Uncategorized

ਫ਼ਿਲਮ ‘ਉਡਤਾ ਪੰਜਾਬ’  ‘ਤੇ ਫ਼ੈਸਲਾ ਅੱਜ

ਨਵੀਂ ਦਿੱਲੀ। ਬਾਂਬੇ ਹਾਈਕੋਰਟ ਅੱਜ ਵਿਵਾਦਾਂ ‘ਚ ਚੱਲ ਰਹੀ ਫ਼ਿਲਮ ਉਡਤਾ ਪੰਜਾਬ ਨੂੰ ਲੈ ਕੇ ਆਪਣਾ ਆਦੇਸ਼ ਦੇਵੇਗੀ। ਸ਼ੁੱਕਰਵਾਰ ਨੂੰ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਇੱਕ ਤਿੱਖੀ ਟਿੱਪਣੀ ‘ਚ ਕਿਹਾ ਸੀ ਕਿ ਸੈਂਸਰ ਬੋਰਡ  ਨੂੰ ਬਹੁਤੀ ਵਾਲ ਦੀ ਖੱਲ ਨਹੀਂ ਲਾਹੁੰਣੀ ਚਾਹੀਦੀ ਤਾਂਕਿ ਫ਼ਿਲਮ ਉਦਯੋਗ ‘ਚ ਰਚਨਾਤਮਕ ਲੋਕ ਵਧ ਸਕਣ।
ਜ਼ਿਕਰਯੋਗ ਹੈ ਕਿ ਹਾਈਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਸੈਂਸਰ ਬੋਰਡ ਨੇ ਫ਼ਿਲਮ ਉਡਤਾ ਪੰਜਾਬ ਨੂੰ ਏ ਸਰਟੀਫਿਕੇਟ ਦੇ ਦਿੱਤਾ ਹੈ ਅਤੇ ਕਿਆਸ ਹਨ ਕਿ ਫ਼ਿਲਮ ਅੱਜ ਹੀ ਰਿਲੀਜ਼ ਹੋ ਸਕਦੀ ਹੈ।

ਪ੍ਰਸਿੱਧ ਖਬਰਾਂ

To Top