Breaking News

ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਲਈ ਕਰਜ਼ ਸਬੰਧੀ ਨਿੱਜੀ ਬਿੱਲ ਪੇਸ਼

ਏਜੰਸੀ ਨਵੀਂ ਦਿੱਲੀ,
ਉੱਚ ਸਿੱਖਿਆ ਖਾਸ ਤੌਰ ‘ਤੇ ਮੈਡੀਕਲ ਤੇ ਇੰਜੀਨੀਅਰ ਦੀ ਪੜ੍ਹਾਈ ਮਹਿੰਗੀ ਹੋਣ ਦੀ ਪਿਛੋਕੜ ਭੂਮੀ ‘ਚ ਦੇਸ਼ ਦੇ ਸਧਾਰਨ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨਾ ਸੌਖਾ ਬਣਾਉਣ ਤੇ ਉਨ੍ਹਾਂ ਨੂੰ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੇ ਮਤੇ ਵਾਲਾ ਇੱਕ ਨਿੱਜੀ ਬਿੱਲ ਲੋਕ ਸਭਾ ‘ਚ ਪੇਸ਼ ਕੀਤਾ ਗਿਆ
ਭਾਜਪਾ ਸਾਂਸਦ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਹੋਣਹਾਰ ਵਿਦਿਆਰਥੀ (ਉੱਚ ਸਿੱਖਿਆ ਸਹਾਇਤਾ) ਬਿੱਲ 2016 ਪੇਸ਼ ਕੀਤਾ ਹੈ ਨਿਸ਼ੰਕ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਲਈ ਅੱਜ ਉੱਚ ਸਿੱਖਿਆ ਪ੍ਰਾਪਤ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ, ਕਿਉਂਕਿ ਅੱਜ ਦੇ ਹਾਲਾਤਾਂ ‘ਚ ਉੱਚ ਸਿੱਖਿਆ ਖਾਸ ਤੌਰ ‘ਤੇ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਾਫ਼ੀ ਮਹਿੰਗੀ ਹੋ ਗਈ ਹੈ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਖਾਸ ਤੌਰ ‘ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਲਈ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਰਸਤੇ ‘ਚ ਆਉਣ ਵਾਲੀ ਇਨ੍ਹਾਂ ਮੁਸ਼ਕਲਾਂ ਨੂੰ ਦੇਖਦਿਆਂ ਮੈਂ ਇੱਕ ਨਿੱਜੀ ਬਿੱਲ ਲੋਕ ਸਭਾ ‘ਚ ਪੇਸ਼ ਕੀਤਾ ਹੈ ਬਿੱਲ ਦੇ ਮਤੇ ‘ਚ ਕਿਹਾ ਗਿਆ ਹੈ ਕਿ ਹਾਈ, ਸੀਨੀਅਰ ਸੈਕੰਡਰੀ ਜਾਂ ਉੱਚ ਮਾਧਮਿਕ ਪ੍ਰੀਖਿਆ ‘ਚ ਘੱਟੋ-ਘੱਟ 75 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਬੈਂਕ ਕਰਜ਼ਾ ਪ੍ਰਦਾਨ ਕਰੇ
ਬੈਂਕ ਸਿਰਫ਼ ਅਜਿਹੇ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਕਰਜ਼ਾ ਪ੍ਰਦਾਨ ਕਰਨਗੇ, ਜਿਨ੍ਹਾਂ ਦੀ ਸਾਰੇ ਸਰੋਤਾਂ ਤੋਂ ਆਮਦਨ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੈ ਬੈਂਕ ਵਿਦਿਆਰਥੀਆਂ ਨੂੰ ਮਨਜ਼ੂਰ ਕਰਜ਼ ਦੀ ਰਾਸ਼ੀ ਦਾ ਭੁਗਤਾਨ ਸਿੱਧੇ ਕਾਲਜਾਂ ਜਾਂ ਯੂਨੀਵਰਸਿਟੀਆਂ ਜਾਂ ਸਿੱਖਿਆ ਸੰਸਥਾਵਾਂ ਦੇ ਮੁਖੀ ਨੂੰ ਕਰਨਗੇ ਇਸ ‘ਚ ਕਿਹਾ ਗਿਆ ਹੈ ਕਿ ਪੜ੍ਹਾਈ ਪੂਰੀ ਕਰਨ ਤੇ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀ ਮਹੀਨਾਵਾਰੀ ਕਿਸ਼ਤਾਂ ਰਾਹੀਂ ਕਰਜ਼ ਦੀ ਰਾਸ਼ੀ ਵਸੂਲੀ ਜਾਵੇ ਤੇ ਇਸ ‘ਤੇ ਪੰਜ ਫੀਸਦੀ ਦਾ ਸਾਧਾਰਨ ਵਿਆਜ਼ ਹੋਵੇ

ਪ੍ਰਸਿੱਧ ਖਬਰਾਂ

To Top