Breaking News

ਡੇਢ ਕੁਇੰਟਲ ਅਫੀਮ ਸਮੇਤ 1 ਕਾਬੂ 

Opium

ਜਗਰਾਓਂ, ਜਸਵੰਤ ਰਾਏ 

ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਗਰਾਓਂ ਪੁਲਿਸ ਨੇ ਗ੍ਰਾਹਕਾਂ ਨੂੰ ਅਫੀਮ ਸਪਲਾਈ ਕਰਨ ਜਾ ਰਹੇ ਇੱਕ ਵਿਅਕਤੀ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਡੀਐੱਸਪੀ ਗੁਰਦੀਪ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਕਿੱਕਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਰਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਰਾਮਗੜ ੍ਹਭੁੱਲਰ ਦੇ ਸੂਆ ਪੁਲ ‘ਤੇ ਪੁੱਜੇ ਤਾਂ ਇੱਕ ਨੌਜਵਾਨ ਵਿਅਕਤੀ ਪਿੰਡ ਰਾਮਗੜ੍ਹ ਭੁੱਲਰ ਸਾਈਡ ਤੋਂ ਮੋਟਰਸਾਈਕਲ ‘ਤੇ ਸੂਏ ਦੀ ਪਟੜੀ-ਪਟੜੀ ਆÀੁਂਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖਕੇ ਆਪਣਾ ਮੋਟਰਸਾਈਕਲ ਇਕਦਮ ਵਾਪਸ ਮੋੜਨ ਲੱਗਾ ਤਾਂ ਉਸਦੇ ਅੱਗੇ ਰੱਖਿਆ ਪਾਰਦਰਸ਼ੀ ਮੋਮੀ ਲਿਫਾਫਾ ਡਿੱਗ ਪਿਆ, ਮੋਟਰਸਾਈਕਲ ਸਵਾਰ ਭੱਜਣ ਲੱਗਾ ਤਾਂ ਉਸਨੂੰ ਕਾਬ੍ਵ ਕਰਕੇ ਉਸਦੇ ਪਾਰਦਰਸ਼ੀ ਲਿਫਾਫੇ ਵਿੱਚੋਂ 1 ਕਿੱਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਸੇਵਾ ਰਾਮ ਉਰਫ ਬਿੱਟੂ ਪੁੱਤਰ ਤਰਸੇਮ ਲਾਲ ਵਾਸੀ ਢੰਡੋਵਾਲ ਥਾਣਾ ਸ਼ਾਹਕੋਟ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਐਂਟੀਨਾਰਕੋਟਿਕ ਸੈੱਲ ਦੇ ਇੰਸਪੈਕਟਰ ਨਵਦੀਪ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਰਾਜਿੰਦਰਪਾਲ ਨੇ ਪ੍ਰਕਾਸ਼ ਕੌਰ ਪਤਨੀ ਰੋਸ਼ਨ ਲਾਲ ਅਤੇ ਉਸ ਦੇ ਪੁੱਤਰ ਬੂਟਾ ਸਿੰਘ ਵਾਸੀ ਜਗਰਾਓਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 25 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਸਿਟੀ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚੌਂਕੀ ਚੌਕੀਮਾਨ ਦੇ ਐਸ. ਆਈ. ਅਮਰਜੀਤ ਸਿੰਘ ਨੇ ਹਰਵਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਲੁਧਿਆਣਾ ਪਾਸੋਂ 20 ਕਿੱਲੋ ਭੁੱਕੀ-ਚੂਰਾ ਪੋਸਤ ਬਰਾਮਦ ਕਰਕੇ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸਦਾ ਇੱਕ ਸਾਥੀ ਭੱਜਣ ‘ਚ ਸਫਲ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top