Breaking News

‘ਹਿੰਦ ਕਾ ਨਾਪਾਕ ਕੋ ਜਵਾਬ’ ਦੇ 50ਵੇਂ ਦਿਨ ਵੀ ਹਾਊਸਫੁੱਲ, ਭਾਰੀ ਉਤਸ਼ਾਹ

ਸੱਚ ਕਹੂੰ ਨਿਊਜ਼ ਸਰਸਾ,  
ਵੱਡੇ ਪਰਦੇ ‘ਤੇ ਜਲਵਾ ਬਿਖੇਰ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫ਼ਿਲਮ ਹਿੰਦ ਕਾ ਨਾਪਾਕ ਕੋ ਜਵਾਬ (ਲਾਇਨ ਹਾਰਟ-2) ਨੇ ਬਾਕਸ ਆਫਿਸ ‘ਤੇ ਸਫ਼ਲਤਾ ਦੇ 50 ਦਿਨ ਪੂਰੇ ਕਰ ਲਏ ਹਨ
50ਵੇਂ ਦਿਨ ਵੀ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ‘ਤੇ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ ਇਸ ਦਿਨ ਸਰਸਾ ਸਥਿੱਤ ਮਾਹੀ ਸਿਨੇਮਾ ‘ਚ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ ਇੱਥੇ ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕਾਂ ਦਾ ਕਾਰਵਾਂ ਨੱਚ-ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ ਇਸ ਦੌਰਾਨ ਸਿਨੇ ਪ੍ਰੇਮੀਆਂ ਨੇ ਲੱਡੂ ਵੰਡ ਕੇ ਫਿਲਮ ਦੀ ਸਫ਼ਲਤਾ ਦੀਆਂ ਖੁਸ਼ੀਆਂ ਮਨਾਈਆਂ ਰੰਗ-ਬਿਰੰਗੇ ਪਹਿਰਾਵੇ ‘ਚ ਸਜੇ ਦਰਸ਼ਕ ਇੱਕ-ਦੂਜੇ ਨੂੰ ਵਧਾਈ ਦੇ ਰਹੇ ਸਨ ਕੋਈ ਤਿਰੰਗਾ ਲਹਿਰਾ ਰਿਹਾ ਸੀ ਤਾਂ ਕੋਈ ਗੁਬਾਰੇ ਇਸ ਦੌਰਾਨ ਆਸਮਾਨ ‘ਸ਼ੇਰ-ਏ-ਹਿੰਦ’, ‘ਸ਼ੇਰ-ਏ-ਹਿੰਦ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਜ਼ਿਕਰਯੋਗ ਹੈ ਕਿ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਵੱਡੇ ਪਰਦੇ ‘ਤੇ ਦੇਸ਼ ਵਾਸੀਆਂ ਦੇ ਅੰਦਰ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰ ਰਹੀ ਹੈ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਇਸ ਫਿਲਮ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼ ਦੀ ਰੱਖਿਆ ਦਾ ਪ੍ਰਣ ਲੈ ਰਹੇ ਹਨ ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਤਾਂ ਦੇਸ਼ ਭਰ ‘ਚ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ
ਪੂਜਨੀਕ ਗੁਰੂ ਜੀ ਦੀ ਅਗਲੀ ਕਮੇਡੀ ਫਿਲਮ ‘ਜੱਟੂ ਇੰਜੀਨੀਅਰ’ ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਹੈ

ਪ੍ਰਸਿੱਧ ਖਬਰਾਂ

To Top