Uncategorized

ਹੈਰਾਤ ਦੇ ‘ਛੱਕੇ’ ਨਾਲ ਬੰਗਲਾਦੇਸ਼ ਨੂੰ ਹਰਾਇਆ

ਏਜੰਸੀ
ਗਾਲੇ,
ਸਟਾਰ ਖੱਬੇ ਹੱਥ ਦੇ ਸਪਿੱਨਰ ਅਤੇ ਇਸ ਮੈਚ ‘ਚ ਕਪਤਾਨੀ ਕਰ ਰਹੇ ਰੰਗਨਾ ਹੈਰਾਤ (59 ਦੌੜਾਂ ‘ਤੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸ੍ਰੀਲੰਕਾ ਨੇ ਬੰਗਲਾਦੇਸ਼ ਦੀ ਦੂਜੀ ਪਾਰੀ ਸਿਰਫ 197 ਦੌੜਾਂ ‘ਤੇ ਹੀ ਸਮੇਟ ਕੇ ਇੱਥੇ ਪਹਿਲਾ ਟੈਸਟ 259 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸ੍ਰੀਲੰਕਾ ਨੇ ਦੂਜੀ ਪਾਰੀ ‘ਚ ਓਪਨਰ ਉਪਲ ਤਰੰਗਾ (115) ਦੇ ਤੇਜ-ਤਰਾਰ ਸੈਂਕੜੇ ਦੇ ਦਮ ‘ਤੇ 6 ਵਿਕਟਾਂ ‘ਤੇ 274 ਦੌੜਾਂ ‘ਤੇ ਐਲਾਨ ਕਰਕੇ ਬੰਗਲਾਦੇਸ਼ ਸਾਹਮਣੇ ਜਿੱਤ ਲਈ 457 ਦੌੜਾਂ ਦਾ ਅਸੰਭਵ ਟੀਚਾ ਰੱਖਿਆ ਸੀ ਪਰ ਬੰਗਲਾਦੇਸ਼ ਸਿਰਫ 197 ਦੌੜਾਂ ‘ਤੇ ਢੇਰ ਹੋ ਗਈ ਅਤੇ ਸ੍ਰੀਲੰਕਾ ਨੇ 259 ਦੌੜਾਂ ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ ਸ੍ਰੀਲੰਕਾ ਨੇ ਇਸ ਜਿੱਤ ਨਾਲ ਹੀ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ
ਮਹਿਮਾਨ ਬੰਗਲਾਦੇਸ਼ ਟੀਮ ਨੇ ਕੱਲ੍ਹ ਸਵੇਰੇ ਬਿਨਾ ਵਿਕਟ ਦੇ 67 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਅੰਤਿਮ ਦਿਨ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ 39 ਸਾਲ ਦੇ ਹੋਣ ਜਾ ਰਹੇ ਹੇਰਾਤ ਸਾਹਮਣੇ ਸਮਰਪਣ ਕਰ ਦਿੱਤਾ ਬੰਗਲਾਦੇਸ਼ ਨੇ ਆਪਣੀਆਂ ਸਾਰੀਆਂ ਦਸ ਵਿਕਟਾਂ 130 ਦੌੜਾਂ ਜੋੜ ਕੇ ਹੀ ਗੁਆ ਦਿੱਤੀਆਂ ਹੇਰਾਤ ਨੇ ਪਹਿਲੀ ਪਾਰੀ ‘ਚ ਵੀ ਤਿੰਨ ਵਿਕਟਾਂ ਲਈਆਂ ਸਨ ਅਤੇ ਮੈਚ ‘ਚ ਕੁੱਲ ਨੌਂ ਵਿਕਟਾਂ ਆਪਣੇ ਨਾਂਅ ਕਰ ਆਪਣੀ ਟੀਮ ਨੂੰ ਜਿੱਤ ਦਿਵਾਈ ਬੰਗਲਾਦੇਸ਼ ਤਰਫੋਂ ਸੌਮਿਆ ਸਰਕਾਰ ਨੇ ਸਭ ਤੋਂ ਜਿਆਦਾ 53, ਕਪਤਾਨ ਮੁਸਿਫਕੁਰ ਰਹੀਮ ਨੇ 34 ਅਤੇ ਵਿਕਟ ਕੀਪਰ ਲਿਟਨ ਦਾਸ ਨੇ 35 ਦੌੜਾਂ ਦਾ ਯੋਗਦਾਨ ਦਿੱਤਾ ਸ੍ਰੀਲੰਕਾ ਲਈ ਹੇਰਾਤ (6 ਵਿਕਟਾਂ) ਤੋਂ ਇਲਾਵਾ ਦਿਲਰੂਵਾਨ ਪਰੇਰਾ ਨੇ ਦੋ, ਏਸਲੇ ਗੁਣਾਂਰਤਨੇ ਅਤੇ ਲਕਛਣ ਸੰਦਾਕਨ ਨੇ ਇੱਕ-ਇੱਕ ਵਿਕਟ ਲਿਆ

ਦੁਨੀਆ ਦੇ ਸਰਵੋਤਮ ਖੱਬੇ ਹੱਥ ਦੇ ਸਪਿੱਨਰ ਬਣੇ ਰੰਗਨਾ ਹੈਰਾਤ
ਗਾਲੇ
ਸ੍ਰੀਲੰਕਾ ਦੇ ਰੰਗਨਾ ਹੇਰਾਤ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ‘ਚ ਕੁੱਲ ਨੌਂ ਵਿਕਟਾਂ ਹਾਸਲ ਕਰਨ ਨਾਲ ਹੀ ਟੈਸਟ ਇਤਿਹਾਸ ਦੇ ਸਰਵੋਤਮ ਖੱਬੇ ਹੱਥ ਦੇ ਸਪਿੱਨਰ ਬਣ ਗਏ ਹਨ
ਹੇਰਾਤ ਨੇ ਪਹਿਲੀ ਪਾਰੀ ‘ਚ 72 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਦੂਜੀ ਪਾਰੀ ‘ਚ 59 ਦੌੜਾਂ  ‘ਤੇ ਛੇ ਵਿਕਟਾਂ ਲੈ  ਕੇ ਸ੍ਰੀਲੰਕਾ ਨੂੰ ਜਿੱਤ ਦਿਵਾਈ ਹੇਰਾਤ ਨੇ ਨੌਂ ਵਿਕਟਾਂ ਨਾਲ ਹੀ ਟੈਸਟ ਮੈਚਾਂ ‘ਚ ਆਪਣੇ ਵਿਕਟਾਂ ਦੀ ਗਿਣਤੀ  79 ਟੈਸਟਾਂ ‘ਚ 366 ਪਹੁੰਚਾ ਦਿੱਤੀ ਹੈ ਅਤੇ ਇਸ ਨਾਲ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿੱਨਰ ਡੇਨੀਅਲ ਵਿਟੋਰੀ ਦਾ 113 ਟੈਸਟਾਂ ‘ਚ 362 ਵਿਕਟਾਂ ਲੈਣ ਦਾ ਰਿਕਾਰਡ ਤੋੜ ਦਿੱਤਾ ਟੈਸਟ ਇਤਿਹਾਸ ‘ਚ ਖੱਬੇ ਹੱਥ ਦੇ ਸਾਰੇ ਗੇਂਦਬਾਜ਼ਾਂ (ਸਪਿੱਨ ਅਤੇ ਤੇਜ਼ ਦੋਵੇਂ) ‘ਚ ਹੁਣ ਹੇਰਾਤ ਨਾਲੋਂ ਅੱਗੇ ਪਾਕਿਸਤਾਨ ਦੇ ਵਸੀਮ ਅਕਰਮ ਹਨ ਜਿਨ੍ਹਾਂ ਦੇ ਖਾਤੇ ‘ਚ 414 ਵਿਕਟ ਹਨ ਇਹ ਨੌਵੀਂ ਵਾਰ ਹੈ ਜਦੋਂ ਹੇਰਾਤ ਨੇ ਗਾਲੇ ‘ਚ ਪਾਰੀ ‘ਚ ਪੰਜ ਵਿਕਟ ਹਾਸਲ ਕੀਤੇ ਹਨ 19 ਮਾਰਚ ਨੂੰ 39 ਸਾਲ ਦੇ ਹੋਣ ਜਾ ਰਹੇ ਹੇਰਾਤ ਨੇ ਤਿੰਨ ਗੇਂਦਾਂ ਦੇ ਅੰਤਰਾਲ ‘ਚ ਸ਼ਾਕਿਬ ਅਲ ਹਸਨ ਅਤੇ ਮਹਿਮੂਦੁੱਲਾ ਨੂੰ ਆਊਟ ਕਰਕੇ ਵਿਟੋਰੀ ਦੇ 362 ਵਿਕਟਾਂ ਦੀ ਬਰਾਬਰੀ ਕੀਤੀ ਅਤੇ ਲਿਟੱਨ ਦਾਸ ਨੂੰ ਆਊਟ ਕਰਕੇ ਨਵੇਂ ਰਿਕਾਰਡਧਾਰੀ ਬਣ ਗਏ

ਪ੍ਰਸਿੱਧ ਖਬਰਾਂ

To Top