ਪੰਜਾਬ

ਜ਼ਖਮੀਆਂ ਲਈ ਫਰਿਸ਼ਤਾ ਬਣ ਕੇ ਬਹੁੜੇ ਡੇਰਾ ਸ਼ਰਧਾਲੂ

ਪਿੰਡ ਮਾਝੀ ਲਾਗੇ ਪਲਟੀ ਨਿੱਜੀ ਬੈਂਕ ਦੀ ਕੈਸ਼ ਵੈਨ
ਨਾਭਾ,  (ਤਰੁਣ ਕੁਮਾਰ ਸ਼ਰਮਾ) ਅੱਜ ਤੜਕਸਾਰ ਨਾਭਾ-ਸੰਗਰੂਰ ਰੋਡ ‘ਤੇ ਸਥਿੱਤ ਪਿੰਡ ਮਾਝੀ ਲਾਗੇ ਇੱਕ ਨਿੱਜੀ ਬੈਂਕ ਦੀ ਕੈਸ਼ ਵੈਨ ਪਲਟਣ ਕਾਰਨ ਪੰਜ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲਾਗਿਉਂ ਲੰਘਦੇ ਡੇਰਾ ਪ੍ਰੇਮੀਆਂ ਨੇ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਵੈਨ ਪਲਟਣ ਕਾਰਨ ਜ਼ਖਮੀ ਹੋਏ ਵਿਅਕਤੀਆਂ ਦੀ ਪਹਿਚਾਣ ਬੇਅੰਤ ਸਿੰਘ ਪੁੱਤਰ ਨੈਬ ਸਿੰਘ, ਹਰਿੰਦਰ ਸਿੰਘ ਪੁੱਤਰ ਬਹਾਦੁਰ ਸਿੰਘ, ਮੁਕੇਸ਼ ਪੁੱਤਰ ਨਰੇਸ਼ ਕੁਮਾਰ, ਸੁਪਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਸਤਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ ਵਜੋਂ ਹੋਈ। ਜਾਣਕਾਰੀ ਅਨੁਸਾਰ ਆਈਸੀਆਈਸੀਆਈ ਬੈਂਕ ਲਈ ਕੈਸ਼ ਢੋਹਣ ਦਾ ਕੰਮ ਕਰਦੀ ‘ਪ੍ਰੀਮੀਅਰ ਸ਼ੀਲਡ ਪ੍ਰਾਈਵੇਟ ਲਿਮਟਿਡ’ ਕੰਪਨੀ ਦੀ ਇਹ ਕੈਸ਼ ਵੈਨ ਰੋਜ਼ਾਨਾ ਚੰਡੀਗੜ੍ਹ ਤੋਂ ਡੱਬਵਾਲੀ ਜਾਂਦੀ ਹੈ, ਜੋ ਅੱਜ ਜਿਉਂ ਹੀ ਪਿੰਡ ਮਾਝੀ ਦੇ ਮੋੜ ਕੋਲ ਪਹੁੰਚੀ ਤਾਂ ਵੈਨ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਡਰਾਈਵਰ ਸੰਤੁਲਨ ਗਵਾ ਬੈਠਾ ਤੇ ਵੈਨ ਲਾਗਿਓਂ ਲੰਘਦੇ ਸੁੱਕੇ ਰਜਵਾਹੇ ‘ਚ ਪਲਟ ਗਈ, ਜਿਸ ‘ਚ ਸਵਾਰ ਪੰਜ ਮੁਲਾਜ਼ਮ ਵੈਨ ‘ਚ ਫਸ ਗਏ ਇਸੇ ਦੌਰਾਨ ਬਲਾਕ ਨਾਭਾ ਦੇ ਸਤਿਗੁਰ ਇੰਸਾਂ ਅਤੇ ਬਲਾਕ ਖੰਨਾ ਦੇ ਕੁਨਾਲ ਇੰਸਾਂ, ਹਰਨੇਕ ਇੰਸਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਜੋ ਕਿ ਡੇਰਾ ਸੱਚਾ ਸੌਦਾ ਸਰਸਾ ਤੋਂ ਮੋਟਰਸਾਈਕਲ ‘ਤੇ ਵਾਪਸ ਆ ਰਹੇ ਸਨ, ਨੇ ਤੁਰੰਤ ਵੈਨ ‘ਚ ਫਸੇ ਪੰਜਾਂ ਵਿਅਕਤੀਆਂ ਨੂੰ ਬਾਹਰ ਕੱਢ ਕੇ ਰਾਹਗੀਰਾਂ ਦੀ ਮੱਦਦ ਨਾਲ ਨਾਭਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਜਾਣਕਾਰੀ ਮਿਲਦਿਆਂ ਹੀ ਬਲਾਕ ਦੇ ਜਿੰਮੇਵਾਰ ਭੰਗੀਦਾਸ ਯੁਵਰਾਜ ਇੰਸਾਂ, ਬਲਦੇਵ ਇੰਸਾਂ ਸ਼ਹਿਰੀ ਭੰਗੀਦਾਸ, ਪੰਦਰਾਂ ਮੈਂਬਰ ਵਿੱਕੀ ਇੰਸਾਂ, ਹਰਪ੍ਰੀਤ ਇੰਸਾਂ, ਬਲਵਾਨ ਇੰਸਾਂ, ਗੁਰਪ੍ਰੀਤ ਇੰਸਾਂ ਤੇ ਹੋਰ ਸੇਵਾਦਾਰ ਹਸਪਤਾਲ ਪੁੱਜ ਗਏ ਅਤੇ ਜ਼ਖਮੀਆਂ ਦੀ ਦੇਖਭਾਲ ‘ਚ ਜੁੱਟ ਗਏ। ਨਾਭਾ ਦੇ ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਪੰਜਾਂ ਵਿਅਕਤੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ

ਪ੍ਰਸਿੱਧ ਖਬਰਾਂ

To Top