Breaking News

ਸੱਚੀ ਤੜਫ਼ ਨਾਲ ਮਿਲਦਾ ਹੈ ਪਰਮਾਤਮਾ

ਰੂਹਾਨੀ ਸਤਿਸੰਗ : ਪਰਮ ਪਿਤਾ ਪਰਮਾਤਮਾ ਦੇ ਨਾਂਅ ਨਾਲ ਚਲੀਆਂ ਜਾਂਦੀਆਂ ਹਨ ਦੁੱਖ, ਦਰਦ, ਚਿੰਤਾਵਾਂ : ਪੂਜਨੀਕ ਗੁਰੂ ਜੀ
4224 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸੱਚ ਕਹੂੰ ਨਿਊਜ਼
ਸਰਸਾ
ਮਾਲਕ ਦਾ ਨਾਮ, ਪ੍ਰਭੂ ਦਾ ਨਾਮ ਜਦੋਂ ਇਨਸਾਨ ਲੈਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਇਆ ਕਰਦੇ ਹਨ ਵਿਲ ਪਾਵਰ (ਆਤਮਬਲ) ਇਨਸਾਨ ਦੇ ਅੰਦਰ ਭਰਿਆ ਹੋਇਆ ਹੈ, ਪਰ ਜਦੋਂ ਇਨਸਾਨ ਰਾਮ ਦਾ ਨਾਮ ਲੈਂਦਾ ਹੈ ਉਦੋਂ ਉਹ ਵਿਲ ਪਾਵਰ ਵਧਦਾ ਹੈ ਤੇ ਸਾਰੇ ਇਨਸਾਨ ਦੇ ਗ਼ਮ-ਦੁੱਖ ਦਰਦ ਚਿੰਤਾਵਾਂ ਚਲੀਆਂ ਜਾਂਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਇਸ ਮੌਕੇ 4224 ਵਿਅਕਤੀਆਂ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਕਰਕੇ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਤੌਬਾ ਕੀਤੀ ਤੇ ਹਜ਼ਾਰਾਂ ਵਿਅਕਤੀਆਂ ਨੇ ਰੂਹਾਨੀ ਜਾਮ  ਪੀਤਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਲਿਯੁਗ ਦਾ ਇਹ ਸਮਾਂ ਹੈ ਇਸ ਸਮੇਂ ‘ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਰਮਾਤਮਾ ਦਾ ਨਾਮ ਜ਼ਰੂਰ ਜਪੋ ਪਰਮਾਤਮਾ ਦੇ ਨਾਮ ‘ਚ ਉਹ ਆਤਮਬਲ ਹੈ ਜੋ ਅਸੀਂ ਪ੍ਰਤੱਖ ਵੇਖਿਆ ਹੈ ਚੌਥੇ ਸਟੇਜ ਦੇ ਕੈਂਸਰ ਇੰਜ ਉਡ ਜਾਂਦੇ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ ਰਾਮ-ਅੱਲ੍ਹਾ ਸਤਿਗੁਰੂ ਜਾਣੇ ਜਾਂ ਫਿਰ ਉਹ ਜਾਣੇ ਜਿਸਦੇ ਇਹ ਰੋਗ ਕੱਟਦੇ ਹਨ, ਜਿਨ੍ਹਾਂ ਨੂੰ ਆਪਣੇ ਈਸ਼ਵਰ-ਪਰਮਾਤਮਾ ‘ਤੇ ਸ਼ਰਧਾ ਹੁੰਦੀ ਹੈ ਗੱਲ ਹੈ ਭਾਵਨਾ ਦੀ, ਜਿਨ੍ਹਾਂ ਦੇ ਅੰਦਰ ਸੱਚੀ ਸ਼ਰਧਾ ਹੈ, ਸੱਚੀ ਭਾਵਨਾ ਹੈ, ਸੱਚੀ ਤੜਫ ਹੈ, ਉਹ ਮਾਲਕ ਨਾਲ ਜ਼ਰੂਰ ਮਿਲਦੇ ਹਨ ਤੇ ਜੋ ਸ਼ਰਧਾ ਭਾਵਨਾ ਨਹੀਂ ਰੱਖਦੇ, ਉਹ ਦੁਖੀ ਰਹਿੰਦੇ ਹਨ,ਪਰੇਸ਼ਾਨ ਰਹਿੰਦੇ ਹਨ ਇਸ ਲਈ ਉਸ ਰਾਮ ਨਾਲ ਜਦੋਂ ਤੁਸੀਂ ਪਿਆਰ ਕਰਦੇ ਹੋ ਤਾਂ ਕੀ, ਕਿੰਤੂ, ਪਰੰਤੂ ਦਾ ਵਿਚਾਲੇ ਕੋਈ ਮਤਲਬ ਹੁੰਦਾ ਹੀ ਨਹੀਂ ਪਰ ਜਦੋਂ ਤੁਸੀਂ ਵਿਚਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਤਾਂ ਜੋ ਤੁਹਾਡੀਆਂ ਝੋਲੀਆਂ ‘ਚ ਖੁਸ਼ੀਆਂ ਹੁੰਦੀਆਂ ਹਨ ਉਹ ਉੱਡ ਜਾਂਦੀਆਂ ਹਨ ਕਿਉਂਕਿ ਸਤਿਸੰਗ ‘ਚ ਤਾਂ ਸਿਰਫ਼ ਤੇ ਸਿਰਫ਼ ਰਾਮ ਦੇ ਨਾਮ ਨਾਲ ਬਿਰਤੀ ਲਾ ਕੇ ਬੈਠੋ, ਉੱਥੇ ਚਤੁਰ-ਚਲਾਕੀ ਕਰਨਾ, ਆਪਣੇ ਲਈ ਦੁੱਖ ਪੈਦਾ ਕਰਨਾ ਹੁੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਲਿਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ ਇਸ ‘ਚ ਲੋਕ ਗੱਪ ਮਾਰ ਸਕਦੇ ਹਨ, ਜਿੰਨੇ ਮਰਜ਼ੀ ਮਾਰ ਲਓ,  ਤੇ ਕਹਾਵਤ ਵੀ ਬਣ ਗਈ ਹੈ- ਆਓ ਬੈਠੋ ਗੱਪਸ਼ੱਪ ਮਾਰਦੇ ਹਾਂ ਹੁਣ ਸ਼ਰੇਆਮ ਕਹਿੰਦੇ ਹਨ, ਪਹਿਲਾਂ ਡਰਿਆ ਕਰਦੇ ਸਨ ਕਿ ਕਿਤੇ ਫੜਿਆ ਲਾ ਜਾਵੇ ਪਰ ਤੁਹਾਨੂੰ ਪਤਾ ਹੈ? ਇਹ ਗਪਸ਼ਪ ਜੋ ਹਨ ਇਹ ਟਾਈਮ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਹੈ ਤੁਹਾਡੇ ਕੀਮਤੀ ਸਵਾਸ ਬਰਬਾਦ ਹੁੰਦੇ ਹਨ ਜੋ ਇੱਕ ਮਿੰਟ ‘ਚ 16 ਤੋਂ 18 ਚਲੇ ਜਾਂਦੇ ਹਨ ਉਨ੍ਹਾਂ ਕੀਮਤੀ ਸਵਾਸਾਂ ਦੀ ਇੰਨੀ ਕੀਮਤ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਸਵਾਸ ਤਿਰਲੋਕੀ ਦੇ ਮੁੱਲ ਦੇ ਬਰਾਬਰ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੀਮਤੀ ਸਵਾਸ ਜੋ ਬਰਬਾਦ ਕਰ ਰਹੇ ਹੋ, ਉਸਦੇ ਲਈ ਆਪਣੇ ਆਪ ਨੂੰ ਰੋਕਿਆ ਕਰੋ  ਕੀਮਤੀ ਸਵਾਸ ਤੁਹਾਡੇ ਅੰਦਰੋਂ ਦਿਨ-ਬ-ਦਿਨ ਜਾ ਰਹੇ ਹਨ ਉਸ ਨੂੰ ਸਤਿਸੰਗ ‘ਚ ਲਾਓ, ਪ੍ਰਭੂ ਪਰਮਾਤਮਾ ਦੇ ਨਾਂਅ ‘ਚ ਲਾਓ, ਇਸਦੇ ਲਈ ਕੋਈ ਵੱਖ ਤੋਂ ਪੂਜਾ ਪਾਠ ਨਹੀਂ ਹੈ ਸਿਰਫ਼ ਤੁਹਾਡਾ ਧਿਆਨ ਹੋਣਾ ਚਾਹੀਦਾ ਹੈ ਪੈਦਲ ਚੱਲਦੇ-ਚੱਲਦੇ ਜਾਪ ਕਰੋ ਗੱਡੀ ਚਲਾ ਰਹੇ ਹੋ, ਧਿਆਨ ਅੱਗੇ ਰੱਖਦੇ ਹੋਏ ਜੀਭਾ ਨਾਲ ਸਿਮਰਨ ਕਰ ਲਓ ਬੱਸ ‘ਚ ਬੈਠੇ ਹੋ, ਖਾਣਾ ਬਣਾ ਰਹੇ ਹੋ ਕਹਿਣ ਦਾ ਭਾਵ ਕੁਝ ਵੀ ਸਰੀਰਕ ਕ੍ਰਿਰਿਆ ਕਰ ਰਹੇ ਹੋ ਜੇਕਰ ਜੀਭਾ ਨਾਲ ਰਾਮ ਨਾਮ ਲਓ ਤਾਂ ਯਕੀਨਨ ਮਾਲਕ ਦੀ ਦਰਗਾਹ ‘ਚ ਮਨਜ਼ੂਰ ਕਬੂਲ ਹੋਵੇਗਾ ਕਿਸੇ ਵੀ ਤਰੀਕੇ ਨਾਲ ਤੁਸੀਂ ਜਾਪ ਕਰੋ ਤਾਂ ਸਹੀ ਪਰ ਕਲਿਯੁਗ ‘ਚ ਜਾਪ ਕਰਨਾ ਹੀ ਮੁਸ਼ਕਲ ਹੈ, ਲੋਕ ਇੰਜ ਭੱਜਦੇ ਹਨ ਜਿਵੇਂ ਕੁਝ ਦਿਸ ਗਿਆ ਹੋਵੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸ਼ਾਹ ਮਸਤਾਨ ਜੀ ਮਹਾਰਾਜ ਨੇ ਵੀ ਇੱਕ ਵਾਰ ਅਜਿਹਾ ਹੀ ਪ੍ਰੈਕਟੀਕਲ ਕੀਤਾ ਸੀ ਇੱਕ ਸੱਜਣ ਰੂੜੀ ਖਾਦ ਸੁੱਟ ਰਿਹਾ ਸੀ, ਗੋਬਰ ਨਾਲ ਲਥਪਥ ਸੀ ਤੇ ਨੇੜੇ ਹੀ ਸਤਿਸੰਗ ਹੋ ਰਿਹਾ ਸੀ ਸਾਈਂ ਜੀ ਨੇ ਉਸਨੂੰ ਸੱਦਿਆ ਤੇ ਕਿਹਾ ਕਿ, ਤੇਰੇ ਸਰੀਰ ‘ਤੇ ਗੋਬਰ ਲੱਗਿਆ ਹੈ, ਲਥਪਥ ਹੈ ਕਿੰਨੇ ਪੈਸੇ ਲੈਂਦਾ ਹੈ? ਉਸਨੇ ਕਿਹਾ ਜੀ! ਇੱਕ ਰੁਪਇਆ ਤਾਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕਿਹਾ, ਜੇਕਰ ਅਸੀਂ ਤੈਨੂੰ ਦੋ ਰੁਪਏ ਦੇਈਏ ਤਾਂ ਕੰਮ ਕਰੇਗਾ? ਉਹ ਬੋਲਿਆ, ਹਾਂ ਜੀ! ਕੰਮ ਦੱਸੋ  ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਕੁਝ ਨਹੀਂ ਕਰਨਾ, ਨਹਾ-ਧੋ ਕੇ, ਸੁੰਦਰ-ਸੁੰਦਰ ਕੱਪੜੇ ਪਹਿਨ ਕੇ ਬਸ ਇੱਥੇ ਚੌਕੜੀ ਮਾਰ ਕੇ ਥੋੜ੍ਹੀ ਦੇਰ ਬੈਠਣਾ ਹੈ ਉਸਨੇ ਅੰਦਰੋਂ ਸੋਚਿਆ ਕਿ ਬਾਬਾ ਤਾਂ ਬਹੁਤ ਭੋਲਾ ਹੈ, ਮੈਂ ਧੁੱਪ ‘ਚ ਸੜਦਾ ਹਾਂ, ਇੰਨਾ ਲਥਪਥ ਹੁੰਦਾ ਹਾਂ ਤਾਂ ਇੱਕ ਰੁਪਇਆ ਮਿਲਦਾ ਹੈ ਤੇ ਬਾਬਾ ਕਹਿ ਰਿਹਾ ਹੈ ਵਧੀਆ ਕੱਪੜੇ ਪਹਿਨ ਕੇ ਬੈਠ  ਜਾਓ ਤਾਂ ਦੋ ਰੁਪਇਆ ਦੇ ਦੇਵਾਂਗਾ ਉਹ ਤਿਆਰ ਹੋ ਕੇ ਆ ਗਿਆ ਤੇ ਬੋਲਿਆ ਕੀ ਕਰਨਾ ਹੈ ਜੀ? ਮਸਤਾਨਾ ਜੀ ਬੋਲੇ, ਇੱਥੇ ਚੌਕੜੀ ਮਾਰ ਕੇ ਬੈਠ ਜਾ, ਤੇ ਸਾਰਾ ਦਿਨ ਰਾਮ ਦਾ ਨਾਮ ਜਪਣਾ ਹੈ ਉਹ ਬੈਠ ਗਿਆ, ਦਸ ਮਿੰਟਾਂ ਬਾਅਦ ਉਬਾਸੀਆਂ ਸ਼ੁਰੂ ਹੋ ਗਈਆਂ, ਅੱਧੇ ਘੰਟੇ ਬਾਅਦ ਵੱਡਾ ਮੂੰਹ ਖੋਲ੍ਹ ਕੇ ਉਬਾਸੀਆਂ ਲੈਣ ਲੱਗਿਆ, ਕਰਦੇ ਕਰਾਉਂਦੇ ਕਦੇ ਖੁਰਕ ਸ਼ੁਰੂ ਹੋ ਗਈ ਕਦੇ ਕੁਝ ਹੋ ਗਿਆ ਘੰਟਾ-ਡੇਢ ਬਾਅਦ ਉੱਠ ਕੇ ਵਾਪਸ ਆ ਗਿਆ ਤੇ ਬੋਲਿਆ, ਸਾਈਂ ਜੀ! ਇਹ ਲਓ ਤੁਹਾਡੇ ਦੋ ਰੁਪਏ, ਇਹ ਲੋ ਤੁਹਾਡੇ ਸਾਰੇ ਨਵੇਂ ਕੱਪੜੇ ਗੋਬਰ ‘ਚ ਮੈਂ ਸਾਰਾ ਦਿਨ ਕੰਮ ਕਰਦਾ ਹਾਂ ਪਰ ਸਾਰਾ ਦਿਨ ਬੈਠ ਕੇ ਰਾਮ ਦਾ ਨਾਮ ਨਹੀਂ ਜਪ ਸਕਦਾ, ਨਹੀਂ ਚਾਹੀਦੇ ਅਜਿਹੇ ਰੁਪਏ ਤੁਹਾਨੂੰ ਜੇਕਰ ਸੌ ਰੁਪਏ ਦਿੱਤਾ ਜਾਵੇ ਤੇ ਤੁਸੀਂ ਸਾਰਾ ਦਿਨ ਰਾਮ ਨਾਮ ਜਪ ਕੇ ਦਿਖਾਓ, ਉਸੇ ਸਮੇਂ ਪਹਿਲਾਂ ਨੀਂਦ ਸ਼ੁਰੂ ਹੋ ਜਾਂਦੀ ਹੈ, ਦੁਬਾਰਾ ਖੁਰਕ ਸ਼ੁਰੂ ਹੋ ਜਾਂਦੀ ਹੈ, ਤੀਜਾ ਬੱਚੇ ਯਾਦ ਆਉਂਦੇ ਹਨ, ਚੌਥਾ ਉਹ ਯਾਦ ਆਉਂਦਾ ਹੈ ਜੋ ਕਦੇ ਯਾਦ ਨਹੀਂ ਆਇਆ ਅਜੀਬੋ-ਗਰੀਬ ਹੈ ਇਹ ਕਲਿਯੁਗ, ਇੱਥੇ ਗੱਪ ਮਾਰਦੇ ਰਹਿਣਗੇ ਤਾਂ ਕੋਈ ਨਹੀਂ ਪੁੱਛਦਾ, ਟਾਈਮ ਦਾ ਪਤਾ ਨਹੀਂ ਚੱਲਦਾ ਕਿਵੇਂ ਬੀਤ ਗਿਆ? ਤੇ ਜਦੋਂ ਰੱਬ ਦਾ ਨਾਮ ਲੈਣਾ ਹੋਵੇ ਤਾਂ ਘੜੀ ਖੜੀ ਹੋ ਜਾਂਦੀ ਹੈ, ਕਈ ਤਾਂ ਸਿਮਰਨ ਕਰਦੇ-ਕਰਦੇ ਇੱਕ ਅੱਖ ਖੋਲ੍ਹ ਕੇ ਦੇਖਦੇ ਹਨ ਘੜੀ ਨੂੰ ਫਿਰ ਬੰਦ ਕਰ ਲੈਂਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਟਾਈਮਪੀਸ ਖਰਾਬ ਹੋ ਗਿਆ ਕਈ ਅਲਾਰਮ ਲਾ ਕੇ ਸਿਮਰਨ ਕਰਦੇ ਹਨ, ਅਲਾਰਮ ਵੱਜਿਆ ਨਹੀਂ ਯਾਰ! ਹੱਦ ਹੋ ਗਈ ਇੰਨਾ ਲੰਮਾ ਟਾਈਮ ਹੋ ਨਹੀਂ ਸਕਦਾ ਕਈ ਸਿਮਰਨ ਕਰਦੇ ਹੀ ਨਹੀਂ ਉਨ੍ਹਾਂ ਨੇ ਤਾਂ ਅਲਮਾਰੀ ‘ਚ ਰੱਖ ਕੇ ਤਾਲਾ ਲਾ ਰੱਖਿਆ ਹੈ, ਉਹ ਸਿਮਰਨ ਕਰਦੇ ਹੀ ਨਹੀਂ, ਜਦੋਂ ਬਹੁਤ ਜ਼ਿਆਦਾ ਜ਼ਰੂਰਤ ਪੈ ਜਾਂਦੀ ਹੈ ਤਾਂ ਕਰਦੇ ਹਨ ਫਿਰ ਤਾਂ ਇੰਜ ਚੱਲਦਾ ਹੈ ਜਿਵੇਂ ਐਕਸਪ੍ਰੈੱਸ ਗੱਡੀ ਚੱਲਦੀ ਹੋਵੇ, ਬਹੁਤ ਬੁਰਾ ਹਾਲ ਹੁੰਦਾ ਹੈ ਜਦੋਂ ਬੱਚਿਆਂ ਦੇ ਪੇਪਰ ਆਉਂਦੇ ਹਨ ਤਾਂ ਬੱਚਿਆਂ ਨੂੰ ਦੇਖੋ, ਪੇਪਰ ਦੇ ਟਾਈਮ ‘ਚ ਤਾਂ ਬਸ ਪੁੱਛੋ ਨਾ! ਬਸ ਰਾਮ-ਰਾਮ-ਰਾਮ ਹੁੰਦੀ ਹੈ ਜੋ ਜਪਣ ਵਾਲੇ ਹਨ, ਤੇ ਫਿਰ ਇੰਜ ਪਸੀਨੇ ਛੁੱਟ ਰਹੇ ਹੁੰਦੇ ਹਨ, ਬੁਰਾ ਹਾਲ ਹੁੰਦਾ ਹੈ ਕਹਿਣ ਦਾ ਭਾਵ ਜੇਕਰ ਤੁਸੀਂ ਸੁੱਖ ‘ਚ ਸਿਮਰਨ ਕਰ ਲਓ ਤਾਂ ਦੁੱਖ ਕਦੇ ਆਉਂਦਾ ਨਹੀਂ ਪਰ ਕਰਦਾ ਨਹੀਂ ਕੋਈ, ਬਹੁਤ ਘੱਟ ਲੋਕ ਹਨ ਚੰਗੇ ਕਰਮ ਕਰਦੇ ਰਹੋ, ਭਲਾ ਕਰਦੇ ਰਹੋ, ਤਨ-ਮਨ-ਧਨ ਦੀਨ ਦੁਖੀਆਂ ਦੀ ਮੱਦਦ ‘ਚ ਲਾਓ ਤਾਂ ਯਕੀਨਨ ਉਸ ਨਾਲ ਜੋ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਪਰਮਾਨੰਦ ਮਿਲੇਗਾ ਉਹ ਵੀ ਕਹਿਣ ਸੁਣਨ ਤੋਂ ਪਰੇ ਦੀ ਗੱਲ ਹੈ ਤਾਂ ਬਹੁਤ ਜ਼ਰੂਰੀ ਹੈ ਤੁਸੀਂ ਚੱਲਦੇ-ਬੈਠਦੇ ਕੰਮ-ਧੰਦਾ ਕਰਦੇ ਪਰਮਾਤਮਾ ਦਾ ਨਾਮ ਜਪਦੇ ਰਹੋ

ਪ੍ਰਸਿੱਧ ਖਬਰਾਂ

To Top