ਹਰਿਆਣਾ ‘ਚ ਨਹੀਂ ਵਧਣਗੀਆਂ ਬਿਜਲੀ ਦਰਾਂ : ਖੱਟਰ

ਸੱਚ ਕਹੂੰ ਨਿਊਜ਼ ਚੰਡੀਗੜ੍ਹ, 
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੋ ਬਿਜਲੀ ਵਿਭਾਗ ਦਾ ਕੰਮ-ਕਾਜ ਦੇਖਦੇ ਹਨ ਨੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਐਲਾਨ ਕੀਤਾ ਹੈ ਕਿ ਹਰਿਆਣਾ ਵਿੱਚ ਇਸ ਸਾਲ ਵੀ 1 ਅਪ੍ਰੈਲ ਤੋਂ ਨਵੇਂ ਬਿਜਲੀ ਬਿਲ ਦੇ ਰੇਟਾਂ ‘ਚ ਕੋਈ ਵੀ ਵਾਧਾ ਕਰਨ ਦਾ ਕੋਈ ਵੀ ਵਿਚਾਰ ਨਹੀਂ ਹੈ, ਸਗੋਂ ਇਸ ਦੇ ਉਲਟ ਹਰਿਆਣਾ ਸਰਕਾਰ ਐਫ.ਐਸ.ਏ. ਵਿੱਚ ਕਟੌਤੀ ਹੋਣ ਦੇ ਕਾਰਨ 50 ਤੋਂ 60 ਪੈਸੇ ਤੱਕ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰ ਸਕਦੀ ਹੈ।