ਹਨੂੰਮਾਨਗੜ੍ਹ ਨੇੜੇ ਟਰੱਕ-ਜੀਪ ‘ਚ ਟੱਕਰ, 17 ਵਿਅਕਤੀਆਂ ਦੀ ਮੌਤ

ਹਰਦੀਪ ਹਨੂੰਮਾਨਗੜ੍ਹ
ਰਾਜਸਥਾਨ ‘ਚ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਟਾਊਨ ਥਾਣਾ ਖੇਤਰ ‘ਚ ਕਿਸ਼ਨਗੜ੍ਹ ਮੈਗਾ ਹਾਈਵੇ ‘ਤੇ ਪਿੰਡ ਸ਼ੇਰਗੜ੍ਹ ਕੋਲ ਸ਼ੁੱਕਰਵਾਰ ਨੂੰ ਟਰੱਕ ਤੇ ਜੀਪ ਦੀ ਟੱਕਰ ‘ਚ 17 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਸਾਰੇ ਮ੍ਰਿਤਕ ਕਮਾਂਡਰ ਜੀਪ ‘ਚ ਸਵਾਰ ਸਨ ਹਾਦਸੇ ‘ਚ ਜੀਪ ਡਰਾਈਵਰ ਬਚ ਗਿਆ, ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਸੂਚਨਾ ਮਿਲਣ ‘ਤੇ ਕਲੈਕਟਰ ਪ੍ਰਕਾਸ਼ ਰਾਜਪੁਰੋਹਿਤ, ਐਸਪੀ ਭੁਵਨ ਭੂਸ਼ਣ ਯਾਦਵ ਸਮੇਤ ਹੋਰ ਉੱਚ ਅਧਿਕਾਰੀ ਘਟਨਾ ਸਥਾਨ ਤੇ ਹਸਪਤਾਲ ਪਹੁੰਚੇ ਤੇ ਹਾਦਸੇ ਦੀ ਜਾਣਕਾਰੀ ਲਈ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਭਗ ਪੌਣੇ ਦਸ ਵਜੇ ਕਮਾਂਡਰ ਜੀਪ ਨੰਬਰ ਆਰਜੇ 13 ਯੁਏ 3328 ‘ਚ ਲਗਭਗ ਦੋ ਦਰਜਨ ਸਵਾਰੀਆਂ ਨੂੰ ਲੈ ਕੇ
ਡਰਾਈਵਰ ਲਖੂਵਾਲੀ ਪਿੰਡ ਤੋਂ ਹਨੂੰਮਾਨਗੜ੍ਹ ਵੱਲ ਰਵਾਨਾ ਹੋਈ ਇਸ ਦੌਰਾਨ ਜੰਮੂ ਨੰਬਰ ਦਾ ਇੱਕ ਟਰੱਕ ਹਨੂੰਮਾਨਗੜ੍ਹ ਤੋਂ ਰਾਵਤਸਰ ਵੱਲ ਜਾ ਰਿਹਾ ਸੀ ਜਦੋਂ ਦੋਵੇਂ ਵਾਹਨ ਮੇਗਾ ਹਾਈਵੇ ‘ਤੇ ਸ਼ੇਰਗੜ੍ਹ ਤੇ ਲਖੂਵਾਲੀ ਦਰਮਿਆਨ 16 ਐਮਡੀ ਕੋਲ ਪਹੁੰਚੇ ਤਾਂ ਦੋਵਾਂ ਦਰਮਿਆਨ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਹਾਦਸੇ ‘ਚ ਜੀਪ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਆਮਹੋ-ਸਾਹਮਣੇ ਟੱਕਰ ਹੋਣ ਤੋਂ ਬਾਅਦ ਜੀਪ ਦਾ ਡਰਾਈਵਰ ਇਮਰਾਨ ਨਿਵਾਸੀ ਲਖੂਵਾਲੀ ਸੜਕ ‘ਤੇ ਡਿੱਗ ਗਿਆ , ਜਿਸ ਕਾਰਨ ਉਸਦੀ ਜਾਨ ਬਚ ਗਈ ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਖ ਪੁਕਾਰ ਪੈ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਲੋਕ ਤਾਂ ਟਰੱਕ ਦੇ ਹੇਠਾਂ ਬੁਰੀ ਤਰ੍ਹਾਂ ਦਬ ਗਏ ਜਦੋਂਕਿ ਕੁਝ ਜੀਪ ‘ਚ ਬੁਰੀ ਤਰ੍ਹਾਂ ਫਸ ਗਏ ਮੌਕੇ ‘ਤੇ 12 ਵਿਅਕਤੀਆਂ ਨੇ ਦਮ ਤੋੜ ਦਿੱਤਾ ਸੂਚਨਾ ਮਿਲਣ ‘ਤੇ ਸ਼ੇਰਗੜ੍ਹ ਤੇ ਲਖੂਵਾਲੀ ਚੌਂਕੀ ਤੋਂ ਇਲਾਵਾ ਟਾਊਨ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਟਰੱਕ ਦੇ ਹੇਠਾਂ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਿਆ ਇਸ ਤੋਂ ਬਾਅਦ ਸਾਰੇ ਜ਼ਖਮੀਆਂ ਤੇ ਮ੍ਰਿਤਕਾਂ ਐਂਬੂਲੈਂਸ 108 ਦੀ ਮੱਦਦ ਨਾਲ ਟਾਊਨ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਜਿੱਥੇ ਕੁਝ ਹੋਰ ਵਿਅਕਤੀਟਾ ਨੇ ਦਮ ਤੋੜ ਦਿੱਤਾ ਹਾਦਸੇ ਦਾ ਸ਼ਿਕਾਰ ਬਣੇ 11 ਵਿਅਕਤੀ ਹਨੂੰਮਾਨਗੜ੍ਹ ਜ਼ਿਲ੍ਹੇ ਤ ਇੱਕ ਸ੍ਰੀਗੰਗਾਨਗਰ ਦਾ ਨਿਵਾਸੀ ਹੈ ਇਨ੍ਹਾਂ ‘ਚ ਇੱਕ ਜੋੜਾ ਤੇ ਭਰਾ-ਭੈਣ ਵੀ ਸ਼ਾਮਲ ਹੈ ਟਾਊਨ ਪੁਲਿਸ ਟਰੱਕ ਡਰਾਈਵਰ ਤੇ ਡਰਾਈਵਰ ਤੋਂ ਪੁੱਛਗਿੱਛ ‘ਚ ਜੁਟੀ ਸੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਪੋਸਟਮਾਰਟਮ ਉਪਰੰਤ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ