ਦੇਸ਼

ਹਰਿਆਣਾ ਸਰਕਾਰ ਕਿਸਾਨ ਵਿਰੋਧੀ : ਸੂਰਜੇਵਾਲਾ

ਸਮਾਲਖਾ
ਕਾਂਗਰਸ ਮੀਡੀਆ ਇੰਚਾਰਜ਼ ਤੇ ਹਰਿਆਣਾ ਦੇ ਕੈੱਥਲ ਤੋਂ ਵਿਧਾਇਕ ਰਣਦੀਪ ਸੂਰਜੇਵਾਲਾ ਨੇ ਅੱਜ ਕਿਹਾ ਕਿ ਦੇਸ਼ ਦੇ ਗਰੀਬ ਕਦੇ ਮੋਦੀ ਸਰਕਾਰ ਨੂੰ ਮਾਫ਼ ਨਹੀਂ ਕਰਨਗੇ ਕਿਉਂਕਿ ਉਹ ਸਰਕਾਰ ਨੂੰ ਸਰਕਾਰ ਵੱਲੋਂ ਨਹੀਂ ਕਿਸੇ ਮੁਨਾਫਾਖੋਰ ਕੰਪਨੀ ਵੱਲੋਂ ਚਲਾ ਰਹੇ ਹਨ ਪਾਣੀਪਤ ਜ਼ਿਲ੍ਹੇ ਦੇ ਸਮਾਲਖਾਂ ‘ਚ ਬਦਲਾਅ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ   ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ‘ਚ ਰੋਜ਼ ਹੋ ਰਹੇ ਵਾਧੇ ਦਾ ਜ਼ਿਕਰ ਕਰਦਿਆਂ ਕਿਹਾ ਕਿ 11 ਲੱਖ ਰੁਪਏ ਦੀ ਲੁੱਟ ਨੇ ਆਮ ਆਦਮੀ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ
ਉਨ੍ਹਾਂ ਕਿਹਾ ਕਿ ਮਈ 2014 ‘ਚ ਕੌਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ 108 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਜੋ ਅੱਜ 68 ਅਮਰੀਕੀ ਡਾਲਰ ਪ੍ਰਤੀ ਬੈਰਲ ਹੈ ਪਰ ਕੀਮਤਾਂ ਦੀ ਤੁਲਨਾ ਕੀਤੀ ਜਾਵੇ ਤਾਂ ਤਬਕੇ 71 ਰੁਪਏ ਦਾ ਇੱਕ ਲੀਟਰ ਪੈਟਰੋਲ ਅੱਜ 82 ਰੁਪਏ ਤੇ ਡੀਜ਼ਲ 55 ਰੁਪਏ ਪ੍ਰਤੀ ਲੀਟਰ ਤੋਂ 75 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ
ਉਨ੍ਹਾਂ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰਾਂ ਨੂੰ ਕਿਸਾਨ ਵਿਰੋਧੀ ਵੀ ਕਰਾਰ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Haryana,Government,farmer,Surajwala

ਪ੍ਰਸਿੱਧ ਖਬਰਾਂ

To Top