ਹਰਿਆਣਾ-ਪੰਜਾਬ ‘ਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

ਸੱਚ ਕਹੂੰ ਨਿਊਜ਼  ਚੰਡੀਗੜ੍ਹ, 
ਪੰਜਾਬ ‘ਚ ਕੁਝ ਥਾਵਾਂ ‘ਤੇ ਮੰਗਲਵਾਰ ਨੂੰ ਹਲਕਾ ਮੀਂਹ ਤੇ ਕਿਣ-ਮਿਣ ਦੌਰਾਨ ਤਾਪਮਾਨ ‘ਚ ਗਿਰਾਵਟ ਆਈ ਅਗਲੇ ਤਿੰਨ ਦਿਨਾਂ ਤੱਕ ਮੀਂਹ ਤੇ ਗਰਜ਼ ਨਾਲ ਮੀਂਹ ਪੈਣ ਦੀ ਸੰੰਭਾਵਨਾ ਹੈ ਮੌਸਮ ਕੇਂਦਰ ਅਨੁਸਾਰ ਪੱਛਮੀ ਮਾਨਸੂਨ ਦੇ ਸਰਗਰਮ ਹੋਣ ਨਾਲ ਪਹਾੜਾਂ ‘ਤੇ ਮੀਂਹ ਅਤੇ ਚੋਟੀਆਂ ‘ਤੇ ਬਰਫ਼ ਡਿੱਗਣ ਦੇ ਅਸਾਰ ਹਨ ਪੱਛਮ-ਉੱਤਰ ‘ਚ ਕਿਤੇ-ਕਿਤੇ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ ਫਿਲਹਾਲ ਅਗਲੇ 24 ਘੰਟਿਆਂ ‘ਚ ਹਲਕਾ ਮੀਂਹ ਪੈਣ ਤੇ ਉੁਸ ਤੋਂ ਬਾਅਦ 8 ਤੋਂ ਲੈ ਕੇ 10 ਮਾਰਚ ਤੱਕ ਅਨੇਕ
ਥਾਵਾਂ ‘ਤੇ ਮੀਂਹ ਪੈਣ ਦੇ ਆਸਾਰ ਹਨ ਪਹਾੜਾਂ ‘ਤੇ ਕਿਤੇ-ਕਿਤੇ ਮੀਂਹ ਪੈਣ ਕਾਰਨ ਆਲੇ-ਦੁਆਲੇ ਦਾ ਮੌਸਮ ਠੰਢਾ ਰਿਹਾ ਪੰਜਾਬ ਦੇ ਕੁਝ ਥਾਵਾਂ ‘ਤੇ ਰਾਤ ਵੀ ਕਿਣ-ਮਿਣ ਹੋਈ ਤੇ ਹਲਕੇ ਮੀਂਹ ਤੇ ਛਿੱਟੇ ਪਏ ਕਣਕ ਦੀ ਫਸਲ ਪੱਕਣ ਵਾਲੀ Âੈ ਤੇ ਤੇਜ਼ ਮੀਂਹ ਨੁਕਸਾਨ ਵੀ ਕਰ ਸਕਦਾ ਹੈ ਪਰ ਹਲਕਾ ਮੀਂਹ ਫਸਲਾਂ ਲਈ ਲਾਹੇਵੰਦ ਹੋਵੇਗਾ