ਸਿੱਖਿਆ

ਹੁਣ ਕਾਗਜ਼ ਦੀ ਤਰ੍ਹਾਂ ਲਪੇਟਿਆ ਜਾ ਸਕੇਗਾ ਕੰਪਿਊਟਰ!

ਸੋਲ,  ਏਜੰਸੀ  ਛੇਤੀ ਹੀ ਕਾਗਜ਼ ਦੇ ਟੁਕੜੇ ਦੀ ਤਰ੍ਹਾਂ ਮੋੜੇ ਜਾ ਸਕਣ ਵਾਲੇ ਕੰਪਿਊਟਰ ਦੀ ਕਲਪਨਾ ਹਕੀਕਤ ਬਣ ਸਕਦੀ ਹੈ ਕੋਰੀਆਈ ਵਿਗਿਆਨਕਾਂ ਵੱਲੋਂ ਵਿਕਸਿਤ ਕਾਰਬਨਿਕ ਪ੍ਰਕਾਸ਼ ਉਤਸਰਜਨ ਡਾਓਡ (ਓਐਲਈਡੀ) ਤਕਨੀਕ ਦੀ ਮੱਦਦ ਨਾਲ ਬਹੁਤ ਜ਼ਿਆਦਾ ਪਤਲੇ ਤੇ ਬਹੁਤ ਘੱਟ ਭਾਰ ਦੇ ਕੰਪਿਊਟਰ ਦਾ ਵਿਕਾਸ ਸੰਭਵ ਹੋ ਸਕਦਾ ਹੈ
ਖੋਜਕਰਤਾਵਾਂ ਨੇ ਕਿਹਾ ਕਿ ਓਐਲਈਡੀ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਗ੍ਰੇਫੀਨ ਦੀ ਵਰਤੋਂ ਪਾਰਦਰਸ਼ੀ ਇਲੈਕਟ੍ਰੋਡ ਵਜੋਂ ਕਰਦਾ ਹੈ
ਓਐਲਈਡੀ ਇੱਕ ਤਰ੍ਹਾਂ ਦੇ ਪਲਾਸਟਿਕ ਪਦਾਰਥ ਤੋਂ ਬਣਿਆ ਹੁੰਦਾ ਹੈ ਇਸ ‘ਤੇ  ਬਾਅਦ ‘ਚ ਧਿਆਨ ਦਿੱਤਾ ਗਿਆ, ਜਿਸ ਦੀ ਵਰਤੋਂ ਨਵੇਂ ਜ਼ਮਾਨੇ ਦੇ ਡਿਸਪਲੇ ਨਿਰਮਾਣ ‘ਚ ਸੰਭਵ ਹੈ ਇਸ ਦੇ ਕੰਮ ਕਰਦੇ ਸਮੇਂ ਉਪਕਰਨ ਨੂੰ ਮੋੜਨਾ ਜਾਂ ਇੱਥੋਂ ਤੱਕ ਕਿ ਲਪੇਟਣਾ ਵੀ ਸੰਭਵ ਹੋ ਸਕਦਾ ਹੈ ਇਸ ਅਧਿਐਨ ਦਾ ਪ੍ਰਕਾਸ਼ਨ ਨੇਚਰ ਕਮਿਊਨਿਕੇਸ਼ਨ ਜਨਰਲ ‘ਚ ਹੋਇਆ ਹੈ

ਪ੍ਰਸਿੱਧ ਖਬਰਾਂ

To Top