ਇਟਲੀ ‘ਚ ਹੜ ਕਾਰਨ 10 ਮੌਤਾਂ

10 Dead, Floods, Italy

18 ਨੂੰ ਬਚਾਇਆ, 6 ਜਣੇ ਹੋਏ ਜ਼ਖਮੀ

ਰੋਮ, ਏਜੰਸੀ।

ਇਟਲੀ ਦੇ ਜ਼ਿਲ੍ਹਾ ਕਲਾਬਰੀਆ ‘ਚ ਹੜ੍ਹ ਆਉਣ ਕਾਰਨ 10 ਲੋਕਾਂ ਦੀ ਮੌਤ ਹੋ ਗਈ।। ਜਾਣਕਾਰੀ ਅਨੁਸਾਰ ਦੱਖਣੀ ਇਟਲੀ ‘ਚ ਸੋਮਵਾਰ ਨੂੰ ਤੇਜ਼ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਤਕਰੀਬਨ 10 ਲੋਕਾਂ ਦੀ ਮੌਤ ਹੋ ਗਈ। । ਕੌਮੀ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਕਿਹਾ ਕਿ 18 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਕਲਾਬਰੀਆ ਇਲਾਕੇ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ 6 ਲੋਕ ਜ਼ਖਮੀ ਹੋਏ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿੰਨੇ ਲੋਕ ਲਾਪਤਾ ਹਨ ਅਤੇ ਰਾਹਤ ਕਾਰਜ ਜਾਰੀ ਹਨ। ਪੋਲਿਨੋ ਨੈਸ਼ਨਲ ਪਾਰਕ ਦਾ ਕੁਝ ਹਿੱਸਾ ਤੰਗ ਹੋਣ ਕਾਰਨ ਰਾਹਤ ਤੇ ਬਚਾਅ ਕਰਮਚਾਰੀ ਰੱਸੀ ਦੇ ਸਹਾਰੇ ਉਸ ਥਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।। ਗੰਭੀਰ ਜ਼ਖਮੀ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਨੇੜਲੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।