ਦਿੱਲੀ

ਹੁਣ ਸਰਹੱਦੀ ਖੇਤਰਾਂ ‘ਚ ਵਿਛੇਗਾ ਸੜਕਾਂ ਦਾ ਜਾਲ

ਨਵੀਂ ਦਿੱਲੀ, (ਏਜੰਸੀ) ਸਰਕਾਰ ਪਿਛਲੇ ਦੋ ਸਾਲ ਤੋਂ ਦੇਸ਼ ਦੇ ਸਰਹੱਦੀ ਖੇਤਰਾਂ ‘ਚ ਸੜਕੀ ਆਵਾਜਾਈ ਨੂੰ ਮਜ਼ਬੂਤ ਬਣਾਉਣ ਦੀ 109 ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਤਹਿਤ ਲਗਭਗ 7 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ ਸੜਕ ਆਵਾਜਾਈ ਅਤੇ ਕੌਮੀ ਰਾਜ ਮਾਰਗ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ 109 ਪ੍ਰੋਜੈਕਟਾਂ ਦਾ ਨਿਰਮਾਣ ਕੌਮੀ ਰਾਜ ਮਾਰਗ ਅਥਾਰਟੀ (ਐਨਐਚਆਈਏ) ਵੱਲੋਂ ਕੀਤਾ ਜਾਵੇਗਾ ਇਸ ਤਹਿਤ ਪੂਰਬ ਉੱਤਰ ਖੇਤਰਦੇ ਸੂਬਿਆਂ ਦੇ ਸਰਹੱਦੀ ਇਲਾਕਿਆਂ ‘ਚ ਪੰਜ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣਾ ਹੋਣਾ  ਹੈ ਇਨ੍ਹਾਂੰ ਤੋਂ ਇਲਾਵਾ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਲਗਭਗ 1700 ਕਿਮੀ. ਲੰਮੀਆਂ ਸੜਕਾਂ ਬਣਨਗੀਆਂ ਪੱਛਮ ਬੰਗਾਲ ‘ਚ ਵੀ 433 ਕਿਮੀ. ਲੰਮੀਆਂ ਸੜਕਾਂ ਦਾ ਨਿਰਮਾਣ ਕੀਤੇ ਜਾਣ ਦੀ ਯੋਜਨਾ ਹੈ ਐਨਐਚਆਈ ਉੱਤਰਾਖੰਡ ‘ਚ 884 ਕਿਮੀ. ਲੰਮੇ ਸੜਕ ਪ੍ਰੋਜੈਕਟ ਦੇ ਨਿਰਮਾਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ ਇਸ ਪ੍ਰੋਜੈਕਟ ਤਹਿਤ ਉੱਤਰਾਖੰਡ ‘ਚ ਸਥਿਤ ਚਾਰ ਧਾਮਾਂ ਨੂੰ ਜੋੜਨਾ ਹੈ ਇਹ ਵੀ ਪੂਰਬ ਉੱਤਰ ਦੇ ਕਈ ਸੂਬਿਆਂ ਦੀ ਤਰ੍ਹਾਂ ਸਰਹੱਦੀ ਇਲਾਕਾ ਹੈ ਅਤੇ ਇਸ ਸੂਬੇ ਦੀ ਸਰਹੱਦ ਵੀ ਚੀਨ ਨਾਲ ਲੱਗੀ ਹੈ
ਜੰਮੂ-ਕਸ਼ਮੀਰ ‘ਚ ਇਨ੍ਹਾਂ ‘ਚੋਂ 6 ਪ੍ਰੋਜੈਕਟਾਂ ਤਹਿਤ 544 ਕਿਮੀ. ਲੰਮੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਹੈ ਇਸ ਸੂਬੇ ਦੀ ਸਰਹੱਦ ਪਾਕਿਸਤਾਨ ਤੋਂ ਇਲਾਵਾ ਚੀਨ ਨਾਲ ਵੀ ਲੱਗਦੀ ਹੈ ਅਤੇ ਸਰਹੱਦੀ ਇਲਾਕਿਆਂ ‘ਚ ਸੜਕਾਂ ਦਾ ਨੈਟਵਰਕ ਬਿਹਤਰ ਬਣਾਉਣਾ ਦੀ ਯੋਜਨਾ ‘ਤੇ ਸਰਕਾਰ ਪਹਿਲ ਦੇ ਆਧਾਰ ‘ਤੇ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ‘ਚ 4 ਪ੍ਰੋਜੈਕਟਾਂ ਤਹਿਤ 320 ਕਿਮੀ. ਲੰਮੀਆਂ ਸੜਕਾਂ ਦਾ ਨਿਰਮਾਣ ਹੋਣਾ ਹੈ

ਪ੍ਰਸਿੱਧ ਖਬਰਾਂ

To Top