Breaking News

ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ

ਏਜੰਸੀ
ਮੋਹਾਲੀ, ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ ‘ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ ‘ਤੇ ਦੋ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਪਿਛਲੇ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਕਿੰਗਸ ਇਲੈਵਨ ਪੰਜਾਬ ਨੂੰ 26 ਦੌੜਾਂ ਨਾਲ ਹਰਾ ਕੇ ਆਈਪੀਐੱਲ-10 ‘ਚ ਆਪਣੀ ਪੰਜਵੀਂ ਜਿੱਤ ਦਰਜ ਕੀਤੀ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 207 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਫਿਰ ਆਪਣੇ ਗੇਂਦਬਾਜ਼ਾਂ ਦੀ ਕੰਟਰੋਲ ਗੇਂਦਬਾਜ਼ੀ ਦੇ ਦਮ ‘ਤੇ ਪੰਜਾਬ ਨੂੰ ਨਿਰਧਾਰਤ 20 ਓਵਰਾਂ ‘ਚ ਨੌਂ ਵਿਕਟਾਂ ‘ਤੇ 181 ਦੌੜਾਂ ‘ਤੇ ਰੋਕ ਕੇ 26 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ
ਹੈਦਰਾਬਾਦ ਦੀ ਨੌਂ ਮੈਚਾਂ ‘ਚ ਇਹ ਪੰਜਵੀਂ ਜਿੱਤ ਹੈ ਅਤੇ ਉਹ 11 ਅੰਕਾਂ ਨਾਲ ਸੂਚੀ ‘ਚ ਤੀਜੇ ਨੰਬਰ ‘ਤੇ ਹੈ ਪੰਜਾਬ ਨੂੰ ਅੱਠ ਮੈਚਾਂ ‘ਚ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਛੇ ਅੰਕਾਂ ਨਾਲ ਛੇਵੇਂ ਨੰਬਰ ‘ਤੇ ਹੈ ਹੈਦਰਾਬਾਦ ਤੋਂ ਮਿਲੇ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਨੇ 42 ਦੌੜਾਂ ਦੇ ਅੰਦਰ ਹੀ ਆਪਣੇ ਤਿੰਨ ਬੱਲੇਬਾਜ਼ਾਂ ਮਾਰਟਿਨ ਗੁਪਟਿਲ (23), ਮਨਨ ਵੋਹਰਾ (03) ਅਤੇ ਕਪਤਾਨ ਗਲੇਨ ਮੈਕਸਵੈੱਲ (00) ਦੀ ਵਿਕਟ ਗੁਆ ਦਿੱਤੀ ਇਸ ਤੋਂ ਬਾਅਦ ਸ਼ਾਨ ਮਾਰਸ਼ (84) ਨੇ ਇਓਨ ਮੋਰਗਨ (26) ਦੇ ਨਾਲ ਚੌਥੀ ਵਿਕਟ ਲਈ 8.1 ਓਵਰਾਂ ‘ਚ 73 ਦੌੜਾਂ ਦੀ ਸਾਂਝੇਦਾਰੀ ਜ਼ਰੂਰ ਕੀਤੀ ਪਰ ਇਹ ਪੰਜਾਬ ਦੀ ਜਿੱਤ ਲਈ ਨਾਕਾਫੀ ਸੀ ਮਾਰਸ਼ ਜਦੋਂ ਤੱਕ ਕ੍ਰੀਜ਼ ‘ਤੇ ਸੀ ਉਦੋਂ ਤੱਕ ਪੰਜਾਬ ਦੀਆਂ ਉਮੀਦਾਂ ਕਾਇਮ ਸਨ ਪਰ ਭੁਵਨੇਸ਼ਵਰ ਨੇ ਮਾਰਸ਼ ਨੂੰ ਦੀਪਕ ਹੁੱਡਾ ਦੇ ਹੱਥੋਂ ਕੈਚ ਕਰਵਾ ਕੇ ਪੰਜਾਬ ਦੀਆਂ ਉਮੀਦਾਂ ਨੂੰ ਖੋਰਾ ਲਾਇਆ ਇਸ ਤੋਂ ਪਹਿਲਾਂ ਓਪਨਰ ਸ਼ਿਖਰ ਧਵਨ, ਕੇਨ ਵਿਲੀਅਮਸਨ ਅਤੇ ਕਪਤਾਨ ਡੇਵਿਡ ਵਾਰਨਰ ਦੇ ਤੂਫਾਨੀ ਅਰਧ ਸੈਂਕੜਿਆਂ ਦੀ ਬਦੌਲਤ ਪਿਛਲੇ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਤਿੰਨ ਵਿਕਟਾਂ ‘ਤੇ 207 ਦੌੜਾਂ ਦਾ ਵੱਡਾ ਸਕੋਰ ਬਣਾਇਆ ਟਾਸ ਗੁਆ ਕੇ ਬੱਲੇਬਾਜ਼ੀ ਕਰਨ ਉੱਤਰੀ ਹੈਦਰਾਬਾਦ ਨੂੰ ਉਸ ਦੇ ਓਪਨਰਾਂ ਸ਼ਿਖਰ ਧਵਨ ਅਤੇ ਕਪਤਾਨ ਡੇਵਿਡ ਵਾਰਨਰ ਨੇ ਪਹਿਲੀ ਵਿਕਟ ਲਈ 10 ਓਵਰਾਂ ‘ਚ 107 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ
ਸ਼ਿਖਰ ਦਾ ਆਈਪੀਐੱਲ-10 ‘ਚ ਇਹ ਦੂਜਾ ਅਰਧ ਸੈਂਕੜਾ ਹੈ ਵਾਰਨਰ ਦਾ ਟੂਰਨਾਮੈਂਟ ‘ਚ ਇਹ ਤੀਜਾ ਅਰਧ ਸੈਂਕੜਾ ਹੈ ਕੇਨ ਵਿਲੀਅਮਸਨ ਨੇ ਆਖਰੀ ਓਵਰ ‘ਚ ਤੇਜ-ਤਰਾਰ ਪਾਰੀ ਖੇਡ ਕੇ ਹੈਦਰਾਬਾਦ ਦਾ ਸਕੋਰ 200 ਦੇ ਪਾਰ ਪਹੁੰਚ ਦਿੱਤਾ

ਪ੍ਰਸਿੱਧ ਖਬਰਾਂ

To Top