ਲੇਖ

ਜ਼ਿਮਨੀ ਚੋਣਾਂ ‘ਚ ਭਾਜਪਾ ਦੀ ਚੜ੍ਹਤ ਦੇ ਮਾਇਨੇ

ਪਿਛਲੇ ਮਹੀਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੁਖੀ ਗੈਰ ਭਾਜਪਾਈ ਪਾਰਟੀਆਂ ਅਜੇ ਉਭਰ ਨਹੀਂ ਸਕੀਆਂ ਸਨ ਕਿ ਭਾਜਪਾ ਨੇ ਜ਼ਿਮਨੀ ਚੋਣਾਂ ‘ਚ ਵੀ ਵਿਰੋਧੀ ਧਿਰਾਂ ਨੂੰ ਕਰਾਰਾ ਝਟਕਾ ਦੇ ਦਿੱਤਾ ਹਾਲਾਤ ਇਹ ਹਨ ਕਿ ਭਾਜਪਾ ਦੀ ਲਗਾਤਾਰ ਚੜ੍ਹਾਈ ‘ਤੇ ਰਾਜਨੀਤੀ ਦੇ ਜਾਣਕਾਰ ਇਸ ਦੇ ਮਾਇਨੇ ਲੱਭਣ ‘ਚ ਜੁਟੇ ਹੋਏ ਹਨ 13 ਅਪਰੈਲ ਨੂੰ ਆਏ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਸਾਫ਼ ਸੰਕੇਤ ਹਨ ਵਿਰੋਧੀ ਧਿਰ ‘ਤੇ ਭਾਜਪਾ ਦੇ ਵਾਧੇ ਦਾ ਸਿਲਸਿਲਾ ਕਾਇਮ ਹੈ ਸ੍ਰੀਨਗਰ ਲੋਕ ਸਭਾ ਸੀਟ ਤੋਂ ਇਲਾਵਾ ਦਸ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਈਆਂ, ਜੋ ਦਸ ਸੂਬਿਆਂ ਨਾਲ ਸਬੰਧਤ ਹਨ ਇਨ੍ਹਾਂ ‘ਚੋਂ ਦੋ-ਦੋ ਸੀਟਾਂ ਕਰਨਾਟਕ ਤੇ ਮੱਧ ਪ੍ਰਦੇਸ਼ ਦੀਆਂ ਸਨ ਤੇ ਇੱਕ-ਇੱਕ ਸੀਟ ਪੱਛਮੀ ਬੰਗਾਲ, ਅਸਾਮ, ਰਾਜਸਥਾਨ, ਝਾਰਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੀ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਝਾਰਖੰਡ ਨੂੰ ਛੱਡ ਕੇ ਹਰ ਥਾਂ ਸੱਤਾਧਿਰ ਪਾਰਟੀਆਂ ਨੂੰ ਸਫ਼ਲਤਾ ਮਿਲੀ
ਧਿਆਨ ਖਿੱਚਣ ਵਾਲਾ ਨਤੀਜਾ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਦਾ ਰਿਹਾ ਦਿੱਲੀ ਨਗਰ ਨਿਗਮ (ਐਮਸੀਡੀ) ਦੀਆਂ ਚੋਣਾਂ ਤੋਂ ਐਨ ਪਹਿਲਾਂ ਆਏ ਜ਼ਿਮਨੀ ਚੋਣਾਂ ਦੇ ਨਤੀਜੇ ਦਿੱਲੀ ‘ਚ ਸੱਤਾਧਿਰ ਆਪ ਦੀ ਜ਼ਮੀਨ ਖਿਸਕਣ ਦੇ ਸੰਕੇਤ ਦਿੱਤੇ ਹਨ ਇੱਥੇ ਭਾਜਪਾ-ਅਕਾਲ ਦਲ ਦੇ ਉਮੀਦਵਾਰ ਦੀ ਜਿੱਤ ਹੋਈ ਆਪ  ਉਮੀਦਵਾਰ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖੇ ਜਾਣ ਤਾਂ, ਕਾਂਗਰਸ ਨੇ ਆਪਣਾ ਪ੍ਰਦਰਸ਼ਨ ਕਾਫ਼ੀ ਸੁਧਾਰਿਆ ਹੈ, ਉਸ ਦੇ ਵੋਟ ਫੀਸਦੀ ‘ਚ ਕਾਫ਼ੀ ਵਾਧਾ ਹੋਇਆ ਹੈ ਪਰ ਭਾਜਪਾ ਦੇ ਵੋਟ ਫ਼ੀਸਦੀ ਤੋਂ ਕਾਫ਼ੀ ਘੱਟ ਹੈ ਭਾਵੇਂ ਰਾਜੌਰੀ ਗਾਰਡਨ ਸੀਟ ‘ਤੇ ਭਾਜਪਾ ਨੂੰ ਅਕਾਲੀ ਦਲ ਦੇ ਅਧਾਰ ਦਾ ਫ਼ਾਇਦਾ ਮਿਲਿਆ ਹੈ
ਭਾਜਪਾ ਨੇ ਇਨ੍ਹਾਂ ਜ਼ਿਮਨੀ ਚੋਣਾਂ ‘ਚ 5 ਸੀਟਾਂ ਹਾਸਲ ਕੀਤੀਆਂ ਹਨ ਕਾਂਗਰਸ 3 ਸੀਟਾਂ ‘ਤੇ ਜਿੱਤੀ ਹੈ ਤ੍ਰਿਣਮੂਲ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚੇ ਦੇ ਖਾਤੇ 1-1 ਸੀਟ ਆਈ  ਹੈ ਭਾਜਪਾ ਦੇ ਲਿਹਾਜ ਨਾਲ ਵੱਡੀ ਗੱਲ ਇਹ ਹੈ ਕਿ ਪਾਰਟੀ ਨੇ 2 ਸੀਟਾਂ ਦੂਜੀਆਂ ਪਾਰਟੀਆਂ ਤੋਂ ਖੋਹੀਆਂ ਹਨ ਦਿੱਲੀ ਦੀ ਰਾਜੌਰੀ ਗਾਰਡਨ ਸੀਟ ਤੇ ਰਾਜਸਥਨ ਦੀ ਧੌਲਪੁਰ ਸੀਟ
ਇਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਕਈ ਟ੍ਰੈਂਡ ਵੀ ਸਾਹਮਣੇ ਆ ਰਹੇ ਹਨ ਸਭ ਤੋਂ  ਵੱਡਾ ਟ੍ਰੈਂਡ ਇਹ ਹੈ ਕਿ ਚੋਣਾ ਦੋ ਤਰਫਾ ਹੋ ਰਹੀਆਂ ਹਨ ਦੂਜੇ ਪਾਸੇ ਬਾਕੀ ਪਾਰਟੀਆਂ ਦਾ ਵੋਟ ਸ਼ੇਅਰ ਘੱਟ ਦਿਖ ਰਿਹਾ ਹੈ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਤਕਰੀਬਨ 95 ਫ਼ੀਸਦੀ ਵੋਟਾਂ ਸਿਰਫ਼ ਭਾਜਪਾ ਤੇ ਕਾਂਗਰਸ ਨੂੰ ਹੀ ਮਿਲੀਆਂ ਹਨ ਦੂਜੇ ਸੂਬਿਆਂ ‘ਚ ਵੀ ਇਹ ਅੰਕੜੇ 85 ਫੀਸਦੀ ਦੇ ਨੇੜੇ ਰਿਹਾ ਹੈ ਝਾਰਖੰਡ ਦੇ ਲਿੱਟੀਪਾੜਾ ਸੀਟ ‘ਤੇ ਕਾਂਗਰਸ ਤੇ  ਆਰਜੇਡੀ ਨੇ ਆਪਣੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਸਨ ਝਾਰਖੰਡ ਮੁਕਤੀ ਮੋਰਚਾ ਇਨ੍ਹਾਂ ਪਾਰਟੀਆਂ ਦਾ ਸਮੱਰਥਨ ਸੀ ਅਜਿਹੇ ‘ਚ ਨਤੀਜੇ ਭਾਜਪਾ ਦੇ ਖਿਲਾਫ਼ ਗਏ ਤੇ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਦੀ ਜਿੱਤ ਹੋਈ ਇਹੀ ਕੁਝ ਕਰਨਾਟਕ ‘ਚ ਵੀ ਦੇਖਣ ਨੂੰ ਮਿਲਿਆ, ਇੱਥੇ ਜਨਤਾ ਦਲ (ਸੈਕਿਊਲਰ) ਨੇ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ ਸੀ ਅਜਿਹੇ ‘ਚ ਉਥੇ ਭਾਜਪਾ ਦੀ ਹਾਰ ਹੋਈ ਦਿੱਲੀ ‘ਚ 23 ਅਪਰੈਲ ਨੂੰ ਐਮਸੀਡੀ ਚੋਣਾਂ ਹੋਣ ਵਾਲੀਆਂ ਹਨ ਅਜਿਹੇ ‘ਚ ਜ਼ਿਮਨੀ ਚੋਣਾਂ  ਦੇ ਨਤੀਜੇ ਆਪ ਲਈ ਵੱਡਾ ਝਟਕਾ ਸਾਬਤ ਹੋਏ ਹਨ ਪਿਛਲੀਆਂ ਵਿਧਾਨ ਸਭਾ ਚੋਣਾਂ  ‘ਚ ਇਸ ਸੀਟ ਤੋਂ ਆਪ ਦਾ ਵੋਟ ਸ਼ੇਅਰ 46.55 ਸੀ, ਜੋ ਸਿਮਟ ਕੇ 13.12 ਫ਼ੀਸਦੀ ਰਹਿ ਗਿਆ ਹੈ ਬੰਗਾਲ ਦੀ ਕਾਂਠੀ ਸੀਟ ਤੋਂ ਟੀਐਮਸੀ ਨੇ ਸੀਟ ਜਿੱਤੀ ਸੀ ਪਰ ਵੋਟ ਸ਼ੇਅਰ ਮੁਤਾਬਕ ਭਾਜਪਾ ਨੂੰ ਫ਼ਾਇਦਾ ਹੋਇਆ ਕਰਨਾਟਕ ਦੀਆਂ ਵੀ ਦੋਵਾਂ ਸੀਟਾਂ ‘ਤੇ ਭਾਜਪਾ ਦੇ ਵੋਟ ਸ਼ੇਅਰ ‘ਚ ਇਜਾਫ਼ਾ ਦੇਖਣ ਨੂੰ ਮਿਲਿਆ ਹੈ ਅਗਲੇ ਸਾਲ ਕਰਨਾਟਕ ‘ਚ ਚੋਣਾਂ ਹੋਣੀਆਂ ਹਨ ਅਜਿਹੇ ‘ਚ 2 ਸੀਟਾਂ ‘ਤੇ ਜ਼ਿਮਨੀ ਚੋਣਾਂ ਦੇ ਨਤੀਜੇ ਕਾਂਗਰਸ ਦੀ ਉਮੀਦ ਵਧਾਉਂਦੇ ਹਨ
ਕਰਨਾਟਕ ਦੀਆਂ ਦੋਵੇਂ ਕਾਂਗਰਸ ਦੀ ਝੋਲੀ ‘ਚ ਗਈਆਂ ਪਰ ਇਹ ਸੀਟਾਂ ਪਹਿਲਾਂ ਹੀ ਕਾਂਗਰਸ ਕੋਲ ਸਨ, ਜਿਨ੍ਹਾਂ ਨੂੰ ਬਰਕਰਾਰ ਰੱਖਣ ‘ਚ ਉਹ ਕਾਮਯਾਬ ਹੋਈ ਹੈ, ਇਸ ਲਈ ਥੋੜ੍ਹੇ ਵਾਧੇ ਨਾਲ  ਇਨ੍ਹਾਂ ਸੀਟਾਂ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਰ ਕੋਈ ਸਿੱਟਾ ਕੱਢਿਆ ਜਾ ਸਕਦਾ ਹੈ ਜ਼ਿਮਨੀ ਚੋਣਾਂ ਤੋਂ ਪਹਿਲਾਂ, ਕਾਂਗਰਸ ਵੀ ਕਹਿ ਚੁੱਕੀ ਹੈ ਕਿ ਤੇ ਭਾਜਪਾ ਵੀ ਕਿ ਇਨ੍ਹਾਂ ਦੋਵਾਂ ਸੀਟਾਂ ਦੇ ਨਤੀਜੇ ਸਿੱਦਾਰਮੱਈਆ ਸਰਕਾਰ ਦੇ ਕੰਮ ਕਾਜ ‘ਤੇ ਲੋਕ ਮੱਤ ਨਹੀਂ ਮੰਨਿਆ ਜਾਵੇਗਾ ਪਰੰਤੂ ਇਹ ਜ਼ਿਕਰਯੋਗ ਹੈ ਕਿ ਕਰਨਾਟਕ ‘ਚ ਭਾਜਪਾ ਨੇ ਯੂ ਪੀ ਦੀ ਹੀ ਤਰਕੀਬ ਅਪਣਾਈ ਸੀ ਸੋਸ਼ਲ ਇੰਜੀਨੀਅਰਿੰਗ, ਮੋਦੀ ਫੈਕਟਰ, ਸੱਤਾ ਵਿਰੋਧੀ ਲਹਿਰ, ਬਾਗੀ ਕਾਂਗਰਸੀਆਂ  ਦੀ ਮੱਦਦ , ਪਰੰਤੂ ਆਸ ਪੂਰੀ ਨਹੀਂ ਹੋਈ
ਹਿਮਾਚਲ ਪ੍ਰਦੇਸ਼ ਦੀ ਜਿਸ ਸੁਰੱਖਿਅਤ ਸੀਟ ‘ਤੇ ਜ਼ਿਮਨੀ ਚੋਣ ਹੋਈ ਉਹ ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ ਤੇ ਪਾਰਟੀ ਨੇ ਉੱਥੇ ਉਨ੍ਹਾਂ ਦੇ ਪੁੱਤਰ ਨੂੰ ਉਮੀਦਵਾਰ ਬਣਾਇਆ ਸੀ, ਉਸਨੇ ਕਾਂਗਰਸੀ ਉਮੀਦਵਾਰ ਨੂੰ ਅੱਠ ਹਜ਼ਾਰ ਵੋਟਾਂ ਨਾਲ ਹਰਾਇਆ ਮੱਧ ਪ੍ਰਦੇਸ਼ ਦੀਆਂ ਦੋਵਾਂ ਸੀਟਾਂ ਭਾਜਪਾ ਕੋਲ ਸਨ ਤੇ ਦੋਵਾਂ ਨੂੰ ਭਾਜਪਾ ਨੇ ਬਰਕਰਾਰ ਰੱਖਿਆ ਹੈ  ਝਾਰਖੰਡ ਦੀ ਜਿਸ ਸੀਟ ‘ਤੇ ਜ਼ਿਮਨੀ ਚੋਣ ਹੋਈ ਉਹ ਝਾਰਖੰਡ ਮੁਕਤੀ ਮੋਰਚਾ ਦੀ ਝੋਲੀ ਪਈ ਪਰ ਇਹ ਆਦੀਵਾਸੀ ਬਹੁ ਗਿਣਤੀ ਵਾਲੀ ਸੀਟ ਪਹਿਲਾਂ ਵੀ ਉਸੇ ਕੋਲ ਸੀ ਇਹੀ ਰਾਜਸਥਾਨ, ਅਸਾਮ ਤੇ ਪੱਛਮੀ ਬੰਗਾਲ ‘ਚ ਹੋਇਆ, ਜੋ ਸੀਟ ਜਿਹੜੀ ਪਾਰਟੀ ਕੋਲ ਸੀ, ਉਸ ਨੇ ਬਰਕਰਾਰ ਰੱਖੀ ਹੈ ਰਾਜਸਥਾਨ ਤੇ ਅਸਾਮ ‘ਚ ਭਾਜਪਾ ਤੇ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਨੇ ਪਰੰਤੂ ਬੰਗਾਲ ਦਾ ਨਤੀਜਾ ਕੁਝ ਖਾਸ ਹੈ ਜੋ ਸੂਬੇ ‘ਚ ਭਾਜਪਾ ਦੇ ਉਭਾਰ ਵੱਲ ਇਸ਼ਾਰਾ ਕਰਦਾ ਹੈ ਇੱਥੇ ਇੱਕ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ ਤ੍ਰਿਣਮੂਲ ਦੇ ਉਮੀਦਵਾਰ ਨੇ ਸਾਢੇ 42 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਪਰ ਦੂਜੇ ਨੰਬਰ ‘ਤੇ ਭਾਜਪਾ ਦਾ ਉਮੀਦਵਾਰ ਰਿਹਾ, ਜਿਸਨੂੰ ਲੱਗਭਗ 53 ਹਜਾਰ ਵੋਟਾਂ ਮਿਲੀਆਂ ਤਕਰੀਬਨ ਸਾਢੇ 17 ਹਜ਼ਾਰ ਵੋਟਾਂ ਨਾਲ ਭਾਕਪਾ  ਉਮੀਦਵਾਰ ਤੀਜੇ ਨੰਬਰ ‘ਤੇ ਰਿਹਾ  ਤੇ ਕਾਂਗਰਸ ਦਾ ਉਮੀਦਵਾਰ ਨੂੰ ਸਿਰਫ਼ ਢਾਈ ਹਜ਼ਾਰ ਵੋਟਾਂ ਮਿਲੀਆਂ ਇਸ ਤਰ੍ਹਾਂ ਇਹ ਚੋਣਾਂ ਭਾਜਪਾ ਦੇ ਦਬਦਬੇ ਅਤੇ ਵਿਸਥਾਰ ਦੀ ਪੁਸ਼ਟੀ ਕਰਦੀਆਂ ਹਨ
ਰਾਜਨੀਤਿਕ ਜਾਣਕਾਰ ਮੰਨਦੇ ਹਨ ਕਿ ਜ਼ਿਮਨੀ ਚੋਣਾਂ ਦੇ ਸੰਕੇਤ ਅਹਿਮ ਹਨ ਇਨ੍ਹਾਂ ਚੋਣਾਂ ‘ਚ ਭਾਜਪਾ ਨੂੰ ਨਾ ਸਿਰਫ਼ ਉਨ੍ਹਾਂ ਹੀ ਸੂਬਿਆਂ ‘ਚ ਸਫ਼ਲਤਾ ਮਿਲੀ ਹੈ ਜਿੱਥੇ ਮੌਜ਼ੂਦਾ ਸਮੇਂ ਭਾਜਪਾ ਸਰਕਾਰ ਹੈ, ਪਾਰਟੀ ਨੇ ਹੋਰਨਾਂ ਸੂਬਿਆਂ ‘ਚ ਵੀ ਪ੍ਰਭਾਵਸ਼ਾਲੀ ਹਾਜ਼ਰੀ ਲਵਾਈ ਹੈ  ਜਿਵੇਂ ਦਿੱਲੀ ਤੇ ਪੱਛਮੀ ਬੰਗਾਲ ‘ਚ ਭਾਜਪਾ ਨੇ ਸਭ ਤੋਂ ਵੱਡਾ ਉਲਟਫੇਰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾ ਕੇ ਕੀਤਾ ਹੈ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਉਤਸ਼ਾਹਿਤ ਹੈ ਕਿ ਉਸਦਾ ਉਮੀਦਵਾਰ ਘੱਟੋ-ਘੱਟ ਦੂਜੇ ਨੰਬਰ ‘ਤੇ ਪਹੁੰਚ ਗਿਆ ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ‘ਚ ਹਾਰ ਮਿਲਣ ਤੋਂ ਬਾਦ ਦਿੱਲੀ ‘ਚ ਰਾਜੌਰੀ ਗਾਰਡਨ ਦੀ ਹਾਰ  ਕੇਜਰੀਵਾਲ ਦੀਆਂ ਸਿਆਸੀ ਆਸਾਂ ਨੂੰ ਇੱਕ  ਵੱਡਾ ਧੱਕਾ ਦੇਣ ਵਾਲੀ ਸਾਬਤ ਹੋ ਸਕਦੀ ਹੈ ਆਮ ਆਦਮੀ ਪਾਰਟੀ ਦਾ ਅੱਗੇ ਚੱਲ ਕੇ ਕੀ ਭਵਿੱਖ ਹੋਵੇਗਾ ਇਸ ਦਾ ਪਤਾ ਆਉਣ ਵਾਲੇ ਦਿਨਾਂ ‘ਚ ਐਮਸੀਡੀ ਲਈ ਹੋਣ ਵਾਲੀਆਂ ਚੋਣਾਂ ਤੋਂ ਬਾਦ ਪੂਰੀ ਤਰ੍ਹਾਂ ਲੱਗ ਜਾਵੇਗਾ ਜ਼ਿਮਨੀ ਚੋਣਾਂ ਦਾ ਦੂਜਾ ਖਾਸ ਸੰਕੇਤ ਇਹ ਹੈ ਕਿ ਦੱਖਣ ਭਾਰਤੀ ਸੂਬਿਆਂ ‘ਚ ਆਪਣੀ ਥਾਂ ਬਣਾਉਣ ‘ਚ ਭਾਜਪਾ ਨੂੰ ਅਜੇ ਸਮਾਂ ਲੱਗ ਸਕਦਾ ਹੈ ਕਿਉਂਕਿ ਕਰਨਾਟਕ ਦੀਆਂ ਦੋਵੇਂ ਸੀਟਾਂ ‘ਤੇ ਕਾਂਗਰਸ ਦੀ ਜਿੱਤ ਨੇ ਭਾਜਪਾ ਲਈ ਯੇਦਿਯੁਰੱਪਾ ਤੇ ਹਾਲ ਹੀ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਐਮ ਐਸ ਕ੍ਰਿਸ਼ਨਾ ਦੀ ਅਹਿਮੀਅਤ ‘ਤੇ ਸਵਾਲ ਖੜ੍ਹੇ  ਕਰ ਦਿੱਤੇ ਹਨ
ਭਾਜਪਾ ਨੂੰ ਆਪਣੀਆਂ ਸਰਕਾਰਾਂ ਦੀ ਹਾਜ਼ਰੀ ਦੇ ਬਾਵਜ਼ੂਦ ਦੋ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਹ ਸੀਟਾਂ ਮੱਧ ਪ੍ਰਦੇਸ਼ ਤੇ ਝਾਰਖੰਡ ਦੀਆਂ ਹਨ ਆਪਣੀ ਸਮੁੱਚੀ ਤਾਕਤ ਝੋਕਣ ਤੋਂ ਬਾਦ ਵੀ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਅਟੇਰ ਸੀਟ ਨੂੰ ਕਾਂਗਰਸ ਦੇ ਹੱਥ ਜਾਣੋਂ  ਨਹੀਂ ਰੋਕ ਸਕੇ ਇਸੇ ਸੀਟ ਤੋਂ ਈਵੀਐਮ ਦੀ ਭਰੋਸੇਯੋਗਤਾ ਨੂੰ ਲੈ ਕੇ ਦੇਸ਼ ਭਰ ਅੰਦਰ ਭਾਜਪਾ ਦੇ ਮੁੱਖ ਮੰਤਰੀ ਰਘੂਬਰ ਦਾਸ ਇੱਕ ਸੀਟ  ਝਾਰਖੰਡ ਮੁਕਤੀ ਮੋਰਚਾ ਹੱਥ ਜਾਣੋਂ ਨਹੀਂ ਬਚਾ ਸਕੇ ਫ਼ਿਰ ਵੀ ਯੂਪੀ ਚੋਣ ਨਤੀਜ਼ਿਆਂ  ਤੋਂ ਬਾਦ ਜ਼ਿਮਨੀ ਚੋਣਾਂ ਦੇ ਨਤੀਜ਼ੇ ਭਾਜਪਾ ਦੀ ਤਾਕਤ ਵਧਾਉਣ ਵਾਲੇ ਸਾਬਤ ਹੋ ਸਕਦੇ ਹਨ ਫਿਲਹਾਲ ਦੇਖਣਾ ਇਹ ਹੈ ਕਿ ਭਾਜਪਾ ਦੀ ਲਗਾਤਾਰ ਚੜ੍ਹਤ ਨੂੰ ਰੋਕਣ ਲਈ ਵਿਰੋਧੀ ਪਾਰਟੀਆਂ ਕੀ ਰਣਨੀਤੀ ਅਪਣਾਉਂਦੀਆਂ ਹਨ

ਪ੍ਰਸਿੱਧ ਖਬਰਾਂ

To Top