ਦੇਸ਼

ਸੈਂਸਰ ਬੋਰਡ ‘ਚ ਕਰਾਂਗੇ ਵੱਡਾ ਬਦਲਾਅ : ਜੇਤਲੀ

ਨਵੀਂ ਦਿੱਲੀ। ਫ਼ਿਲਮ ‘ਉਡਤਾ ਪੰਜਾਬ’ ਨੂੰ ਲੈ ਕੇ ਭਖ਼ੀ ਸਿਆਸਤ ਕਾਰਨ ਸੂਚਨਾ ਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਖਫ਼ਾ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ‘ਚ ਜਲਦੀ ਵੱਡਾ ਬਲਦਾਅ ਕੀਤਾ ਜਾਵੇਗਾ।
ਜੇਤਲੀ ਨੇ ਦਿੱਲੀ ਦੇ ਇੱਕ ਪ੍ਰੋਗਰਾਮ ‘ਚ ਦੱਸਿਆ ਕਿ ਉਨ੍ਹਾਂ ਨੂੰ ਸ਼ਆਮ ਬੈਗੇਨਲ ਵੱਲੋਂ ਸੈਂਸਰ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ‘ਤੇ ਵਿਚਾਰ ਚੱਲ ਰਿਹਾ ਹੈ। ਇਸ ਮੌਕੇ ਜੇਤਲੀ ਨੇ ਕਿਹਾ ਕਿ ਸੈਂਸਰ ਬੋਰਡ ਦੀ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ‘ਚ ਵੀ ਬਦਲਾਅ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top