ਦੇਸ਼

ਹਰਿਆਣਾ ‘ਚ ਉਲਟਫੇਰ, ਸੁਭਾਸ਼ ਚੰਦਰਾ ਜਿੱਤੇ

ਆਰ. ਕੇ ਅਨੰਦ ਨੇ ਲਾਇਆ ਕਾਂਗਰਸ ‘ਤੇ ਧੋਖਾਧੜੀ ਦਾ ਦੋਸ਼
ਚੰਡੀਗੜ੍ਹ,  (ਬਿਊਰੋ) ਰਾਜ ਸਭਾ ਦੀਆਂ ਚੋਣਾਂ ‘ਚ ਅੱਜ ਹਰਿਆਣਾ ‘ਚ ਵੱਡਾ ਉਲਟਫੇਰ ਉਸ ਵੇਲੇ ਹੋਇਆ, ਜਦੋਂ ਭਾਜਪਾ ਦੀ ਹਮਾਇਤ ਵਾਲੇ ਅਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਨੇ ਕਾਂਗਰਸ ਤੇ ਇਨੈਲੋ ਦੀ ਹਮਾਇਤ ਨਾਲ ਮੈਦਾਨ ‘ਚ ਉੱਤਰੇ ਉਮੀਦਵਾਰ ਆਰ ਕੇ ਅਨੰਦ ਨੂੰ ਹਰਾ ਕੇ ਚੋਣ ਜਿੱਤ ਲਈ
ਅੱਜ ਚੋਣ ਦੌਰਾਨ ਉਲਟਫੇਰ ਉਦੋਂ ਹੋ ਗਿਆ ਜਦੋਂ ਕਾਂਗਰਸ ਦੇ 14 ਮੈਂਬਰਾਂ ਦੀਆਂ ਵੋਟਾਂ ਹੀ ਰੱਦ ਹੋ ਗਈਆਂ ਪਰਪਲ ਦੀ ਥਾਂ ਨੀਲੀ ਸਿਆਹੀ ਵਰਤਣ ਕਾਰਨ ਨਿਯਮਾਂ ਅਨੁਸਾਰ ਕਾਂਗਰਸ ਮੈਂਬਰਾਂ ਦੀਆਂ ਵੋਟਾਂ ਰੱਦ ਹੋ ਗਈਆਂ ਸਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਵੋਟ ਰੱਦ ਹੋਣ ਵਾਲੇ ਮੈਂਬਰਾਂ ‘ਚ ਸ਼ਾਮਲ ਹਨ  ਆਰ ਕੇ ਅਨੰਦ ਨੇ  ਚੋਣ ਹਾਰ ਜਾਣ ਤੋਂ ਬਾਅਦ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਉਹਨਾਂ ਕਿਹਾ ਕਿ ਸਾ ਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਚੰਦਰਾ ਦੇ ਨਾਲ ਹਿੱਸੇਦਾਰੀ ਹੈ ਇਸੇ ਦੇ ਨਾਲ ਹੀ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਪੰਚਾਇਤ ਮੰਤਰੀ ਚੌਧਰੀ ਬੀਰੇਂਦਰ ਸਿੰਘ ਵੀ ਚੋਣ ਜਿੱਤ ਗਏ ਹਨ 7 ਰਾਜਾਂ ਦੀਆਂ 27 ਰਾਜ ਸਭਾ ਸੀਟਾਂ ਲਈ ਹੋਈਆਂ ਚੋਣਾਂ ‘ਚ ਉੱਤਰਾਖੰਡ ਦੀ ਇੱਕ ਸੀਟ ‘ਤੇ ਕਾਂਗਰਸ, ਕਰਨਾਟਕ ਦੀਆਂ ਚਾਰੇ ਸੀਟਾਂ ‘ਤੇ ਕਾਂਗਰਸ, ਝਾਰਖੰਡ ਦੀਆਂ ਦੋ ਸੀਟਾਂ ‘ਤੇ ਭਾਜਪਾ, ਮੱਧ ਪ੍ਰਦੇਸ਼ ਦੀਆਂ 2 ਸੀਟਾਂ ‘ਤੇ ਭਾਜਪਾ ਤੇ ਇੱਕ ਸੀਟ ‘ਤੇ ਕਾਂਗਰਸ, ਰਾਜਸਥਾਨ ਦੀਆਂ 4 ਸੀਟਾਂ ‘ਤੇ ਕਾਂਗਰਸ, ਯੂਪੀ ਦੀਆਂ 7 ਸੀਟਾਂ ‘ਤੇ ਸਮਾਜਵਾਦੀ ਪਾਰਟੀ, 2 ‘ਤੇ ਬਸਪਾ, 1-1 ਸੀਟ ‘ਤੇ ਭਾਜਪਾ ਤੇ ਕਾਂਗਰਸ ਜੇਤੂ ਰਹੀਆਂ

ਪ੍ਰਸਿੱਧ ਖਬਰਾਂ

To Top