ਪੰਜਾਬ

ਹੈਜ਼ੇ ਨੇ ਵਰਤਾਇਆ ਸਮਾਣਾ ‘ਚ ਕਹਿਰ

ਸਪਲਾਈ ਹੋ ਰਿਹਾ ਗੰਦਾ ਪਾਣੀ ਬਣਿਆ ਹੈਜੇ ਦਾ ਕਾਰਨ
ਬੱਚੇ ਸਮੇਤ 2 ਦੀ ਮੌਤ, ਦਰਜਨਾਂ ਹਸਪਤਾਲ ‘ਚ ਦਾਖਲ
ਸਮਾਣਾ,  (ਸੁਨੀਲ ਚਾਵਲਾ) ਹੈਜੇ ਨੇ ਇਨ੍ਹੀਂ ਦਿਨੀਂ ਸਮਾਣਾ ਸ਼ਹਿਰ ‘ਚ ਆਪਣਾ ਕਹਿਰ ਢਾਹਿਆ ਹੋਇਆ ਹੈ ਹੈਜੇ ਕਾਰਨ ਸ਼ਹਿਰ ‘ਚ ਜਿੱਥੇ ਇੱਕ ਬੱਚੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਦਰਜਨ ਤੋਂ ਵੱਧ ਬੱਚੇ, ਬਜ਼ੁਰਗ ਤੇ ਔਰਤਾਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ ਸਿਵਲ ਹਸਪਤਾਲ ਦੇ ਐਸਐਮਓ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਕਰੀਬ ਅੱਧਾ ਦਰਜਨ ਡਾਕਟਰਾਂ ਦੀ ਟੀਮ ਨੇ ਪੀੜਤ ਬਸਤੀਆਂ ਦਾ ਦੌਰਾ ਕਰਕੇ ਪੀੜਤਾਂ ਨੂੰ ਦਵਾਈਆਂ ਵੰਡੀਆਂ ਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ

 ਮਿਲੀ ਜਾਣਕਾਰੀ ਅਨੁਸਾਰ ਸਥਾਨਕ ਬੰਮਣਾ ਪੱਤੀ, ਟਿੱਬੀ ਮੁਹੱਲਾ, ਮਾਜਰੀ, ਨਾਭਾ ਕਲੋਨੀ, ਤੇਜ ਕਲੋਨੀ, ਸਰੈਂ ਪੱਤੀ, ਵੜੈਚਾ ਪੱਤੀ ਆਦਿ ਮੁਹੱਲਿਆਂ ‘ਚ ਹੈਜਾ ਦਾ ਕਹਿਰ ਜ਼ਿਆਦਾ ਹੈ ਉਕਤ ਕਲੋਨੀਆਂ ‘ਚੋਂ 3 ਦਰਜਨ ਤੋਂ ਵੱਧ ਮਰੀਜ਼ ਹਸਪਤਾਲ ਵਿਖੇ ਦਾਖਲ ਹੋ ਚੁੱਕੇ ਹਨ ਹੈਜੇ ਕਾਰਨ ਚਾਰ ਸਾਲਾ ਬੱਚੀ ਰਮਨ ਪੁੱਤਰੀ ਮੰਗਾ ਰਾਮ ਵਾਸੀ ਟਿੱਬੀ ਮੁਹੱਲਾ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਰਮਨ ਨੂੰ ਸੋਮਵਾਰ ਦੁਪਹਿਰ ਸਮੇਂ ਦਸਤ ਲੱਗੇ। ਉਸਦੀ ਦੋ ਹੋਰ ਭੈਣਾਂ ਰਾਜਵੀਰ ਕੌਰ 5 ਸਾਲ ਅਤੇ ਮੁਸਕਾਨ 3 ਸਾਲ ਵੀ ਹੈਜਾ ਦੀ ਲਪੇਟ ‘ਚ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਰਮਨ ਦੀ ਮਾਂ ਦਿਲਪ੍ਰੀਤ ਕੌਰ ਅਨੁਸਾਰ ਉਨ੍ਹਾਂ ਦੇ ਮੁਹੱਲੇ ‘ਚ ਪੀਣ ਵਾਲਾ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਪੂਜਾ ਰਾਣੀ ਪਤਨੀ ਮੁਲਤਾਨ ਜੋ ਕਿ ਪਿੰਡ ਗਾਜੀਪੁਰ ਦੇ ਇੱਟਾਂ ਦੇ ਭੱਠੇ ‘ਤੇ ਕੰਮ ਕਰਦੀ ਸੀ ਦੀ ਵੀ ਬੀਤੀ ਰਾਤ ਹੈਜਾ ਕਾਰਨ ਮੌਤ ਹੋ ਗਈ।

ਐਸਐਮਓ ਡਾ. ਰਣਜੀਤ ਸਿੰਘ ਅਨੁਸਾਰ ਵੀ ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਪੀਣ ਵਾਲੇ ਪਾਣੀ ਦਾ ਗੰਧਲਾ ਹੋਣਾ ਹੈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਸਾਫ ਸੁਥਰਾ ਤੇ ਉਬਾਲ ਕੇ ਪਾਣੀ ਪੀਣ ਦੀ ਅਪੀਲ ਕੀਤੀ ਹੈਜੇ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸਡੀਐਮ ਸਮਾਣਾ ਅਮਰੇਸ਼ਵਰ ਸਿੰਘ ਨੇ ਨਗਰ ਕੌਂਸਲ ਦੇ ਈਓ ਗੁਰਦਰਸ਼ਨ ਸਿੰਘ ਅਤੇ ਸੀਵਰੇਜ ਬੋਰਡ ਦੇ ਐਸਡੀਓ ਐਸਕੇ ਬਾਂਸਲ ਆਦਿ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਨਗਰ ਕੌਂਸਲ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਇਸ ਸਬੰਧੀ ਐਸਡੀਓ ਸੀਵਰੇਜ ਬੋਰਡ ਐਸਕੇ ਬਾਂਸਲ ਨੇ ਦੱਸਿਆ ਕਿ ਪਾਣੀ ਦੀਆਂ ਪਾਈਪਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਗੰਦੇ ਪਾਣੀ ਦੀ ਸਮੱਸਿਆ ਟੁੱਲੂ ਪੰਪਾਂ ਕਾਰਨ ਆ ਰਹੀ ਹੈ ਜੋ ਪਾਣੀ ਖਿਚਦੇ ਸਮੇਂ ਪਾਈਪਾਂ ‘ਚ ਜੰਮੀ ਕਾਈ ਵੀ ਖਿੱਚ ਲੈਂਦੇ ਹਨ ਜੋ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਇਸ ਕੰਮ ‘ਚ ਰੋਕ ‘ਤੇ ਅਸਮਰਥਤਾ ਜਾਹਿਰ ਕਰਦਿਆਂ ਲੋਕਾਂ ਤੋਂ ਇਸ ਲਈ ਵਿਸ਼ੇਸ਼ ਸਹਿਯੋਗ ਦੀ ਮੰਗ ਕੀਤੀ।

ਪ੍ਰਸਿੱਧ ਖਬਰਾਂ

To Top