ਸੱਚ ਕਹੂੰ ਨਿਊਜ਼ ਸਰਸਾ,
ਦੇਸ਼ਵਾਸੀਆਂ ਦੇ ਦਿਲਾਂ ‘ਚ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਬਾਕਸ ਆਫਿਸ ‘ਤੇ ਜ਼ਬਰਦਸਤ ਧੁੰਮਾਂ ਪਾ ਰਹੀ ਹੈ ਫਿਲਮ ਨੇ 21 ਦਿਨ ‘ਚ 261 ਕਰੋੜ ਦੀ ਕਮਾਈ ਕਰਕੇ ਬਾਲੀਵੁੱਡ ‘ਚ ਧੁੰਮਾਂ ਪਾ ਦਿੱਤੀਆਂ ਹਨ ਦਰਸ਼ਕਾਂ ‘ਚ ਫਿਲਮ ਨੂੰ ਲੈ ਕੇ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਰਿਲੀਜ਼ਿੰਗ ਦੇ ਤਿੰਨ ਹਫ਼ਤੇ ਬਾਅਦ 22ਵੇਂ ਦਿਨ ਵੀ ਸਿਨੇਮਾਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ ਸ਼ੁੱਕਰਵਾਰ ਨੂੰ ਵੀ ਸਿਨੇਮਾਘਰਾਂ ‘ਚ ਦਰਸ਼ਕਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਜ਼ਿਕਰਯੋਗ ਹੈ ਕਿ ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ਨੇ ਪਹਿਲੇ ਹੀ ਵੀਕੇਂਡ ‘ਚ 50.20 ਕਰੋੜ ਦਾ ਬਿਜਨੈਸ ਕਰ ਲਿਆ ਸੀ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼ ਸੁਰੱਖਿਆ ਦਾ ਪ੍ਰਣ ਲੈ ਰਹੇ ਹਨ