱਚਾ ਸੌਦਾ ਦਾ ਮੁਰੀਦ ਇਹ ਫ਼ਕਰ ਨਾਲ ਕਹਿ ਸਕਦਾ ਹੈ, ਮਾਣ ਨਾਲ ਕਹਿ ਸਕਦਾ ਹੈ ਕਿ ਹਾਂ! ਸਾਈਂ ਜੀ ਨੇ ਜੋ ਬਚਨ ਕੀਤੇ, ਸੌ ਫੀਸਦੀ ਸੱਚ ਹੋ ਰਹੇ ਹਨ ਜੋ ਉਨ੍ਹਾਂ ਦੇ ਬਚਨਾਂ ‘ਤੇ ਅਮਲ ਕਰਦੇ ਹਨ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਉਸ ਨੂੰ ਕੋਈ ਅੰਦਰੋਂ-ਬਾਹਰ ਕਮੀ ਰਹਿ ਜਾਵੇ ਜੋ ਪੀਰ-ਫ਼ਕੀਰ ਨੂੰ ਬੁੱਧੂ ਬਣਾਉਂਦੇ ਰਹਿੰਦੇ ਹਨ, ਅਸਲ ‘ਚ ਉਹ ਆਪਣੇ-ਆਪ ਨੂੰ ਬੁੱਧੂ ਬਣਾਉਂਦੇ ਹਨ, ਅਸਲ ‘ਚ ਉਹ ਆਪਣੇ ਆਪ ਦਾ ਅਕਾਜ ਕਰ ਰਹੇ ਹੁੰਦੇ ਹਨ ਸੱਚ ਨਾਲ ਜੁੜ ਕੇ ਸੱਚ ‘ਤੇ ਚੱਲਣਾ ਬਹੁਤ ਮਹਾਨਤਾ ਹੁੰਦੀ ਹੈ ਤੇ ਜਦੋਂ ਕੋਈ ਈਸ਼ਵਰ  ਦਾ ਆਸ਼ਿਕ ਹੋ ਜਾਂਦਾ ਹੈ ਤਾਂ ਉਹ ਕਿਸੇ ਦੂਜੇ ਦਾ ਆਸ਼ਿਕ ਨਹੀਂ ਹੁੰਦਾ ਸਤਿਗੁਰੂ ਯਾਰ ਜਿਸਦਾ ਬਣ ਜਾਵੇ, ਬੇਪਰਵਾਹ ਜੀ ਨੇ ਇੱਕ ਭਜਨ ਬਣਾਇਆ ‘ਸਾਰੀ ਦੁਨੀਆਂ ਇੱਕ ਪਾਸੇ, ਮੇਰਾ ਸਤਿਗੁਰੂ ਪਿਆਰਾ ਇੱਕ ਪਾਸੇ’ ਗੱਲਾਂ ਖ਼ਤਮ ਹੋ ਜਾਂਦੀਆਂ ਹਨ ਫਿਰ ਤੇ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਆਪਣੇ ਯਾਰ ਨਾਲ, ਸਤਿਗੁਰੂ ਮੌਲਾ ਨਾਲ ਕਿਉਂਕਿ ਉਹ ਹਰ ਪਲ ਹਰ ਜਗ੍ਹਾ ਦੀਦਾਰ ਦਿੰਦਾ ਹੈ ਇਹ ਵੱਖ ਗੱਲ ਹੈ ਕਿ ਤੁਹਾਡੀ ਭਾਵਨਾ ਕਿਹੋ ਜਿਹੀ ਹੈ, ਤੁਸੀਂ ਕਿਸ ਰੂਪ ‘ਚ ਉਸ ਨੂੰ ਦੇਖਣਾ ਚਾਹੁੰਦੇ ਹੋ ਉਹ ਰਾਮ, ਅੱਲ੍ਹਾ, ਵਾਹਿਗੁਰੂ, ਗੌਡ, ਰੱਬ, ਈਸ਼ਵਰ ਉਸ ਰੂਪ ‘ਚ ਉਸੇ ਨੂੰ ਆਉਣਾ ਹੀ ਪੈਂਦਾ ਹੈ ਕੋਈ ਜੀਵ ਆਤਮਾ ਜੋ ਨਾਮਲੇਵਾ ਹੁੰਦੀ ਹੈ, ਇੱਕ ਵਾਰ ਇਸ ਦੁਨੀਆ ਤੋਂ ਜਾਂਦੀ ਹੈ, ਸਿਮਰਨ ਕਰਦੇ ਹੋਏ ਜਾਵੇ, ਸੇਵਾ ਕਰਦੇ ਹੋਏ ਜਾਵੇ, ਬਚਨਾਂ ‘ਤੇ ਅਮਲ ਕਰਦੇ ਹੋਏ ਜਾਵੇ ਤਾਂ ਮਾਲਕ ਦੀ ਗੋਦ ‘ਚ ਨਿੱਜਧਾਮ ਜਾਂਦੀ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਸੱਜਣ ਕਹਿੰਦੇ ਹਨ ਕਿ ਕਿਸੇ ਦਾ ਪੁੱਤਰ ਗੁਜ਼ਰ ਗਿਆ, ਕਿਸੇ ਦਾ ਪੋਤਾ ਗੁਜ਼ਰ ਗਿਆ, ਰਾਮ ਨਾਮ ਨਾਲ ਜੁੜਿਆ ਹੋਇਆ ਸੀ ਉਮਰ ਤਾਂ ਮਾਲਕ ਦੇ ਹੱਥ ਹੈ ਉਹ ਤਾਂ ‘ਪਹਿਲੇ ਬਣੇ ਪ੍ਰਾਰਬਧ ਪਾਛੇ ਬਣੇ ਸਰੀਰ’ ਉਹ ਤਾਂ ਪਹਿਲਾਂ ਲਿਖਿਆ ਜਾਂਦਾ ਹੈ ਕਿ ਇੰਨੀ ਉਮਰ ‘ਚ ਇਹ ਚਲਾ ਜਾਵੇਗਾ, ਤਾਂ ਲੋਕ ਕਹਿ ਦਿੰਦੇ ਹਨ ਕਿ ਗੁਰੂ ਜੀ ਸਾਨੂੰ ਤਾਂ ਉਹੀ ਆਤਮਾ ਚਾਹੀਦੀ ਹੈ, ਅਸੀਂ ਕਿਹਾ ਕਿ ਤੁਸੀਂ ਏਸੀ ‘ਚ ਰਹਿੰਦੇ ਹੋ, ਚਾਰੋ ਤਰਫ਼ ਖੁਸ਼ਬੋ ਹੈ ਤੇ ਚਾਰੇ ਪਾਸੇ ਮੇਵੇ ਮਠਿਆਈਆਂ, ਹਰ ਇੱਕ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਰਹੀ ਹੈ ਤੇ ਦੂਜੇ ਪਲ ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਸੀਵਰੇਜ਼  ਦੇ ਗੱਟਰ ‘ਚ ਛਾਲ ਮਾਰ ਦਿਓ ਤਾਂ ਮਾਰਗੋ ਕਹਿੰਦੇ ਨਾ ਜੀ! ਤਾਂ ਉਹ ਜੋ ਨਿੱਜਧਾਮ ‘ਚ ਬੈਠਾ ਹੈ, ਸਤਿਗੁਰੂ, ਸਤਿਲੋਕ ਅਨਾਮੀ ਦੀ ਗੋਦ ‘ਚ ਬੈਠਾ ਹੈ ਉਸਦੇ ਲਈ ਤਿਰਲੋਕੀ ਗੰਦਗੀ ਦੇ ਸੀਵਰੇਜ਼ ਤੋਂ ਵੀ ਵੱਧ ਕੇ ਗੰਦੀ ਹੈ, ਉਹ ਕਿਉਂ ਆਵੇਗਾ ਇੱਥੇ? ਸਵਾਲ ਹੀ ਪੈਦਾ ਨਹੀਂ ਹੁੰਦਾ, ਹਾਂ! ਤੁਸੀਂ ਜੇਕਰ ਤੜਫਦੇ ਹੋ ਕਈ ਵਾਰ ਹੁੰਦਾ ਹੈ ਕਿ ਨਹੀਂ ਜੀ ਮੈਨੂੰ ਤਾਂ ਸੁਪਨੇ ‘ਚ ਮੈਨੂੰ ਤਾਂ ਅਜਿਹਾ ਹੋਣਾ ਚਾਹੀਦਾ ਹੈ ਤਾਂ ਉਹ ਸਤਿਗੁਰੂ ਮੌਲਾ ਉਹ ਰੂਪ ਧਾਰਨ ਕਰਕੇ ਚਲੇ ਆਉਂਦੇ ਹਨ, ਤੁਹਾਨੂੰ ਨਾ ਪਤਾ ਚੱਲੇ ਉਹ ਇੱਕ ਵੱਖ ਗੱਲ ਹੁੰਦੀ ਹੈ, ਪਰ ਤੁਹਾਡੀ ਭਗਤੀ ਹੈ, ਤੁਹਾਡੀ ਇਬਾਦਤ ਹੈ, ਤੁਹਾਡੀ ਤੜਫ਼ ਹੈ ਤੇ ਜਦੋਂ ਉਹ ਤੜਫ ਉੱਥੇ ਤੱਕ ਪਹੁੰਚਦੀ ਹੈ ਤਾਂ ਸਤਿਗੁਰੂ ਮੌਲਾ ਲਈ, ਅੱਲ੍ਹਾ, ਰਾਮ ਲਈ ਕੋਈ ਵੀ ਰੂਪ ਧਾਰਨਾ ਕਿਹੜੀ ਵੱਡੀ ਗੱਲ ਹੈ ਉਹ ਤਾਂ ਅਰਬਾਂ ਰੂਪ ਬਣਾਉਂਦਾ ਰਹਿੰਦਾ ਹੈ ਤਾਂ ਅਸਲ ‘ਚ ਆਉਂਦਾ ਉਹੀ ਹੈ, ਜਿਸ ਰੂਪ ‘ਚ ਤੁਸੀਂ ਚਾਹੁੰਦੇ ਹੋ ਉਸੇ ਰੂਪ ‘ਚ ਉਹ ਦਰਸ਼-ਦੀਦਾਰ ਦੇ ਜਾਂਦਾ ਹੈ, ਕਿਸੇ ਵੀ ਸੰਤ ਪੀਰ-ਫ਼ਕੀਰ ਜਾਂ ਜੋ ਤੁਹਾਡੀ ਤੜਫ ਹੁੰਦੀ ਹੈ ਤਾਂ ਰਾਮ ਕਰਮ ਵੀ ਕੱਟਦਾ ਰਹਿੰਦਾ ਹੈ ਕਈ ਵਾਰ ਤੁਹਾਨੂੰ ਸੁਪਨਾ ਆਉਂਦਾ ਹੈ, ਸੁਫ਼ਨੇ ‘ਚ ਬੜਾ ਭਿਆਨਕ ਦ੍ਰਿਸ਼ ਤੁਹਾਨੂੰ ਨਜ਼ਰ ਆਉਂਦਾ ਹੈ, ਤੁਸੀਂ ਡਰ ਜਾਂਦੇ ਹੋ, ਬੇਚੈਨ-ਪਰੇਸ਼ਾਨ ਹੋ ਜਾਂਦੇ ਹੋ, ਕਈਆਂ ਦਾ ਤਾਂ ਸੁਫਨਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਪਸੀਨੇ ਨਾਲ ਲਥਪਥ ਹੋ ਜਾਂਦੇ ਹਨ ਤੇ ਉਹ ਅੱਖ ਖੋਲ੍ਹ ਕੇ ਦੇਖਦੇ ਹਨ ਕਿ ਇਹ ਤਾਂ ਰੀਅਲ ਹੈ ਕਿ ਮੇਰੇ ਨਾਲ ਅਜਿਹਾ ਹੀ ਹੋ ਰਿਹਾ ਸੀ, ਤਾਂ ਸਮਝ ਲਓ ਕਿ ਬਹੁਤ ਭਿਆਨਕ ਕਰਮ ਤੁਹਾਡਾ ਕੱਟ ਰਿਹਾ ਸੀ, ਕਿਉਂਕਿ ਜੋ ਤਕਲੀਕ ਤੁਹਾਨੂੰ ਸੁਪਨੇ ‘ਚ ਆਈ, ਉਹ ਰਿਅਲ ਲਾਈਫ ‘ਚ ਪਹਾੜ ਬਣ ਕੇ ਆਉਣੀ ਸੀ ਜੋ ਸੁਫ਼ਨੇ ‘ਚ ਰਾਈ ਬਣਕੇ ਕੱਟ ਗਈ ਹੁਣ ਸੁਫ਼ਨੇ ‘ਚ ਤੁਹਾਨੂੰ ਖੁਸ਼ੀਆਂ ਮਿਲੀਆਂ, ਤੁਸੀਂ ਕਹਿੰਦੇ ਹੋ ਕਿ ਉਹ ਰੀਅਲ ‘ਚ ਕਦੋਂ ਮਿਲਣਗੀਆਂ? ਤਾਂ ਸਮਝ ਲਓ ਕਿ ਤੁਸੀਂ ਖੁਸ਼ੀ ਨੂੰ ਅਪਣਾਇਆ ਹੀ ਨਹੀਂ ਤੇ ਕਿਸੇ ਨੇ ਇਹ ਮੰਨ ਲਿਆ ਕਿ ਹਾਂ ਯਾਰ ਸੁਪਨੇ ‘ਚ ਇੰਨੀਆਂ ਖੁਸ਼ੀਆਂ ਮੈਨੂੰ ਰਾਮ, ਅੱਲ੍ਹਾ, ਵਾਹਿਗੁਰੂ ਨੇ ਦਿੱਤੀਆਂ ਤਾਂ ਮੈਨੂੰ ਤਾਂ ਮਿਲ ਗਈਆਂ ਤਾਂ ਸੌ ਫੀਸਦੀ ਮਿਲ ਗਈਆਂ ਸੁਫਨੇ ‘ਚ ਕਰਮ ਕੱਟਦੇ ਹਨ ਤੇ ਸੁਫਨੇ ‘ਚ ਕਰਮ ਬਣਦੇ ਹਨ, ਖਾਸ ਕਰਕੇ ਸਤਿਸੰਗੀ ਭੈਣ-ਭਾਈਆਂ ਦੇ, ਜੋ ਰਾਮ ਨਾਲ ਪਿਆਰ ਕਰਦੇ ਹਨ, ਜੋ ਮਾਲਕ ਨਾਲ ਪਿਆਰ ਕਰਦੇ ਹਨ, ਉਨ੍ਹਾਂ ਦੇ ਇੰਜ ਕਰਮ ਕੱਟ ਦਿੰਦੇ ਹਨ ਤੇ ਇੰਜ ਕਰਮ ਬਣਾ ਦਿੰਦੇ ਹਨ ਇਹੀ ਹੈ ਸ਼ਾਹ ਸਤਿਨਾਮ ਜੀ ਸ਼ਾਹ ਮਸਤਾਨ ਜੀ  ਦਾ ਦਰ! ਇੱਥੇ ਕਰਮਾਂ ਦਾ ਲੇਖਾ-ਜੋਖਾ ਸੁਪਨਿਆਂ ‘ਚ ਵੀ ਕੱਟ ਜਾਂਦਾ ਹੈ ਕੋਈ ਮੰਨੇ ਨਾ ਮੰਨੇ ਪਰ ਇਹ ਹਕੀਕਤ ਹੈ, ਸੱਚਾਈ ਹੈ ਪਰ ਦ੍ਰਿੜ ਯਕੀਨ ਬਚਨਾਂ ‘ਤੇ ਪਹਿਰਾ ਜ਼ਰੂਰ ਦਿਆ ਕਰੋ ਜੋ ਦ੍ਰਿੜ ਯਕੀਨ ਕਰਦਾ ਹੈ, ਬਚਨਾਂ ‘ਤੇ ਪੱਕਾ ਰਹਿੰਦਾ ਹੈ ਜੋ ਖੁਦ ਪੱਕਾ ਹੈ ਉਹ ਦੂਸਰਿਆਂ ਨੂੰ ਕੱਚਾ ਨਹੀਂ ਸਮਝਦਾ ਤੇ ਜੋ ਕੱਚਾ ਹੈ ਉਹ ਕਿਸੇ ਨੂੰ ਪੱਕਾ ਨਹੀਂ ਸਮਝਦਾ ਕਈ ਵਾਰ ਇਨਸਾਨ ਦੇ ਖਿਆਲਾਂ ‘ਚ ਗਲਤ ਚੀਜ਼ਾਂ ਆ ਜਾਂਦੀਆਂ ਹਨ ਤਾਂ ਪੰਜ ਮਿੰਟ ਸਿਮਰਨ ਕਰ ਲਓ ਤਾਂ ਆਈਆਂ ਹੋਈਆਂ ਚੀਜ਼ਾਂ ਦਾ ਪਾਪ ਤੁਹਾਨੂੰ ਨਹੀਂ ਲੱਗੇਗਾ, ਪਲ ‘ਚ ਖਤਮ ਹੋ ਜਾਵੇਗਾ ਇਸ ਤੋਂ ਸੌਖਾ ਤਰੀਕਾ ਹੋਰ ਕੀ  ਹੋ ਸਕਦਾ ਹੈ? ਹਾਂ ਜੋ ਖਿਆਲ ਆਏ ਗਲਤ ਉਨ੍ਹਾਂ ਅਨੁਸਾਰ ਨਾ ਚੱਲੋ ਇਹ ਜ਼ਰੂਰੀ ਹੈ ਗਲਤ ਵਿਚਾਰ ਆਇਆ ਕਿਸੇ ਦੇ ਪ੍ਰਤੀ, ਕਿਸੇ ਲਈ ਤੁਸੀਂ ਉਸ ‘ਤੇ ਚੱਲਣ ਲੱਗ ਜਾਂਦੇ ਹੋ ਤਾਂ ਪਾਪ ਦੇ ਅਧਿਕਾਰੀ ਕਿਤੇ ਨਾ ਕਿਤੇ ਬਣਨਾ ਸ਼ੁਰੂ ਹੋ ਜਾਂਦੇ ਹੋ ਵਿਚਾਰਾਂ ਦਾ ਆਉਣਾ-ਜਾਣਾ ਤਾਂ ਚੱਲਦਾ ਰਹਿੰਦਾ ਹੈ, ਮਨ ਤਾਂ ਵੱਡਿਆਂ-ਵੱਡਿਆਂ ਦੇ ਕਾਬੂ ਨਹੀਂ ਆਉਂਦਾ ਮਨ ਨੂੰ ਕੰਟਰੋਲ ਕਰਨਾ ਹੈ ਤਾਂ ਘੱਟ ਤੋਂ ਘੱਟ ਦੋ ਘੰਟੇ ਸਵੇਰੇ-ਸ਼ਾਮ ਸਿਮਰਨ ਕਰੋ, ਸੇਵਾ ਕਰਮੋ ਦ੍ਰਿੜ ਯਕੀਨ ਹੋਣਾ ਚਾਹੀਦਾ ਹੈ, ਤਾਂ ਯਕੀਨਨ ਮਨ ਕੰਟਰੋਲ ਹੋਵੇਗਾ, ਤਾਂ ਫਿਰ ਚੰਗੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਰਹੇਗਾ, ਬੁਰੇ ਵਿਚਾਰ ਖਤਮ ਹੁੰਦੇ ਚਲੇ ਜਾਣਗੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਨੂੰ ਪਤਾ ਹੈ ਕਿ ਕਲਿਯੁਗ ‘ਚ ਚਾਰ ਘੰਟੇ ਕੋਈ-ਕੋਈ ਕੱਢਦਾ ਹੈ, ਬਹੁਤ ਮੁਸ਼ਕਲ ਹੈ ਕਿਉਂਕਿ ਤੁਸੀਂ ਦੋ  ਘੰਟੇ ਸਿਮਰਨ ‘ਚ ਲਾਏ ਫਿਰ ਕੰਮ-ਧੰਦਾ ਵੀ ਕਰਨਾ ਹੈ, ਇਹ ਨਹੀਂ ਕਿ ਸੌਂ ਕੇ ਘੁਰਾੜੇ ਮਾਰਦੇ ਰਹੋ ਫਿਰ ਦੁਨਿਆਵੀ ਕੰਮ-ਧੰਦਾ ਜੋ ਤੁਹਾਡਾ ਫਰਜ਼ ਹੈ ਉਸਦਾ ਨਿਰਵਾਹ ਵੀ ਕਰਦੇ ਰਹੋ ਬਾਲ-ਬੱਚਿਆਂ ਲਈ ਵੀ ਜੋ ਫ਼ਰਜ਼ ਹੈ, ਪਤੀ-ਪਤਨੀ ਲਈ ਜੋ ਫਰਜ਼ ਹੈ, ਭੈਣ-ਭਰਾ ਦਾ ਜੋ ਫਰਜ਼ ਹੈ ਉਨ੍ਹਾਂ ਦਾ ਨਿਰਵਾਹ ਕਰਨਾ ਜ਼ਰੂਰੀ ਹੈ ਤੁਸੀਂ ਬੈਰਾਗੀ, ਸਾਧ ਤਾਂ ਹੋ ਨਹੀਂ, ਤੁਸੀਂ ਤਾਂ ਗ੍ਰਿਹਸਥੀ ਹੋ ਇਸ ਲਈ ਘਰ-ਗ੍ਰਹਿਸਥ ‘ਚ ਵੀ ਰਾਮ ਨੂੰ ਪਾਇਆ ਜਾ ਸਕਦਾ ਹੈ  ਪਰ ਤਾਲ-ਮੇਲ ਬਣਾਉਣਾ ਪਵੇਗਾ, ਸਵੇਰੇ ਚਾਰ ਵਜੇ ਤੋਂ ਸਵਾ ਚਾਰ ਵਜੇ ਤੱਕ, ਸਾਢੇ ਚਾਰ ਵਜੇ ਤੱਕ ਸਿਮਰਨ ਕਰੋ, ਫਿਰ ਜੋ ਫਰਜ਼ ਹੈ ਤੁਹਾਡੀ ਨੌਕਰੀ, ਦੁਕਾਨਦਾਰੀ, ਖੇਤੀਬਾੜੀ, ਪੜ੍ਹਨਾ-ਲਿਖਣਾ ਬਾਲ ਬੱਚਿਆਂ ਨੂੰ ਟਾਈਮ ਦਿਓ, ਪਰਿਵਾਰ ਨੂੰ ਟਾਈਮ ਦਿਓ ਉਸ ਤੋਂ ਬਾਅਦ ਮਾਲਕ ਨੂੰ ਟਾਈਮ ਦਿਓ ਤਾਂ ਇਸ ਤਰ੍ਹਾਂ ਤਾਲਮੇਲ ਬਿਠਾਓ ਜੋ ਤਿਆਗੀ ਤਪੱਸਵੀ ਹਨ ਉਨ੍ਹਾਂ ਦਾ ਤਾਂ ਫਿਰ ਇੱਕ ਹੀ ਮਕਸਦ ਹੈ ਜ਼ਿੰਦਗੀ ਦਾ ਕਿ ਸਵੇਰੇ ਘੰਟੇ-ਦੋ ਘੰਟੇ ਸਿਮਰਨ ਕਰੋ ਬਾਕੀ ਸਾਰਾ ਦਿਨ ਸੇਵਾ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ, ਕੌੜਾ ਨਾ ਬੋਲੋ ਬੋਲਿਆ ਗਿਆ ਤਾਂ ਪੈਰੀਂ ਹੱਥ ਲਾ ਕੇ ਮੁਆਫ਼ੀ ਲੈ ਲਓ ਤਾਂ ਕਿ ਤੁਹਾਡਾ ਮਨ ਨੀਵਾਂ ਰਹੇ, ਹੰਕਾਰ ਨਾ ਚੜ੍ਹ ਜਾਵੇ ਤੁਹਾਨੂੰ, ਕਿਉਂਕਿ ਤਿਆਗੀ-ਤਪਸਵੀ ‘ਚ ਹੰਕਾਰ ਛੇਤੀ ਚੜ੍ਹ ਜਾਂਦਾ ਹੈ ਇੱਥੇ ਹੀ ਗੜਬੜ ਹੋ ਜਾਂਦੀ ਹੈ, ਕਿਤੇ ਪੈਰੀਂ ਹੱਥ ਲਾਉਣ ਲੱਗ ਗਏ ਤਾਂ ਹੰਕਾਰ ਸਿਖਰ ‘ਤੇ ਚਲਾ ਜਾਂਦਾ ਹੈ ਤਾਂ ਬੜਾ ਅਜੀਬ ਲੱਗਦਾ ਹੈ ਕਿ ਸੇਵਾ ਕਰਦੇ ਹੋ, ਰਾਮ ਦਾ ਨਾਮ ਜਪਦੇ ਹੋ, ਅਜਿਹਾ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਿ ਕੋਈ ਵੱਡਿਆਂ ਦੇ ਪੈਰੀਂ ਹੱਥ ਲਾਏ ਤਾਂ ਗਲਤ ਹੈ ਪਰ ਜਦੋਂ ਤੁਸੀਂ ਤਿਆਗੀ-ਤਪਸਵੀ ਹੋ ਤਾਂ ਮਾਨ-ਵਡਿਆਈ ਦੇ ਚੱਕਰ ‘ਚ ਪਵੋ ਹੀ ਨਾ ਕਿ ਭਾਈ ਜਿਹੋ ਜਿਹਾ ਤੂੰ ਹੈ ਉਹੋ ਜਿਹਾ ਮੈਂ ਹਾਂ, ਸਤਿਗੁਰੂ ਮੌਲਾ ਦੀ ਕ੍ਰਿਪਾ ਹੈ ਸਿਮਰਨ ਕਰਦੇ ਰਹੋ ਬਾਕੀ ਸਮਾਂ ਸੇਵਾ ‘ਚ ਲਾਓ ਦਿਨ ਰਾਤ ਤਾਂ ਪਤਾ ਹੀ ਨਹੀਂ ਚੱਲਦਾ ਇੰਨੀਆਂ-ਇੰਨੀਆਂ ਖੁਸ਼ੀਆਂ ਆਉਣਗੀਆਂ ਕਿ ਖੁਸ਼ੀਆਂ ‘ਚ ਉੱਡਦੇ ਫਿਰੋਗੇ ਤਾਂ ਭਾਵੇ ਤੁਸੀਂ ਤਿਆਗੀ-ਤਪਸਵੀ ਹੋ, ਭਾਵੇ ਤੁਸੀਂ ਘਰ-ਗ੍ਰਿਹਸਥੀ ਵਾਲੇ ਹੋ, ਸਭ ਲਈ ਤਾਂ ਬਚਨ ਉਹੀ ਹੁੰਦੇ ਹਨ ਸੇਵਾ ਕਰੋ, ਸਿਮਰਨ ਕਰੋ ਫਰਜ਼ਾਂ ਦਾ ਨਿਰਵਾਹ ਕਰੋ, ਜੋ ਕਰਦੇ ਹਨ ਉਨ੍ਹਾਂ ਦੀਆਂ ਝੋਲੀਆਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਮਾਲਾਮਾਲ ਜ਼ਰੂਰ ਹੋ ਜਾਇਆ ਕਰਦੀਆਂ ਹਨ

ਪ੍ਰਸਿੱਧ ਖਬਰਾਂ

To Top