ਅਸਾਮ ‘ਚ ਹੜ੍ਹਾਂ ਕਾਰਨ 1.95 ਲੱਖ ਲੋਕ ਪ੍ਰਭਾਵਿਤ

0

ਅਸਾਮ ‘ਚ ਹੜ੍ਹਾਂ ਕਾਰਨ 1.95 ਲੱਖ ਲੋਕ ਪ੍ਰਭਾਵਿਤ

ਗੁਹਾਟੀ। ਅਸਾਮ ‘ਚ ਹੜ੍ਹਾਂ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਬ੍ਰਹਮਪੁੱਤਰ ਨਦੀ ਸਮੇਤ ਪ੍ਰਮੁੱਖ ਨਦੀਆਂ ਦੇ ਚੜ੍ਹਨ ਕਾਰਨ ਰਾਜ ਵਿਚ ਤਕਰੀਬਨ 1.95 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਕਿ ਰਾਜ ਦੇ ਸੱਤ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ। ਬਿਆਨ ਦੇ ਅਨੁਸਾਰ, ਲਗਭਗ 1,94,916 ਲੋਕ ਹੜ੍ਹ ਨਾਲ ਅਧਿਕਾਰਤ ਤੌਰ ‘ਤੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ ਇਕੱਲੇ ਗੋਲਪੜਾ ਜ਼ਿਲ੍ਹੇ ਵਿਚ ਇਕ ਲੱਖ ਸੱਠ ਹਜ਼ਾਰ ਤੋਂ ਵੱਧ ਲੋਕ ਪ੍ਰਭਾਵਤ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।