Breaking News

ਹਨੁਮਾ ਤੇ ਇਸ਼ਾਂਤ ਨੇ ਰੋਕਿਆ ਮਜ਼ਬੂਤੀ ਵੱਲ ਵਧਦੇ ਕੰਗਾਰੂਆਂ ਨੂੰ 

ਭਾਰਤ-ਆਸਟਰੇਲੀਆ ਪਹਿਲਾ ਟੈਸਟ ਮੈਚ: ਪਹਿਲਾ ਦਿਨ

 

ਆਸਟਰੇਲੀਆ ਨੇ 6 ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ 277 ਦੌੜਾਂ

ਏਜੰਸੀ,ਪਰਥ, 14 ਦਸੰਬਰ 
ਤੇਜ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਸਪਿੱਨਰ ਹਨੁਮਾ ਵਿਹਾਰੀ ਦੀ ਸੰਤੋਸ਼ਜਨਕ ਗੇਂਦਬਾਜ਼ੀ ਨਾਲ ਭਾਰਤ ਨੇ ਪਰਥ ਦੀ ਘਾਹ ਵਾਲੀ ਪਿਚ ‘ਤੇ ਦੂਸਰੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਮੇਜਬਾਨ ਆਸਟਰੇਲੀਆ ਦੀ ਰਨ ਗਤੀ ‘ਤੇ ਰੋਕ ਲਾਉਂਦੇ ਹੋਏ ਸਟੰਪਸ ਤੱਕ ਉਸ ਦੀਆਂ 277 ਦੌੜਾਂ ‘ਤੇ ਛੇ ਵਿਕਟਾਂ ਹਾਸਲ ਕਰ ਲਈਆਂ ਆਸਟਰੇਲੀਆ ਨੇ ਮੈਚ ‘ਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ 90 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਬਣਾ ਲਈਆਂ ਬੱਲੇਬਾਜ਼ ਟਿਮ ਪੇਨ ਅਤੇ ਪੈਟ ਕਮਿੰਸ ਨਾਬਾਦ ਕ੍ਰੀਜ਼ ‘ਤੇ ਹਨ

 

ਇਸ਼ਾਂਤ ਅਤੇ ਅਸ਼ਵਿਨ ਦੀ ਜਗ੍ਹਾ ਟੀਮ ‘ਚ ਸ਼ਾਮਲ ਹਨੁਮਾ ਨੇ ਅਹਿਮ ਮੌਕੇ ਲਈਆਂ 2-2 ਵਿਕਟਾਂ

ਆਸਟਰੇਲੀਆਈ ਪਾਰੀ ‘ਚ ਓਪਨਰ ਮਾਰਕ ਹੈਰਿਸ, ਆਰੋਨ ਫਿੰਚ, ਸ਼ਾਨ ਮਾਰਸ਼ ਅਤੇ ਟਰੇਵਿਸ ਹੈਡ ਨੇ ਕੀਮਤੀ ਪਾਰੀਆਂ ਖੇਡ ਕੇ ਟੀਮ ਨੂੰ 250 ਤੋਂ ਪਾਰ ਕਰਵਾਇਆ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਮੰਨੀ ਜਾ ਰਹੀ ਪਰਥ ਦੀ ਪਿਚ ‘ਤੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਅਸ਼ਵਿਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਹਨੁਮਾ ਵਿਹਾਰੀ ਨੇ ਅਹਿਮ ਮੌਕੇ ‘ਤੇ 2-2 ਵਿਕਟਾਂ ਲੈ ਕੇ ਆਸਟਰੇਲੀਆ ਦੀ ਰਨ ਗਤੀ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਸਪ੍ਰੀਤ ਬੁਮਰਾਹ ਨੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ 22 ਓਵਰਾਂ ‘ਚ 44 ਦੌੜਾਂ ਦਿੱਤੀਆਂ

 

ਓਪਨਿੰਗ ਵਿਕਟ ਲਈ 112 ਦੌੜਾਂ ਦੀ ਸੈਂਕੜੇ ਵਾਲੀ ਭਾਈਵਾਲੀ

ਇਸ ਤੋਂ ਪਹਿਲਾਂ ਸਵੇਰੇ ਮਾਰਕਸ ਹੈਰਿਸ ਅਤੇ ਆਰੋਨ ਫਿੰਚ ਦਰਮਿਆਨ ਓਪਨਿੰਗ ਵਿਕਟ ਲਈ 112 ਦੌੜਾਂ ਦੀ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਆਸਟਰੇਲੀਆ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਲੰਚ ਤੱਕ ਬਿਨਾਂ ਵਿਕਟ ਗੁਆਇਆਂ 66 ਦੌੜਾਂ ਬਣਾਈਆਂ ਹਾਲਾਂਕਿ ਚਾਹ ਤੱਕ ਭਾਰਤੀ ਗੇਂਦਬਾਜ਼ਾਂ ਨੇ 145 ਦੇ ਸਕੋਰ ਤੱਕ  ਤਿੰਨ ਵਿਕਟਾਂ ਕੱਢ ਕੇ ਮੈਚ ‘ਚ ਵਾਪਸੀ ਕੀਤੀ

 

ਚਾਹ ਤੋਂ ਬਾਅਦ ਆਸਟਰੇਲੀਆ ਦੀ ਰਨ ਗਤੀ ਨੂੰ ਤੇਜ਼ ਕਰਦੇ ਹੋਏ ਮੱਧਕ੍ਰਮ ‘ਚ ਮਾਰਸ਼ ਨੇ ਪੀਟਰ ਹੈਂਡਸਕੋਂਬ ਨਾਲ ਪਾਰੀ ਨੂੰ ਅੱਗੇ ਵਧਾਇਆ ਹਾਲਾਂਕਿ ਇਸ਼ਾਤ ਦੀ ਸ਼ਾਰਟ ਗੇਂਦ ‘ਤੇ ਹੈਂਡਸਕੋਂਬ ਦਾ ਦੂਸਰੀ ਸਲਿੱਪ ‘ਚ ਖੜੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੱਥ ਨਾਲ ਬਿਹਤਰੀਨ ਕੈਚ ਲਿਆ ਅਤੇ ਭਾਰਤ ਨੂੰ ਚੌਥੀ ਵਿਕਟ ਦਿਵਾ ਦਿੱਤੀ

 
ਪਰ ਮਾਰਸ਼ ਨੇ ਹੇਡ ਨਾਲ ਪੰਜਵੀਂ ਵਿਕਟ ਲਈ 84 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕਰਕੇ ਸਕੋਰ 5 ਵਿਕਟਾਂ ‘ਤੇ 232 ਦੀ ਸੁਖ਼ਾਵੀਂ ਹਾਲਤ ‘ਚ ਪਹੁੰਚਾ ਦਿੱਤਾ ਇਸ ਭਾਈਵਾਲੀ ਨੂੰ ਹਨੁਮਾ ਨੇ ਮਾਰਸ਼ ਨੂੰ ਆਊਟ ਕਰਕੇ ਤੋੜਦੇ ਹੋਏ ਵਿਰੋਧੀ ਟੀਮ ਦੀ ਰਨ ਗਤੀ ਨੂੰ ਰੋਕਣ ‘ਚ ਅਹਿਮ ਭੂਮਿਕਾ ਨਿਭਾਈ ਜਦੋਂਕਿ ਇਸ਼ਾਂਤ ਨੇ 83ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਹੇਡ ਨੂੰ ਦਿਨ ਦੇ ਆਖਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਕਰਕੇ ਪੈਵੇਲਿਅਨ ਭੇਜਿਆ
ਭਾਰਤੀ ਟੀਮ ਦੇ ਤਜ਼ਰਬੇਕਾਰ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਸੱਟ ਕਾਰਨ ਮੈਚ ਤੋਂ ਬਾਹਰ ਰਹਿਣ ਕਾਰਨ ਟੀਮ ‘ਚ ਸ਼ਾਮਲ ਕੀਤੇ ਗਏ ਪਾਰਟ ਟਾਈਮ ਆਫ਼ ਸਪਿੱਨਰ ਹਨੁਮਾ ਵਿਹਾਰੀ ਨੇ ਮਾਰਕਸ ਅਤੇ ਮਾਰਸ਼ ਦੀਆਂ ਅਹਿਮ ਵਿਕਟਾਂ ਕੱਢੀਆਂ ਹਾਲਾਂਕਿ ਉਹਨਾਂ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਾਂਗ ਹਮਲਾਵਰ ਗੇਂਦਬਾਜ਼ੀ ਨਹੀਂ ਕੀਤੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top