ਦੇਸ਼

ਹਿਮਾਚਲ : ਬੱਸ ਖੱਡੇ ‘ਚ ਡਿੱਗੀ, 5 ਮੌਤਾਂ

ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਅੱਜ ਇੱਕ ਨਿੱਜੀ ਬੱਸ ਡੂੰਘੀ ਖੱਡ ‘ਚ ਡਿੱਗ ਪਈ। ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਹਾਦਸਾ ਸ਼ਿਮਲਾ ਤੋਂ 80 ਕਿਲੋਮੀਟਰ ਦੂਰ ਦਰਲਾਘਾਟ ਨੇੜੇ ਵਾਪਰਿਆ। ਬੱਸ ਸ਼ਿਮਲਾ ਤੋਂ ਮੰਡੀ ਸ਼ਹਿਰ ਜਾ ਰਹੀ ਸੀ। ਬੱਸ ‘ਚ ਲਗਭਗ 50 ਸਵਾਰੀਆਂ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।

ਪ੍ਰਸਿੱਧ ਖਬਰਾਂ

To Top