ਦੇਸ਼

ਦਿੱਲੀ-ਯੂਪੀ ‘ਚ ਐਨਆਈਏ ਦੀ 17 ਥਾਵਾਂ ‘ਤੇ ਛਾਪੇਮਾਰੀ 10 ਗ੍ਰਿਫ਼ਤਾਰੀ

Arrested, NIA,  Delhi, UP

ਵੱਡੀ ਮਾਤਰਾ ‘ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ

ਨਵੀਂ ਦਿੱਲੀ | ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇੱਕ ਨਵੇਂ ਮਾਡਯੂਲ ‘ਹਰਕਤ ਉਲ ਹਰਬ ਏ ਇਸਲਾਮ’ ਦੇ ਖਿਲਾਫ਼ ਦਿੱਲੀ ਤੇ ਉੱਤਰ ਪ੍ਰਦੇਸ਼ ‘ਚ 17 ਥਾਵਾਂ ‘ਤੇ ਛਾਪੇ ਮਾਰੇ ਤੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ
ਅੱਤਵਾਦ ਰੋਕੂ ਦਸਤੇ (ਏਟੀਐਸ) ਦੇ ਆਈਜੀ ਅਸੀਮ ਅਰੁਣ ਨੇ ਲਖਨਊ ‘ਚ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਹਿਰਾਸਤ ‘ਚ ਲਏ ਗਏ 10 ਵਿਅਕਤੀਆਂ ‘ਚੋਂ ਪੰਜ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ‘ਚੋਂ ਫੜਿਆ ਗਿਆ ਉੱਤਰ ਪ੍ਰਦੇਸ਼ ਦੇ ਏਟੀਐਸ ਦੇ ਨਾਲ ਇੱਕ ਸੰਯੁਕਤ ਅਭਿਆਨ ‘ਚ ਐਨਆਈਏ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਹੋਰਨਾਂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਬ੍ਰਾਂਚ ਦੀ ਮੱਦਦ ਨਾਲ ਉੱਤਰ-ਪੂਰਵ ਦਿੱਲੀ ਤੋਂ ਹਿਰਾਸਤ ‘ਚ ਲਿਆ ਗਿਆ
ਅਮਰੋਹਾ ਤੋਂ ਮਾਡਯੂਲ ਦੇ ਮੁਖੀ ਸੁਹੈਲ ਨੂੰ ਹਿਰਾਸਤ ‘ਚ ਲਿਆ ਗਿਆ ਉਸ ਨੂੰ ਇੱਕ ਪਿਸਟਲ  ਤੇ ਵਿਸਫੋਟਕ ਨਾਲ ਗ੍ਰਿਫ਼ਤਾਰ ਕੀਤਾ ਹੈ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਕੋਲੋਂ ਸੱਤ ਪਿਸਟਲ, ਤਲਵਾਰਾਂ ਸਨ ਦਿੱਲੀ ‘ਚ ਪੰਜ ਟੀਮਾਂ ਸਨ ਅਨਸ, ਜੁਬੇਰ ਮਲਿਕ, ਆਜਮ ਤੇ ਜਾਹਿਦ ਨੂੰ ਦਿੱਤੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸ਼ਕੀਆਂ ਨੇ ਆਰਐਸਐਸ ਦੇ ਦਿੱਲੀ ਦਫ਼ਤਰ ਤੇ ਦਿੱਲੀ ਪੁਲਿਸ ਦੇ ਹੈੱਡਕੁਆਰਟਰ ਦੀ ਰੇਕੀ ਕੀਤੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top