ਹਰਿਆਣਾ ਦੇ 41 ਖਿਡਾਰੀਆਂ ਨੂੰ ਭੀਮ ਐਵਾਰਡ ਅੱਜ

ਚੰਡੀਗੜ੍ਹ। ਹਰਿਆਣਾ ਦੇ 41 ਹੋਣਹਾਰ ਖਿਡਾਰੀਆਂ ਨੂੰ ਅੱਜ ਖੇਡ ਪੁਰਸਕਾਰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭੀਮ ਐਵਾਰਡ ਪ੍ਰਾਪਤ ਕਰਨ ਵਾਲਿਆਂ ‘ਚ ਸਭ ਤੋਂ ਜ਼ਿਆਦਾ ਖਿਡਾਰੀ ਇਕੱਲੇ ਸੋਨੀਪਤ ਜ਼ਿਲ੍ਹੇ ਤੋਂ ਕੁੱਲ 8 ਹਨ। ਤਿੰਨ ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਸਰਸਾ ਤੋਂ ਹਨ। ਜਿਨ੍ਹਾਂ ਵਿੱਚ ਹਰਪ੍ਰੀਤ ਕੌਰ ਇੰਸਾਂ ਰੋਲਰ ਸਕੇਟਿੰਗ, ਪ੍ਰਵੀਨ ਕੌਰ ਇੰਸਾਂ ਰੋਲਰ ਸਕੇਟਿੰਗ ਤੇ ਗੁਰਮੇਲ ਕੌਰ ਇੰਸਾਂ ਹੈਂਡਬਾਲ ਦੀ ਖਿਡਾਰਨ ਹਨ।