ਬਾਲ ਸਾਹਿਤ

ਹਾਸਿਆਂ ਦੇ ਗੋਲਗੱਪੇ

ਹਾਸਿਆਂ ਦੇ ਗੋਲਗੱਪੇ

ਮੋਟਾ ਆਦਮੀ- ਅਰੇ ਭਾਈ ਮੈਨੂੰ ਕਿਉਂ ਰੋਕ ਲਿਆ?
ਟ੍ਰੈਫਿਕ ਪੁਲਿਸ ਵਾਲਾ- ਇਸ ਸੜਕ ਤੋਂ ਭਾਰੀ ਵਾਹਨਾਂ ਦਾ ਆਉਣਾ-ਜਾਣਾ ਮਨ੍ਹਾ ਹੈ।
ਗਾਇਕ- ਸਾਡੇ ਘਰ ਦਾ ਲਗਭਗ ਹਰ ਮੈਂਬਰ ਗਾਉਂਦਾ ਹੈ।
ਪੱਤਰਕਾਰ- ਅੱਛਾ! ਪਰ ਗਾਉਂਦੇ ਕਿੱਥੇ ਨੇ? ਅਸੀਂ ਤਾਂ ਕਦੀ ਨਹੀਂ ਸੁਣਿਆ।
ਗਾਇਕ- ਅਸੀਂ ਸਭ ਜੀ ਬਾਥਰੂਮ ਵਿਚ ਗਾਉਂਦੇ ਹਾਂ, ਤਾਂ ਹੀ ਤੇ ਬਾਹਰ ਅਵਾਜ਼ ਨਹੀਂ ਆਉਂਦੀ।
ਇੱਕ ਲੜਕਾ ਰੋਂਦਾ ਹੋਇਆ ਆਇਆ ਤੇ ਆਪਣੇ ਪਿਤਾ ਨੂੰ ਕਹਿਣ ਲੱਗਾ- ਮੈਨੂੰ ਮੰਮੀ ਨੇ ਮਾਰਿਆ ਹੈ।
ਪਿਤਾ- ਬੇਟਾ, ਹਾਈਕੋਰਟ ਵਿਚ ਸੁਪਰੀਮ ਕੋਰਟ ਵਿਰੁੱਧ ਸੁਣਵਾਈ ਨਹੀਂ ਹੁੰਦੀ।
ਪਿਤਾ (ਬੇਟੀ ਨੂੰ)- ਬੇਟੀ ਕਿਉਂ ਰੋ ਰਹੀ ਏਂ?
ਬੇਟੀ- ਮਾਸਟਰ ਜੀ ਬਿਮਾਰ ਸਨ।
ਪਿਤਾ (ਗੱਲ ਕੱਟ ਕੇ)- ਕੀ ਬਹੁਤ ਬਿਮਾਰ ਨੇ?
ਬੇਟੀ- ਨਹੀਂ ਡੈਡੀ, ਉਹ ਠੀਕ ਹੋ ਗਏ ਹਨ ਤੇ ਕੱਲ੍ਹ ਤੋਂ ਫਿਰ ਸਕੂਲ ਆ ਰਹੇ ਹਨ।

ਗੋਪੀ (ਰਿਕਸ਼ੇ ਵਾਲੇ ਨੂੰ)– ਕਿਉਂ ਭਾਈ, ਰੇਲਵੇ ਸਟੇਸ਼ਨ ਦਾ ਕੀ ਲਵੋਗੇ?
ਰਿਕਸ਼ੇ ਵਾਲਾ- ਮੁਆਫ ਕਰਨਾ ਭਾਈ, ਮੈਂ ਰੇਲਵੇ ਸਟੇਸ਼ਨ ਵੇਚਣਾ ਨਹੀਂ।
ਪਵਨ ਕੁਮਾਰ ਇੰਸਾਂ, ਬੁਢਲਾਡਾ
ਮੋ. 93561-91519

ਪ੍ਰਸਿੱਧ ਖਬਰਾਂ

To Top