ਦੇਸ਼

ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ ‘ਚ ਮੀਂਹ, ਕਈ ਤਿਹਾਏ

ਚੰਡੀਗੜ੍ਹ। ਪੰਜਾਬ ਤੇ ਗੁਆਂਢੀ ਹਰਿਆਣਾ ਦੇ ਕਈ ਹਿੱਸਿਆਂ ‘ਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਹੋਈ ਜਿਸ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ।
ਚੰਡੀਗੜ੍ਹ ‘ਚ ਵੀ ਅੱਜ ਹਾਲਕੀ ਬਰਸਾਤ ਹੋਈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਪੰਜਾਬ ‘ਚ ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਮੁਕੇਰੀਆਂ, ਕਪੂਰਥਲਾ, ਫਗਵਾੜਾ, ਰੋਪੜ ਸਮੇਤ ਹੋਰ ਹਿੱਸਿਆਂ ‘ਚ ਵੀ ਮੀਂਹ ਪਿਆ।
ਉਧਰ ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਫ਼ਰੀਦਾਬਾਦ ਤੇ ਪੰਚਕੂਲਾ ‘ਚ ਮੀਂਹ ਪਿਆ। ਅਧਿਕਾਰੀ ਨੇ ਕਿਹਾ ਕਿ ਮੀਂਹ ਨਾਲ ਪਾਰਾ ਕੁਝ ਡਿਗਰੀ ਹੇਠਾਂ ਆ ਗਿਆ ਹੈ।

ਪ੍ਰਸਿੱਧ ਖਬਰਾਂ

To Top