ਪੰਜਾਬ

ਗ਼ੁੱਸੇ ‘ਚ ਭਾਜਪਾ, ਬੈਕ ਫੁਟ ‘ਤੇ ਅਕਾਲੀ ਦਲ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵਿੱਚ ਤੈਅ ਫ਼ਾਰਮੂਲੇ ਅਨੁਸਾਰ ਸਮਾਂ ਰਹਿੰਦੇ ਸਰਕਾਰੀ ”ਕੁਰਸੀ” ਨਹੀਂ ਮਿਲਣ ‘ਤੇ ਸੋਮਵਾਰ ਨੂੰ ਅਚਾਨਕ ਪੰਜਾਬ ਭਾਜਪਾ ਭੜਕ ਪਈ ਅਤੇ ਗ਼ੁੱਸੇ ਵਿੱਚ ਆਏ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਸਣੇ ਆਗੂਆਂ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਖਿਲਾਫ ਭੜਾਸ ਕੱਢੀ । ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਬੈਕ ਫੁੱਟ ‘ਤੇ ਆਉਂਦੀ ਨਜ਼ਰ ਆ ਰਹੀਂ ਹੈ। ਭਾਜਪਾ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਇੱਕ ਹਫ਼ਤੇ ਦਾ ਸਮਾਂ ਦਿੰਦੇ ਹੋਏ ਭਾਜਪਾ ਦੇ ਹੱਕ ਵਿੱਚ ਆਉਂਦੇ ਨਗਰ ਸੁਧਾਰ ਟਰਸਟਾ ਦੇ ਚੇਅਰਮੈਨ ਅਤੇ ਨਗਰ ਕੌਸ਼ਲਾਂ ਦੇ ਮੀਤ ਪ੍ਰਧਾਨ ਲਗਾਉਣ ਲਈ ਕਹਿ ਦਿੱਤਾ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਭਾਜਪਾ ਨੂੰ ਵਿਸ਼ਵਾਸ ਦੇ ਦਿੱਤਾ ਹੈ ਕਿ ਉਹ ਇੱਕ ਹਫ਼ਤੇ ਵਿੱਚ ਤੈਨਾਤੀ ਕਰਵਾ ਦਿੱਤੀ ਜਾਵੇਗੀ।  ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਨੇ ਸਰਕਾਰ ਵਿੱਚ ਲਗਾਤਾਰ ਹੋ ਰਹੇ ਵਿਤਕਰੇ ਨੂੰ ਦੇਖਦੇ ਹੋਏ ਸੋਮਵਾਰ ਨੂੰ ਚੰਡੀਗੜ ਵਿਖੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਸੀ। ਪੰਜਾਬ ਭਾਜਪਾ ਦੀ ਸਾਢੇ ਤਿੰਨ ਘੰਟੇ ਤੋਂ ਵੀ ਜਿਆਦਾ ਲੰਬੀ ਚਲੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਮੁੱਦਿਆ ‘ਤੇ ਚਰਚਾ ਕਰਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਸਣੇ ਕਈ ਲੀਡਰਾਂ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪ੍ਰਤੀ ਆਪਣਾ ਰੋਸ ਜ਼ਾਹਿਰ ਕਰਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੋਰ ਕਮੇਟੀ ਵਿੱਚ ਚਰਚਾ ਤੋਂ ਬਾਅਦ ਮੁੱਖ ਮੰਤਰੀ ਨੂੰ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਵਪਾਰੀ ਵਰਗ ਵੈਟ ਰਿਫੰਡ ਦੀ ਮੰਗ ਵਾਰ-ਵਾਰ ਕਰ ਰਿਹਾ ਹੈ ਪਰ ਉਨਾਂ ਦੀ ਸੁਣਵਾਈ ਹੀ ਨਹੀਂ ਹੋ ਰਹੀਂ ਹੈ। ਵਪਾਰੀ ਵਰਗ ਵਿੱਚ ਵੱਡਾ ਤਬਕਾ ਭਾਜਪਾ ਦਾ ਕੋਰ ਵੋਟਰ ਹੈ, ਇਸ ਲਈ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਉਨਾਂ ਅੱਗੇ ਮੌਜੂਦਾ ਬਜਟ ਵਿੱਚ ਹਲਦੀ ਨੂੰ ਵੈਟ ਮੁਕਤ ਅਤੇ ਧਨੀਆ, ਜੀਰਾ, ਕਾਲੀ ਮਿਰਚ ਅਤੇ ਅਜਵਾਈਨ ‘ਤੇ ਵੈਟ 6.5 ਫੀਸਦੀ ਤੋਂ 4 ਫੀਸਦੀ ਕੀਤੇ ਜਾਣ ਦਾ ਐਲਾਨ ਸਬੰਧੀ ਯਾਦ ਕਰਵਾਉਂਦਿਆਂ ਕਿਹਾ ਕਿ ਇਸ ਐਲਾਨ ਦਾ ਹਾਲੇ ਤੱਕ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ ਗਿਆ ਉਨ੍ਹਾਂ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਕਿਹਾ ਹੈ।

ਪ੍ਰਸਿੱਧ ਖਬਰਾਂ

To Top