ਸੰਪਾਦਕੀ

ਸੰਵੇਦਨਾ ਤੇ ਪਰੰਪਰਾਵਾਂ

ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਸਿਰਫ਼ ਰਾਜ ਕਰਨ ਲਈ ਕੁਰਸੀ ਨਹੀਂ ਮੱਲਦੇ ਸਗੋਂ ਉਹਨਾਂ ਦਾ ਕੰਮ ਦੇਸ਼ ਦਾ ਮੂੰਹ ਮੱਥਾ ਤੇ ਤਕਦੀਰ ਸੰਵਾਰਨਾ ਹੁੰਦਾ ਹੈ ਉਹ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ ਖਾਸ ਕਰ ਮਨੁੱਖਤਾ ਦੀ ਬਿਹਤਰੀ ਲਈ ਵੱਡੇ ਕੰਮ ਕਰਨਾ ਹੀ ਬਹਾਦਰੀ ਹੁੰਦਾ ਹੈ ਔਰਤ ਤੇ ਮਰਦ ਨੂੰ ਮਨੁੱਖਤਾ ਦੀ ਨਜ਼ਰ ਨਾਲ ਵੇਖਣ ਤੇ ਉਹਨਾਂ ਨਾਲ ਇੱਕੋ ਜਿਹੀ ਸੰਵੇਦਨਾ ਤੇ ਵਿਹਾਰ ਉਹਨਾਂ ਦਾ ਕੁਦਰਤੀ ਹੱਕ ਹੈ ਮੋਦੀ ਸਰਕਾਰ ਮੁਸਲਮਾਨ ਔਰਤਾਂ ਦੀ ਬਿਹਤਰੀ ਲਈ ਤਿੰਨ ਤਲਾਕ ਨੂੰ ਖ਼ਤਮ ਕਰਨ ਲਈ ਦ੍ਰਿੜ ਹੈ ਸ਼ਾਇਦ ਇਸ ਤੋਂ ਚੰਗੀ ਸਦਭਾਵਨਾ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਤਲਾਕ ਦਾ ਹੱਲ ਕੱਢਣ ਲਈ ਮੁਸਲਮਾਨ ਭਾਈਚਾਰੇ ਤੋਂ ਹੀ ਆਸ ਰੱਖੀ ਹੈ ਪ੍ਰਧਾਨ ਮੰਤਰੀ ਨੇ ਮੁਸਲਮਾਨ ਔਰਤਾਂ ਦੀਆਂ ਤਕਲੀਫ਼ਾਂ ਦਾ ਮੁੱਦਾ ਉਠਾਇਆ ਹੈ ਉਂਜ ਵੀ ਔਰਤਾਂ ਦੇ ਦੁੱਖ ਦਰਦ ‘ਚ ਧਰਮ ਦਾ ਕੋਈ ਮੁੱਦਾ ਨਹੀਂ ਹੁੰਦਾ ਔਰਤ ਤਾਂ ਔਰਤ ਹੁੰਦੀ ਹੈ ਪੂਰੀ ਦੁਨੀਆ ਬਦਲ ਰਹੀ ਹੈ ਪਾਕਿਸਤਾਨ, ਬੰਗਲਾਦੇਸ਼ ਸਮੇਤ ਦੁਨੀਆ ਦੇ 21  ਮੁਸਲਿਮ ਦੇਸ਼ ਅਜਿਹੇ ਹਨ ਜਿੱਥੇ ਤਿੰਨ ਤਲਾਕ ਦੀ ਇਹ ਪ੍ਰਥਾ ਬੰਦ ਹੋਈ ਹੈ ਇਰਾਨ ਮਲੇਸ਼ੀਆ ਤੇ ਅਲਜੀਰੀਆ ਵਰਗੇ ਦੇਸ਼ਾਂ ‘ਚ ਕਾਨੂੰਨ ਤੋਂ ਬਾਹਰ ਕਿਸੇ ਤਲਾਕ ਨੂੰ ਮਾਨਤਾ ਹੀ ਨਹੀਂ ਹੈ ਮਿਸਰ ਵਰਗੇ ਮੁਲਕਾਂ ਤੋਂ ਅਸੀਂ ਇੱਕ ਸਦੀ ਹੀ ਪੱਛੜ ਗਏ ਹਾਂ ਜਿੱਥੇ 1929 ਤੋਂ ਤਿੰਨ ਤਲਾਕ ‘ਤੇ ਮੁਕੰਮਲ ਪਾਬੰਦੀ ਹੈ ਦਰਅਸਲ ਭਾਰਤ ‘ਚ ਇੱਕ ਅਜੀਬ ਜਿਹੀ ਗੱਲ ਇਹ ਵੀ ਹੈ ਕਿ ਸਿਰਫ਼ ਮੁਸਲਮਾਨ ਹੀ ਨਹੀਂ ਸਗੋਂ ਹੋਰ ਧਰਮਾਂ ਦੇ ਸੰਗਠਨ ਵੀ ਰਵਾਇਤ ਦੇ ਨਾਂਅ ਚੰਗੀਆਂ ਤਬਦੀਲੀਆਂ ਦਾ ਵਿਰੋਧ ਕਰਦੇ ਹਨ ਜੇਕਰ 21 ਦੇਸ਼ਾਂ ਨੂੰ ਕੋਈ ਪ੍ਰਥਾ ਬੰਦ ਕਰਨ ‘ਤੇ ਇਤਰਾਜ਼ ਨਹੀਂ ਤਾਂ ਫਿਰ ਭਾਰਤ ਅੰਦਰ ਹੀ ਅਜਿਹਾ ਹੈ ਹੱਲਾ ਕਿਉਂ? ਜੇਕਰ ਇਸ ਦਾ ਕੋਈ ਧਾਰਮਿਕ ਮਹੱਤਵ ਹੁੰਦਾ ਤਾਂ ਬਾਹਰਲੇ ਦੇਸ਼ਾਂ ‘ਚ ਤਬਦੀਲੀ ਨਾ ਆਉਂਦੀ ਉਂਜ ਵੀ ਧਰਮ ਅੰਦਰ ਮਨੁੱਖ ਦਾ ਮਹੱਤਵ ਹੈ ਨਾ ਕਿ ਔਰਤ ਜਾਂ ਮਰਦ ਦਾ ਸਮਾਜ ਦਾ ਔਰਤ ਤੇ ਮਰਦ ਦੋਵਾਂ ਨਾਲ ਹੈ ਧਰਮ ‘ਚ ਖਲਕਤ ਦਾ ਭਲਾ ਮੰਗਿਆ ਜਾਂਦਾ ਹੈ ਜਿਸ ‘ਚ ਔਰਤ ਮਰਦ ਹੈ, ਜਿਸ ‘ਚ ਔਰਤ ਮਰਦ ਬੱਚੇ, ਬੁੱਢੇ, ਦਾ ਕੋਈ ਵੱਖਰਾ ਜਿਕਰ ਨਹੀਂ ਹੁੰਦਾ ਸੋ ਹੁਣ ਦੇਸ਼ ਅੰਦਰ ਬੜਾ ਢੁੱਕਵਾਂ ਸਮਾਂ ਹੈ ਨਵੀਂ ਤੇ ਕਲਿਆਣ ਵਾਲੀ ਸੋਚ ਨੂੰ ਅਪਣਾਉਣ ਦਾ ਸਰਕਾਰ ਦੀ ਨੀਤੀ ਤੇ ਦ੍ਰਿਸ਼ਟੀਕੋਣ ਸ਼ਲਾਘਾਯੋਗ ਹੈ ਜੋ ਮੁਸਲਿਮ ਸਮਾਜ ‘ਤੇ ਫੈਸਲਾ ਥੋਪਣ ਦੀ ਬਜਾਇ ਸੰਪ੍ਰਦਾਇ ਦੇ ਅੰਦਰੋਂ ਹੀ ਇਸ ਦਾ ਹੱਲ  ਚਾਹੁੰਦੀ ਹੈ ਸਰਕਾਰ ਦੀ ਦ੍ਰਿੜਤਾ ‘ਚੋਂ ਮੁਸਲਿਮ ਔਰਤ ਦਾ ਦਰਦ ਵੀ ਸਪੱਸ਼ਟ ਝਲਕ ਰਿਹਾ ਹੈ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿੱਤੇ ਬਿਨਾ ਸਮਾਜ ‘ਚ ਖੁਸ਼ਹਾਲੀ ਨਹੀਂ ਆ ਸਕਦੀ ਔਰਤ ਨੂੰ ਵਸਤੂ ਸਮਝਣ ਦੀ ਬਜਾਇ ਉਸ ਦੀਆਂ ਸੰਵੇਦਨਾਵਾਂ ਨੂੰ ਸਮਝਣਾ ਤੇ ਸਵੀਕਾਰਨਾ ਜ਼ਰੂਰੀ ਹੈ ਸੰਵੇਦਨਾ ਨੂੰ ਕਿਸੇ ਤਰਕ ਨਾਲ ਨਕਾਰਿਆ ਨਹੀਂ ਜਾ ਸਕਦਾ ਸੰਵੇਦਨਾ ਮਨੁੱਖਤਾ ਤੇ ਮਨੁੱਖੀ ਸਮਾਜ ਦੀ ਪਹਿਲੀ ਸ਼ਰਤ ਹੈ

ਪ੍ਰਸਿੱਧ ਖਬਰਾਂ

To Top