ਬਿਜਨਸ

ਸੋਨਾ 29 ਹਜ਼ਾਰੋਂ ਪਾਰ

ਨਵੀਂ ਦਿੱਲੀ।  ਸੋਨਾ 3 ਮਹੀਨਿਆਂ ਦੇ ਹੇਠਲੇ ਪੱਧਰ ਤੋਂ ਉੱਪਰ ਚੜ੍ਹਦਾ ਹੋਇਆ 505 ਰੁਪਏ ਦੀ ਤੇਜ਼ੀ ਨਾਲ 29,225 ਰੁਪਏ ਪ੍ਰਤੀ 10 ਗ੍ਰਾਮ ‘ਤੇ ਪੁੱਜ ਗਿਆ ਹੈ। ਘਰੇਲੂ ਹਾਜਿਰ ਬਾਜ਼ਾਰ ‘ਚ ਖਰੀਦ ਨਾਲ ਵੀ ਇਸ ਕੀਮਤੀ ਧਾਤੂ ਦੀ ਕੀਮਤ ‘ਚ ਤੇਜ਼ੀ ਆਈ ਹੈ। ਉਧਰ ਇੰਡਸਟ੍ਰੀਅਲ ਯੂਨਿਟ ਤੇ ਸਿੱਕਾ ਨਿਰਮਾਤਾਵਾਂ ਦੀ ਉਠਾਨ ਵਧਣ ਨਾਲ ਚਾਂਦੀ ਦੀ ਕੀਮਤ ਵੀ 400 ਰੁਪਏ ਦੀ ਤੇਜੀ ਨਾਲ 39,000 ਰੁਪਏ ਦੇ ਪੱਧਰ ਨੂੰ ਲੰਗਦੀ ਹੋਈ 39,200 ਰੁਪਏ ਕਿਲੋ ਦੇ ਪੱਧਰ ‘ਤੇ ਪੁੱਜ ਗਈ ਹੈ।

ਪ੍ਰਸਿੱਧ ਖਬਰਾਂ

To Top