ਕੁੱਲ ਜਹਾਨ

ਹਾਫਿਜ਼ ਨੇ ਭਾਰਤ ਖਿਲਾਫ਼ ਫਿਰ ਉਗਲਿਆ ਜ਼ਹਿਰ

ਪਾਕਿਸਤਾਨ ਨੂੰ ਡਰੋਨ ਹਮਲਿਆਂ ਲਈ ਉਕਸਾਇਆ

ਇਸਲਾਮਾਬਾਦ। ਅੱਤਵਾਦੀ ਸੰਗਠਨ ਜਮਾਤ ਉਦ ਦਾਅਵਾ ਮੁਖੀ ਤੇ ਭਾਰਤ ਦੇ ਮੋਸਟ ਵਾਂਟੇਡ ਹਾਫਿਜ ਸਈਅਦ ਨ ੇਇੱਕ ਵਾਰ ਫਿਰ ਭਾਰਤ ਖਿਲਾਫ਼ ਜ਼ਹਿਰ ਉਗਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਾਫਿਜ ਸਈਅਦ ਨੇ ਧਮਕੀ ਦਿੰਦਿਆਂ ਕਿਹਾ ਕਿ ਭਾਰਤ, ਪਾਕਿਸਤਾਨ ਨੂੰ ਹੁਣ 1971 ਦੇ ਸਮੇਂ ਦਾ ਦੇਸ਼ ਨਾ ਸਮਝੇ। ਹੁਣ ਪਾਕਿਸਤਾਨ ਦੇ ਕੋਲ ਐਟਮੀ ਤਾਕਤ ਹੈ ਤੇ ਪਰਮਾਣੂ ਤਾਕਤ ਨਾਲ ਲੈਸ ਹੈ। ਹਾਫਿਜ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦਾ ਜਵਾਬ ਦੇਣ ‘ਚ ਸਮਰੱਥ ਹੈ। ਰਿਪੋਰਟਾਂ ਅਨੁਸਾਰ ਹਾਫਿਜ਼ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦਾ ਜਵਾਬ ਦੇਣ ‘ਚ ਸਮਰੱਥ ਹੈ। ਪਾਕਿਸਤਾਨ ‘ਚ ਖੁੱਲ੍ਹੇਆਮ ਰੈਲੀ ਕਰ ਰਹੇ ਹਾਫਿਜ ਨੇ ਅਮਰੀਕਾ ਤੇ ਭਾਰਤ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਅਮਰੀਕਾ ਭਾਰਤ ਦੇ ਹਵਾਈ ਅੱਡਿਆਂ ‘ਤੇ ਡਰੋਨ ਤਾਇਨਾਤ ਕਰ ਰਿਹਾ ਹੈ, ਜਿਸ ਨਾਲ ਪਾਕਿਸਤਾਨ ਦੇ ਸ਼ਹਿਰਾਂ ‘ਤੇ ਹਮਲੇ ਕਰੇਗਾ। ਸਾਡੇ ਕੋਲ ਪੂਰੇ ਭਾਰਤ ਲਈ ਕਾਫ਼ੀ ਡਰੋਨ ਹਨ।

ਪ੍ਰਸਿੱਧ ਖਬਰਾਂ

To Top