ਸੜਕ ਹਾਦਸਿਆਂ ‘ਚ ਦੋ ਦੀ ਮੌਤ, ਇੱਕ ਜ਼ਖਮੀ

ਮਨੋਜ/ ਡੀ ਪੀ ਜਿੰਦਲ
ਮਲੋਟ/ਭੀਖੀ,ਵੱਖ-ਵੱਖ ਜਗ੍ਹਾ ਵਾਪਰੇ ਸੜਕ ਹਾਦਸਿਆਂ ‘ਚ ਦੋ ਜਣਿਆਂ ਦੀ ਮੌਤ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਲਦੇਵ ਸਿੰਘ ਵਾਸੀ ਵਾਰਡ ਨੰ: 26 ਪੈਦਲ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿ ਇੱਕ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸਦੇ ਸਿੱਟੇ ਵਜੋਂ ਉਹ ਜ਼ਖਮੀ ਹੋ ਗਈ ਗੰਭੀਰ ਜ਼ਖਮੀ ਹਾਲਤ ‘ਚ ਬਠਿੰਡਾ’ਚ ਉਸਨੇ ਦਮ ਤੋੜ ਗਿਆ। ਇਸੇ ਤਰ੍ਹਾਂ ਸਥਾਨਕ ਫ਼ੋਕਲ ਪੁਆਇੰਟ ਦੇ ਨੇੜੇ ਹੋਏ ਦੂਸਰੇ ਸੜਕ ਹਾਦਸੇ ਵਿੱਚ ਗੁਰਵਿੰਦਰ ਸਿੰਘ ਵਾਸੀ ਤੱਪਾ ਖੇੜਾ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਸੇ ਤਰਾਂ ਭੀਖੀ ਤੇ ਪਿੰਡ ਕੋਟੜਾ ਕਲਾਂ ਵਿਚਕਾਰ ਹੋਏ ਇੱਕ ਸੜਕ ਹਾਦਸੇ ‘ਚ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਉਮਰ ਤਕਰੀਬਨ 60 ਸਾਲ, ਪਿੰਡ ਕੋਟੜਾ ਤੋਂ ਭੀਖੀ ਵੱਲ ਪੈਦਲ ਆ ਰਿਹਾ ਸੀ ਕਿ ਗਿਆਨ ਰਿਜੋਰਟ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆ ਗਿਆ ਅਤੇ ਉਸਦੀ ਮੌਤ ਹੋ ਗਈ।ਸੂਚਨਾ ਮਿਲਣ ‘ਤੇ ਪਹੁੰਚੀ ਭੀਖੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।ਭੀਖੀ ਥਾਣੇ ਦੇ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਪ੍ਰੰਤੂ ਉਕਤ ਅਣਪਛਾਤਾ ਵਿਅਕਤੀ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਕੋਟੜਾ ਕਲਾਂ ਵਿਖੇ ਘੁੰਮ ਰਿਹਾ ਦੱਸਿਆ ਜਾਂਦਾ ਹੈ ਅਤੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਲੱਗਦਾ ਸੀ। ਭੀਖੀ ਪੁਲਸ ਨੇ ਅਣਪਛਾਤੇ ਵਾਹਨ ਅਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮ੍ਰਿਤਕ ਵਿਅਕਤੀ ਦੀ ਪਛਾਣ ਵਿੱਚ ਜੁਟ ਗਈ ਹੈ।