ਸ੍ਰੀ ਕਰਤਾਰਪੁਰ ਸਾਹਿਬ ਲਾਂਘਾ : ਤਣਾਅ ਦੇ ਬਾਵਜ਼ੂਦ ਭਾਰਤ-ਪਾਕਿ ਦੀ ਮੀਟਿੰਗ ਹੋਈ

0
214
Sri Kartarpur Sahib, India, Pakistan

ਭਾਰਤ ਨੇ ਪਾਕਿਸਤਾਨ ਨੂੰ ਪੁਲ ਨਿਰਮਾਣ ’ਚ ਤੇਜ਼ੀ ਲਿਆਉਣ ਲਈ ਕਿਹਾ

ਸੱਚ ਕਹੂੰ ਨਿਊਜ਼, ਅੰਮ੍ਰਿਤਸਰ

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਭਾਰਤ-ਪਾਕਿ ਦਰਮਿਆਨ ਮੀਟਿੰਗ ਹੋਈ ਭਾਰਤ ਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਦੇ ਬਾਵਜ਼ੂਦ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦਰਮਿਆਨ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਯੋਜਨਾ ’ਤੇ ਗੱਲਬਾਤ ਹੋਈ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਹੋਈ ਇਹ ਮੀਟਿੰਗ ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ ’ਚ ਸ਼ਰਧਾਲੂਆਂ ਦੇ ਆਉਣ-ਜਾਣ, ਸਹੂਲਤਾਂ ਤੇ ਪਾਕਿਸਤਾਨ ਵੱਲੋਂ ਹਾਲੇ ਤੱਕ ਪੁਲ ਦਾ ਨਿਰਮਾਣ ਨਾ ਹੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਭਾਰਤ ਪਾਕਿਸਤਾਨ ਨੂੰ ਉਸ ਦੇ ਖੇਤਰ ’ਚ ਪੁਲ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਲਈ ਕਿਹਾ

ਸੂਤਰਾਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਦੀ ਅਗਲੇ ਹਫ਼ਤੇ ਅਟਾਰੀ ਬਾਰਡਰ ’ਤੇ ਮੀਟਿੰਗ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ 11 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕਰਨ ਦਾ ਐਲਾਨ ਕਰ ਚੁੱਕੀ ਅਤੇ ਸਤੰਬਰ ਵਿੱਚ ਵੀਜ਼ਾ ਮੁਕਤ ਸਫ਼ਰ ਦੀਆਂ ਸੰਭਾਵਨਾਵਾਂ ਉੱਪਰ ਵੀ ਗੌਰ ਕੀਤਾ ਜਾ ਸਕਦਾ ਹੈ ਪਰ ਭਾਰਤ ਵਾਲੇ ਪਾਸੇ ਉਸਾਰੀ ਦੇ ਕੰਮਾਂ ’ਚ ਕਈ ਅੜਿੱਕੇ ਪੈਦਾ ਹੋ ਰਹੇ ਹਨ ਪੰਜਾਬ ’ਚ ਰੇਤ ਮਾਫ਼ੀਆ ਦੀਆਂ ਸਰਗਰਮੀਆਂ ਕਾਰਨ ਕਈ ਦਿਨਾਂ ਤੱਕ ਰੇਤਾ ਬੱਜਰੀ ਪਹੁੰਚ ਨਾ ਸਕਿਆ ਅਤੇ ਕੰਮ ਬੰਦ ਰਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਉਸਾਰੀ ਕਾਰਜ ਮੁੜ ਸ਼ੁਰੂ ਹੋ ਸਕਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।