ਹੁਣ ਐਪ ਨਾਲ ਹੋਵੇਗਾ ਆਮਦਨ ਟੈਕਸ ਭੁਗਤਾਨ ਤੇ ਪੈਨ ਬਿਨੈ

ਏਜੰਸੀ ਨਵੀਂ ਦਿੱਲੀ,
ਸਰਕਾਰ ਦੀ ਡਿਜ਼ੀਟਲ ਇੰਡੀਆ ਪਹਿਲ ਦੇ ਨਾਲ ਆਮਦਨ ਕਰ ਵਿਭਾਗ ਇੱਕ ਅਜਿਹਾ ਮੋਬਾਇਲ ਐਪ ਬਣਾ ਰਿਹਾ ਹੈ, ਜਿਸ ਦੇ ਰਾਹੀਂ ਟੈਕਸਦਾਤਾ ਆਮਦਨ ਟੈਕਸ ਦਾ ਭੁਗਤਾਨ ਕਰ ਸਕਣਗੇ, ਨਾਲ ਹੀ ਪੈਨ ਲਈ ਬਿਨੈ ਵੀ ਸਮਾਰਟਫੋਨ ਰਾਹੀਂ ਕੀਤਾ ਜਾ ਸਕੇਗਾ ਇਸ ਦੇ ਨਾਲ ਹੀ ਵਿਭਾਗ ਈ-ਕੇਵਾਈਸੀ ਦੇ ਅਧਾਰ ‘ਤੇ ਬਿਨੈ ਨੂੰ ਪੈਨ ਕੁਝ ਹੀ ਮਿੰਟਾਂ ‘ਚ ਜਾਰੀ ਕਰਨ ਦੀ ਇੱਕ ਯੋਜਨਾ ‘ਤੇ ਕੰਮ ਕਰ ਰਿਹਾ ਹੈ ਇਸ ਨਾਲ ਲੋਕਾਂ ਲਈ ਸਥਾਈ ਖਾਤਾ ਨੰਬਰ (ਪੈਨ) ਹਾਸਲ ਕਰਨਾ ਸੌਖਾ ਹੋਵੇਗਾ ਤੇ ਵੱਧ ਤੋਂ ਵੱਧ ਲੋਕ ਟੈਕਸ ਦਾਇਰੇ ‘ਚ ਆਉਣਗੇ ਅਧਿਕਾਰੀਆਂ ਨੇ ਦੱਸਿਆ ਕਿ ਐਪ ਦੀ ਅਵਧਾਰਨਾ ਸ਼ੁਰੂਆਤੀ ਗੇੜ ‘ਚ ਹੈ ਵਿੱਤ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤਕਨੀਕੀ ਯੋਜਨਾ ਸ਼ੁਰੂ ਕੀਤੀ ਜਾਵੇਗੀ ਇਸ ਐਪ ਰਾਹੀਂ ਟੈਕਸ ਦਾ ਆਨਲਾਈਨ ਭੁਗਤਾਨ ਕੀਤਾ ਜਾ ਸਕੇਗਾ, ਪੈਨ ਲਈ ਬਿਨੈ ਕੀਤਾ ਜਾ ਸਕੇਗਾ ਤੇ ਟੈਕਸ ਰਿਟਰਨ ਨੂੰ ਵੇਖਿਆ ਜਾ ਸਕੇਗਾ ਆਧਾਰ ਰਾਹੀਂ ਇਕੇਵਾਈਸੀ ਤੋਂ ਪੈਨ ਬਿਨੈ ਨਾਲ ਜੁੜੀ ਜਾਣਕਾਰੀ ਦੀ ਸੱਚਾਈ ਤੇਜ਼ੀ ਨਾਲ ਸੰਭਵ ਹੋਵੇਗੀ ਹੁਣ ਤੱਕ 111 ਕਰੋੜ ਤੋਂ ਵੱਧ ਆਧਾਰ ਜਾਰੀ ਕੀਤੇ ਗਏ ਹਨ ਉੱਥੇ ਦੇਸ਼ ਭਰ ‘ਚ ਇਸ ਸਮੇਂ 25 ਕਰੋੜ ਤੋਂ ਜ਼ਿਆਦਾ ਪੈੱਨ ਕਾਰਡਧਾਰਕ ਹਨ ਹਰ ਸਾਲ ਦੇਸ਼ ਭਰ ਤੋਂ 2.5 ਕਰੋੜ ਲੋਕ ਪੈਨ ਲਈ ਬਿਨੈ ਕਰਦੇ ਹਨ