ਸੈਮੀਫਾਈਨਲ ਵਿੱਚ  ਬੋਪੰਨਾ ਨਾਲ ਭਿੜਨਗੇ ਪੇਸ

ਏਜੰਸੀ ਦੁਬਈ, 
ਭਾਰਤ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਲੀਏਂਡਰ ਪੇਸ ਤੇ ਉਨ੍ਹਾਂ ਦੇ ਜੋੜੀਦਾਰ ਸਪੇਨ ਦੇ ਗੁÂਲੇਰਮੋ ਗਾਰਸੀਆ ਲੋਪੇਜ ਨੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਡਲਬਜ਼ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ
ਪੇਸ ਤੇ ਗਾਰਸੀਆ ਲੋਪੇਜ ਨੇ ਕੁਆਰਟਰ ਫਾਈਨਲ ਵਿੱਚ ਕੈਨੇਡਾ ਦੇ ਡੇਨੀਅਲ ਨੈਸਟਰ ਤੇ ਫ੍ਰਾਂਸ ਦੇ ਰੋਜ਼ਰ ਐਡਵਰਡ ਵੇਸੇਲਿਨ ਦੀ ਜੋੜੀ ਨੂੰ ਸਖਤ ਮੁਕਾਬਲੇ ਵਿੱਚ 7-6,7-6 ਨਾਲ ਹਰਾਇਆ  ਪੇਸ ਤੇ ਗਾਰਸੀਆ ਲੋਪੇਜ  ਨੇ ਦੋਵੇਂ ਸੈੱਟ ਦੇ ਟਾਈ ਬ੍ਰੇਕਰ 7-3 ਤੇ 8-6 ਨਾਲ ਜਿੱਤੇ