ਅਨਮੋਲ ਬਚਨ

ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : ਪੂਜਨੀਕ ਗੁਰੂ ਜੀ

Ruhani, Satsang,, Dera Sacha Sauda, Dr. Gurmeet Ram Rahim

ਸੱਚ ਕਹੂੰ ਨਿਊਜ਼
ਸਰਸਾ,  (ਸਕਬ)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਮਾਲਕ ਦੇ ਪਿਆਰ-ਮੁਹੱਬਤ ‘ਚ ਚੱਲਣਾ ਬੜਾ ਮੁਸ਼ਕਲ ਹੈ, ਪਰ ਅਸੰਭਵ ਨਹੀਂ ਹੈ ਮੁਸ਼ਕਲ ਇਸ ਲਈ ਹੈ ਕਿਉਂਕਿ  ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਅਜਿਹੇ ਦੁਸ਼ਮਣ ਹਨ, ਜੋ ਨਜ਼ਰ ਨਹੀਂ ਆਉਂਦੇ ਪਰ ਬਹੁਤ ਵੱਡਾ ਘਾਤ ਕਰਦੇ ਹਨ ਇਹ ਇਨਸਾਨ ਨੂੰ ਦੁਖੀ, ਪਰੇਸ਼ਾਨ ਰੱਖਦੇ ਹਨ ਤੇ ਇਸ ਦੇ ਨਾਲ-ਨਾਲ ਮਨਮਤੇ ਲੋਕ ਵੀ ਹੁੰਦੇ ਹਨ ਜਦੋਂ ਇਨਸਾਨ ਇਸ ਚੱਕਰਵਿਊ ‘ਚ ਫਸ ਜਾਂਦਾ ਹੈ ਤਾਂ ਮਾਲਕ ਦਾ ਪਿਆਰ-ਮੁਹੱਬਤ ਬਕਬਕਾ ਲੱਗਣ ਲੱਗਦਾ ਹੈ ਤੇ ਦੁਨੀਆਂਦਾਰੀ ਦਾ ਸਾਜ਼ੋ-ਸਮਾਨ ਬੜਾ ਮਿੱਠਾ ਲਗਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ-ਮੁਹੱਬਤ, ਉਸ ਦਾ ਨਾਮ ਦੋਹਾਂ ਜਹਾਨਾਂ ‘ਚ ਹਮੇਸ਼ਾ ਅਮਰ ਰਹਿਣ ਵਾਲਾ ਹੈ ਹਮੇਸ਼ਾ ਮਸਤੋ-ਮਸਤ ਰਹਿਣ ਵਾਲਾ ਹੈ ਕੁਨੀਨ ਕੋਈ ਨਹੀਂ ਲੈਣਾ ਚਾਹੁੰਦਾ, ਪਰ ਜਦੋਂ ਲੈਣੀ ਪੈਂਦੀ ਹੈ, ਤਾਂ ਬੁਖ਼ਾਰ ਦਾ ਖ਼ਾਤਮਾ ਕਰ ਦਿੰਦੀ ਹੈ ਪਹਿਲਾਂ ਕੁਨੀਨ ਬਹੁਤ ਕੌੜੀ ਹੁੰਦੀ ਸੀ ਇਸ ਲਈ ਦੁੱਧ ਨੂੰ ਮਿੱਠਾ ਕਰਕੇ ਉਸ ਨਾਲ ਕੁਨੀਨ ਲਈ ਜਾਂਦਾ ਸੀ ਅੱਜ-ਕੱਲ੍ਹ ਬੜਾ ਸੌਖਾ ਹੈ, ਕੁਨੀਨ ‘ਤੇ ਪਹਿਲਾਂ ਤੋਂ  ਹੀ ਖੰਡ ਦਾ ਥੋੜ੍ਹਾ ਲੇਪ ਚੜ੍ਹਿਆ ਹੁੰਦਾ ਹੈ ਉਸੇ ਤਰ੍ਹਾਂ ਪਹਿਲੇ ਸਮੇਂ ‘ਚ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਣਾ ਬੜਾ ਮੁਸ਼ਕਲ ਹੁੰਦਾ ਸੀ ਸਾਰੀ-ਸਾਰੀ ਉਮਰ ਉਸ ਦੀ ਯਾਦ ‘ਚ ਬੈਠਣਾ ਪੈਂਦਾ ਸੀ ਤੇ ਤਾਂ ਕਿਤੇ ਜਾ ਕੇ ਮਾਲਕ ਦੇ ਪਿਆਰ, ਮੁਹੱਬਤ ਦੀ ਇੱਕ ਝਲਕ ਮਿਲਦੀ ਸੀ ਇਸ ਕਲਿਯੁਗ ‘ਚ ਸੰਤਾਂ ਨੇ ਸੌਖਾ ਤਰੀਕਾ ਬਣਾ ਦਿੱਤਾ ਤੁਸੀਂ ਉਸ ਦਾ ਅਭਿਆਸ ਕਰੋ ਉੱਠਦੇ-ਬੈਠਦੇ, ਲੇਟਕੇ, ਕੰਮ-ਧੰਦਾ ਕਰਦੇ ਹੋਏ ਅÎਭਿਆਸ ਕਰੋ, ਤਾਂ ਜੋ ਉਮਰ ਬੀਤ ਜਾਣ ਤੋਂ ਬਾਅਦ ਮਿਲਦਾ ਸੀ, ਉਹ ਕੁਝ ਘੰਟਿਆਂ ਦੀ ਭਗਤੀ-ਇਬਾਦਤ ਨਾਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਲਿਯੁਗ ‘ਚ ਇਨਸਾਨ ਨੂੰ ਗ਼ਮ, ਦੁੱਖ-ਦਰਦ, ਪਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ ਮਨ-ਇੰਦਰੀਆਂ ਬੜੇ ਫ਼ੈਲਾਅ ‘ਚ ਹਨ, ਪਰ ਇਸ ਦੇ ਨਾਲ ਹੀ ਕਲਿਯੁਗ ‘ਚ ਮਾਲਕ ਦਾ ਨਾਮ ਜਪਣਾ ਬੜਾ ਸੌਖਾ ਵੀ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਨਾਮ ਦਾ ਜਾਪ ਕਰੋ ਉਸ ਦਾ ਅਸਰ ਲਾਜ਼ਮੀ ਹੋਵੇਗਾ ਤੇ ਉਸ ਦਾ ਫ਼ਲ ਤੁਹਾਨੂੰ ਜ਼ਰੂਰ ਮਿਲੇਗਾ ਇਸ ਲਈ ਤੁਸੀਂ ਚਲਦੇ, ਬੈਠਦੇ, ਲੇਟ ਕੇ ਕੰਮ ਧੰਦਾ ਕਰਦੇ ਸਮੇਂ ਮਾਲਕ ਦੇ ਨਾਮ ਦਾ ਸਿਮਰਨ ਕਰੋ ਸਿਮਰਨ ਕਰਨ ਨਾਲ ਹੀ ਮਾਲਕ ਦਾ ਪਿਆਰ ਵਧਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top