ਦੇਸ਼

ਸੋਨੀਆ ਵੱਲੋਂ ਅਧਿਆਪਕਾਂ ਦੇ ਅੰਦੋਲਨ ਦੀ ਹਮਾਇਤ

ਸੋਨੀਆ ਗਾਂਧੀ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਦੇ ਕੰਮਕਾਜ਼ ਨਾਲ ਸਬੰਧਿਤ ਨਿਯਮਾਂ ‘ਚ ਬਦਲਾਅ ਕੀਤੇ ਜਾਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ ਤੇ ਇਸ ਖਿਲਾਫ਼ ਅਧਿਆਪਕਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ।
ਸ੍ਰੀਮਤੀ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਅਧਿਆਪਕ ਯੂਨੀਅਨ ਤੇ ਕੇਂਦਰੀ ਯੂਨੀਵਰਸਿਟਟੀ ਅਧਿਆਪਕ ਸੰਘ ਦੇ ਸਾਬਕਾ ਪ੍ਰਧਾਨ ਡਾ. ਅਦਿੱਤਿਆ ਨਰਾਇਣ ਮਿਸ਼ਰਾ ਦੀ ਅਗਵਾਈ ‘ਚ ਉਨ੍ਹਾਂ ਨੂੰ ਮਿਲਣ ਆਏ ਇੱਕ ਵਫ਼ਦ ਦੇ ਸਾਹਮਣੇ ਇਹ ਚਿੰਤਾ ਪ੍ਰਗਟਾਈ।
ਡਾ. ਮਿਸ਼ਰਾ ਵੱਲੋਂ ਅੱਜ ਇੱਥੇ ਜਾਰੀ ਬਿਆਨ ‘ਓ ਕਿਹਾ  ਗਿਆ ਹੈ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਨਿਯਮਾਂ ‘ਚ ਬਦਲਾਅ ਕੀਤੇ ਜਾਣ ਨਾਲ ਦਿੱਲੀ ਯੂਨੀਵਰਸਿਟੀ ਦੇ ਸਾਢੇ ਚਾਰ ਹਜ਼ਾਰ ਕੱਚੇ ਅਧਿਆਪਕ ਤੇ ਦੇਸ਼ ਭਰ ਦੇ ਕਾਲਜਾਂ ‘ਚ ਕੰਮ ਕਰਦੇ ਲਗਭਗ ਇੱਕ ਲੱਖ ਕੱਚੇ ਅਧਿਆਪਕ ਪ੍ਰਭਾਵਿਤ ਹੋਣਗੇ।

ਪ੍ਰਸਿੱਧ ਖਬਰਾਂ

To Top