Uncategorized

ਸੈਮੀਫਾਈਨਲ ‘ਚ ਫਿਰ ਹਾਰੀ ਸਾਇਨਾ

ਜਕਾਰਤਾ। ਰੀਓ ਓਲੰਪਿਕ ‘ਚ ਭਾਰਤ ਦੀ ਸਭ ਤੋਂ ਵੱਡੀ ਤਮਗਾ ਉਮੀਦ ਸਾਇਨਾ ਨੇਹਵਾਲ ਇੱਕ ਵਾਰ ਫਿਰ ਸੈਮੀਫਾਈਨਲ ਦਾ ਅੜਿੱਕਾ ਨਹੀਂ ਤੋੜ ਸਕੀ ਤੇ ਉਨ੍ਹਾਂ ਨੂੰ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਅੱਜ ਟਾਪ ਸੀਡ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ 22-24-11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਅੱਠਵਾਂ ਸਥਾਨ ਪ੍ਰਾਪਤ ਸਾਇਨਾ ਦੀ 47 ਮਿੰਟ ‘ਚ ਹਾਰ ਨਾਲ ਟੂਰਨਾਮੈਂਟ ‘ਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। (ਵਾਰਤਾ)

ਪ੍ਰਸਿੱਧ ਖਬਰਾਂ

To Top