ਸਿੱਖਿਆ

10+2 ਤੋਂ ਬਾਅਦ ਕਰੀਅਰ ਦੇ ਵੱਖ-ਵੱਖ ਮੌਕੇ- 2

ਗੁਰਲਾਲ ਸਿੰਘ ਬਰਾੜ ਕੋ-ਆਰਡੀਨੇਟਰ ਸੋਸ਼ਲ ਵੈੱਲਫੇਅਰ, ਬਾਬਾ ਫ਼ਰੀਦ ਗਰੁੱਪ ਇੰਸਟੀਚਿਊਸ਼ਨਜ਼, ਬਠਿੰਡਾ ਮੋ. 95011-15228

ਗੁਰਲਾਲ ਸਿੰਘ ਬਰਾੜ
ਕੋ-ਆਰਡੀਨੇਟਰ ਸੋਸ਼ਲ ਵੈੱਲਫੇਅਰ,
ਬਾਬਾ ਫ਼ਰੀਦ ਗਰੁੱਪ ਇੰਸਟੀਚਿਊਸ਼ਨਜ਼, ਬਠਿੰਡਾ
ਮੋ. 95011-15228

ਬੈਚਲਰ ਆਫ਼ ਟੂਰਿਜ਼ਮ ਐਂਡ ਟਰੈਵਲ ਮੈਨੇਜ਼ਮੈਂਟ): ਜੋ ਵਿਦਿਆਰਥੀ ਘੁੰਮਣ-ਫਿਰਨ ਦੇ ਸ਼ੌਕੀਨ ਹੋਣ, ਟੂਰਿਜ਼ਮ ਵਿੱਚ ਦਿਲਚਸਪੀ ਰੱਖਦੇ ਹੋਣ ਉਨ੍ਹਾਂ ਲਈ ਇੱਕ ਬਿਹਤਰ ਆਪਸ਼ਨ ਹੋ ਸਕਦੀ ਹੈ ਇਹ ਇੱਕ ਅਜਿਹਾ ਕੋਰਸ ਹੈ ਜਿਸ ਵਿੱਚ ਟਰੈਵਲ ਅਤੇ ਟੂਰਿਜ਼ਮ ਮੈਨੇਜ਼ਮੈਂਟ ਦਾ ਸੁਮੇਲ ਹੈ
ਕੋਰਸ ਦਾ ਸਮਾਂ:ਉਪਰੋਕਤ ਕੋਰਸ ਦਾ ਸਮਾਂ 4 ਸਾਲ ਨਿਰਧਾਰਿਤ ਕੀਤਾ ਗਿਆ ਹੈ, ਜਿਸ ਵਿੱਚ ਅੱਠ ਸਮੈਸਟਰ ਹੁੰਦੇ ਹਨ

ਦਾਖਲੇ ਲਈ ਯੋਗਤਾ: ਉਪਰੋਕਤ ਕੋਰਸ ਵਿੱਚ ਦਾਖਲੇ ਲਈ ਯੋਗਤਾ 10+2 ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਨਿਰਧਾਰਿਤ ਕੀਤੀ ਗਈ ਹੈ, ਜੋ ਕਿ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਗਈ ਹੋਵੇ
ਉਚੇਰੀ ਪੜ੍ਹਾਈ ਦੇ ਮੌਕੇ: ਉਪਰੋਕਤ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਅਗਲੇਰੀ ਪੜ੍ਹਾਈ ਲਈ ਐੱਮਐਸਸੀ ਟੂਰਿਜ਼ਮ, ਐਮਬੀਏ ਟੂਰਿਜ਼ਮ ਆਦਿ ਕੋਰਸ ਕੀਤੇ ਜਾ ਸਕਦੇ ਹਨ
BFD (ਬੈਚਲਰ ਆਫ਼ ਫੈਸ਼ਨ ਡਿਜ਼ਾਇਨ): ਜੋ ਵਿਦਿਆਰਥੀ ਫੈਸ਼ਨ ਡਿਜ਼ਾਇਨ ਵਿੱਚ ਰੁਚੀ ਰੱਖਦੇ ਹਨ, ਉਨ੍ਹਾਂ ਲਈ ਇੱਕ ਵਧੀਆ ਚੋਣ ਹੋ ਸਕਦੀ ਹੈ ਬੈਚੁਲਰ ਆਫ਼ ਫੈਸ਼ਨ ਡਿਜ਼ਾਇਨਿੰਗ ਅੱਜ ਜਦੋਂ ਵਿਸ਼ਵ ਪਿੰਡ ਬਣਦਾ ਜਾ ਰਿਹਾ ਹੈ, ਖਾਸ ਕਰਕੇ ਨੌਜਵਾਨਾਂ ਵਿੱਚ ਫੈਸ਼ਨ ਪ੍ਰਤੀ ਰੁਚੀ ਵਧਦੀ ਜਾ ਰਹੀ ਹੈ ਤੇ ਵਿਦਿਆਰਥੀਆਂ ਲਈ ਇਸ ਖੇਤਰ ਵਿੱਚ ਕਾਫੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ
ਕੋਰਸ ਦਾ ਸਮਾਂ: ਉਪਰੋਕਤ ਕੋਰਸ ਦਾ ਸਮਾਂ ਤਿੰਨ ਸਾਲ ਮਿਥਿਆ ਗਿਆ ਹੈ ਜਿਸ ਵਿਚ ਛੇ ਸਮੈਸਟਰ ਹੁੰਦੇ ਹਨ ਕਈ ਸੰਸਥਾਵਾਂ ਵਿੱਚ ਇੰਟਰਨਸ਼ਿਪ ਆਧਾਰਿਤ ਇਹ ਕੋਰਸ ਚਾਰ ਸਾਲਾ ਵੀ ਹੋ ਸਕਦਾ ਹੈ
ਦਾਖਲੇ ਲਈ ਯੋਗਤਾ: ਉਪਰੋਕਤ ਕੋਰਸ ਵਿੱਚ ਦਾਖਲੇ ਲਈ ਵਿਦਿਆਰਥੀ ਨੇ 10+2 ਕਿਸੇ ਵੀ ਸਟਰੀਮ ਵਿੱਚ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ
ਉਚੇਰੀ ਪੜ੍ਹਾਈ ਦੇ ਮੌਕੇ: ਇਸ ਕੋਰਸ ਤੋਂ ਬਾਅਦ ਵਿਦਿਆਰਥੀ ਇਸੇ ਖੇਤਰ ਵਿੱਚ ਤਾਂ ਮਾਸਟਰ ਡਿਗਰੀ ਕਰ ਹੀ ਸਕਦੇ ਹਨ ਸਗੋਂ ਕਿਸੇ ਹੋਰ ਖੇਤਰ ਵਿੱਚ ਵੀ ਐਮਬੀਏ ਆਦਿ ‘ਚ ਜਾ ਸਕਦੇ ਹਨ
B. EL. Ed/BA B.Ed/BSc B. Ed:: ਜਿਹੜੇ ਵਿਦਿਆਰਥੀਆਂ ਦੀ ਰੁਚੀ ਅਧਿਆਪਨ ਵੱਲ ਹੋਵੇ ਉਨ੍ਹਾਂ ਲਈ ਚੰਗਾ ਹੈ ਕਿ ਉਹ ਇਸ ਕੋਰਸ ਦੀ ਚੋਣ ਕਰਨ ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਕੇਂਦਰ ਜਾਂ ਰਾਜ ਸਰਕਾਰਾਂ ਦੁਆਰਾ ਲਏ ਜਾਂਦੇ ਅਧਿਆਪਕ ਪਾਤਰਤਾ ਯੋਗਤਾ ਦੇ ਟੈਸਟ ਨੂੰ ਪਾਸ ਕਰਨਾ ਪੈਂਦਾ ਹੈ ਫਿਰ ਹੀ ਉਹ ਅਧਿਆਪਕ ਲੱਗਣ ਦੇ ਯੋਗ ਹੋ ਸਕਦੇ ਹਨ
ਕੋਰਸ ਦਾ ਸਮਾਂ: ਉਪਰੋਕਤ ਕੋਰਸ ਦਾ ਸਮਾਂ ਚਾਰ ਸਾਲ ਦਾ ਹੁੰਦਾ ਹੈ ਇਸ ਵਿੱਚ ਅੱਠ ਸਮੈਸਟਰ ਹੁੰਦੇ ਹਨ ਇਹ ਕੋਰਸ ਇੰਟੇਗ੍ਰੇਟਿਡ ਹੋਣ ਕਰਕੇ ਬੀਏ ਜਾਂ ਬੀਐੱਸਸੀ ਦੇ ਨਾਲ-ਨਾਲ ਵਿਦਿਆਰਥੀ ਨੂੰ ਬੀ ਐੱਡ ਕਰਵਾਈ ਜਾਂਦੀ ਹੈ ਉਂਜ ਜੇਕਰ ਬੀਏ ਤੋਂ ਬਾਅਦ ਬੀ ਐੱਡ ਕਰੀਏ ਤਾਂ  5 ਸਾਲ ਦਾ ਸਮਾਂ ਲੱਗਦਾ ਹੈ ਪਰੰਤੁ ਇੰਟੇਗ੍ਰੇਟਿਡ ਕੋਰਸ ਵਿੱਚ ਇੱਕ ਸਾਲ ਬਚਾਇਆ ਜਾ ਸਕਦਾ ਹੈ
ਦਾਖਲੇ ਲਈ ਯੋਗਤਾ: ਉਪਰੋਕਤ ਕੋਰਸ ਵਿੱਚ ਦਾਖਲੇ ਲਈ ਵਿਦਿਆਰਥੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 10+2 ਕਿਸੇ ਵੀ ਸਟਰੀਮ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਕਈ ਯੂਨੀਵਰਸਿਟੀਜ਼ ਦਾਖਲਾ ਲੈਣ ਤੋਂ ਪਹਿਲਾਂ ਪ੍ਰਵੇਸ਼ ਪ੍ਰੀਖਿਆ ਲੈਂਦੀਆਂ ਹਨ
ਉੱਚ ਵਿੱਦਿਆ ਦੇ ਮੌਕੇ: ਉਪਰੋਕਤ ਕੋਰਸ ਤੋਂ ਬਾਅਦ ਵਿਦਿਆਰਥੀ ਐੱਮ ਐੱਡ, ਐਮਏ ਐਜੂਕੇਸ਼ਨ ਆਦਿ ਤੋਂ ਇਲਾਵਾ ਕਿਸੇ ਹੋਰ ਵਿਸ਼ੇ ਵਿੱਚ ਵੀ ਮਾਸਟਰ ਡਿਗਰੀ ਹਾਸਲ ਕਰ ਸਕਦੇ ਹਨ ਜੇਕਰ ਵਿਦਿਆਰਥੀ ਮਾਸਟਰਜ਼ ਕਰਨ ਤੋਂ ਬਾਅਦ ਸੀਬੀਐੱਸਈ ਦੁਆਰਾ ਲਿਆ ਜਾਂਦਾ ਨੈਸ਼ਨਲ ਇਲੀਜ਼ੀਬਿਲਟੀ ਟੈਸਟ ਪਾਸ ਕਰ ਲਵੇ ਤਾਂ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ‘ਤੇ ਵੀ ਨੌਕਰੀ ਕੀਤੀ ਜਾ ਸਕਦੀ ਹੈ
B.S.W.   (ਬੈਚਲਰ ਆਫ਼ ਸੋਸ਼ਲ ਵਰਕ): ਜੋ ਵਿਦਿਆਰਥੀ ਸਮਾਜ ਸੇਵਾ ਵਿੱਚ ਰੁਚੀ ਰੱਖਦੇ ਹਨ ਜਾਂ ਕੋਈ ਗੈਰ-ਸਰਕਾਰੀ ਸੰਸਥਾ ਲੋਕਾਂ ਦੇ ਭਲੇ ਲਈ ਚਲਾਉਣੀ ਚਾਹੁੰਦੇ ਹਨ, ਉਨ੍ਹਾਂ ਨੂੰ ਸੋਸ਼ਲ ਵਰਕ ਵਿੱਚ ਗ੍ਰੈਜੂਏਸ਼ਨ ਕਰਨੀ ਚਾਹੀਦੀ ਹੈ ਇਹ ਇੱਕ ਗ੍ਰੈਜੂਏਸ਼ਨ ਲੈਵਲ ਦਾ ਕੋਰਸ ਹੈ
ਕੋਰਸ ਦਾ ਸਮਾਂ: ਇਸ ਕੋਰਸ ਦਾ ਸਮਾਂ ਤਿੰਨ ਸਾਲ ਭਾਵ ਛੇ ਸਮੈਸਟਰ ਹੁੰਦੇ ਹਨ ਕਈ ਸੰਸਥਾਵਾਂ ਐਨੂਅਲ ਮੋਡ ਰਾਹੀਂ ਵੀ ਇਹ ਕੋਰਸ ਕਰਵਾਉਂਦੀਆਂ ਹਨ
ਦਾਖਲੇ ਲਈ ਯੋਗਤਾ: ਉਪਰੋਕਤ ਕੋਰਸ ਵਿੱਚ ਦਾਖਲੇ ਲਈ ਵਿਦਿਆਰਥੀ ਨੇ ਕਿਸੇ ਵੀ ਸਟਰੀਮ ਵਿੱਚ 10+2 ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਵੇ ਜਾਂ ਵਿਦਿਆਰਥੀ ਨੇ ਡਿਪਲੋਮਾ ਇਨ ਸੋਸ਼ਲ ਵਰਕਸ ਕੀਤਾ ਹੋਵੇ
ਉੱਚ ਵਿੱਦਿਆ ਦੇ ਮੌਕੇ: ਉਪਰੋਕਤ ਕੋਰਸ ਤੋਂ ਬਾਅਦ ਵਿਦਿਆਰਥੀ ਸੋਸ਼ਲ ਵਰਕ ਵਿੱਚ ਮਾਸਟਰਜ਼ ਡਿਗਰੀ ਹਾਸਲ ਕਰ ਸਕਦਾ ਹੈ ਅੱਜ-ਕੱਲ੍ਹ ਬਹੁਤੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਇਸ ਕੋਰਸ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ
BSc Animation & Multimedia:  ਜਿਹੜੇ ਵਿਦਿਆਰਥੀਆਂ ਦੀ ਰੁਚੀ ਕੰਪਿਊਟਰ ਗਿਆਨ ਵੱਲ, ਐਨੀਮੇਸ਼ਨ ਵੱਲ ਜ਼ਿਆਦਾ ਹੈ ਤਾਂ ਉਹ ਇਸ ਕੋਰਸ ਦੀ ਚੋਣ ਕਰ ਸਕਦੇ ਹਨ ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਟੀ.ਵੀ. ਚੈਨਲਾਂ ਤੋਂ ਇਲਾਵਾ ਮੋਬਾਇਲ ਐਪਸ ਜਾਂ ਗੇਮਜ਼ ਵੀ ਕਾਫ਼ੀ ਆ ਰਹੀਆਂ ਹਨ ਜੋ ਕਿ ਐਨੀਮੇਸ਼ਨ ਦਾ ਹੀ ਕਮਾਲ ਹੈ
ਕੋਰਸ ਦਾ ਸਮਾਂ: ਉਂਜ ਤਾਂ ਇਸ ਕੋਰਸ ਦਾ ਸਮਾਂ ਤਿੰਨ ਸਾਲ ਹੁੰਦਾ ਹੈ ਭਾਵ 6 ਸਮੈਸਟਰ ਹੁੰਦੇ ਹਨ ਪਰੰਤੂ ਜੇਕਰ ਵਿਦਿਆਰਥੀ ਦੀ ਪਕੜ ਜ਼ਿਆਦਾ ਹੋਵੇ ਤਾਂ ਜਲਦੀ ਹੀ ਇਹ ਕੋਰਸ ਇੱਕ ਸਾਲ ਜਾਂ 2 ਸਾਲ ਵਿੱਚ ਕਰਕੇ ਵੀ ਆਪਣਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ
ਦਾਖਲੇ ਲਈ ਯੋਗਤਾ: ਜੇਕਰ ਵਿਦਿਆਰਥੀ ਨੇ ਬੀਐੇੱਸਸੀ ਐਨੀਮੇਸ਼ਨ ਤੇ ਮਲਟੀਮੀਡੀਆ ਰਾਹੀਂ ਕਰਨੀ ਹੋਵੇ ਤਾਂ ਵਿਦਿਆਰਥੀ ਨੇ 10+2 ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਪਰੰਤੂ ਜੇਕਰ ਵਿਦਿਆਰਥੀ ਨੇ ਸਿਰਫ਼ ਮੁਹਾਰਤ ਹਾਸਲ ਕਰਕੇ ਕਿਤੇ ਜੌਬ ਕਰਨੀ ਹੋਵੇ ਤਾਂ 10ਵੀਂ ਸਾਇੰਸ, ਗਣਿਤ ਤੇ ਅੰਗਰੇਜ਼ੀ ਨਾਲ ਪਾਸ ਵਿਦਿਆਰਥੀ ਵੀ ਇਹ ਕੋਰਸ ਕਰ ਸਕਦਾ ਹੈ
ਕੰਪਨੀ ਸੈਕਟਰੀ: ਜਿਉਂ-ਜਿਉਂ ਕਾਰਪੋਰੇਟ ਸੈਕਟਰ ਵਿੱਚ ਗਰੋਥ ਹੋ ਰਹੀ ਹੈ ਤਿਉਂ-ਤਿਉਂ ਹੁਨਰਮੰਦ ਕਾਮਿਆਂ ਦੀ ਲੋੜ ਵਧ ਰਹੀ ਹੈ ਸੋ, ਕੰਪਨੀ ਸੈਕਟਰੀ ਇੰਸਟੀਚਿਊਟ ਆਫ਼ ਇੰਡੀਆ ਤੋਂ ਕੰਪਨੀ ਸੈਕਟਰੀ ਦਾ ਕੋਰਸ ਕਰਕੇ ਵੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਕੀਤੇ ਜਾ ਸਕਦੇ ਹਨ
ਕੋਰਸ ਦੀਆਂ ਅਵਸਥਾਵਾਂ: ਆਮ ਤੌਰ ‘ਤੇ ਕੰਪਨੀ ਸੈਕਟਰੀ ਦਾ ਕੋਰਸ ਤਿੰਨ ਭਾਗਾਂ ਵਿੱਚ ਵੰਡਿਆ ਹੁੰਦਾ ਹੈ-
1. ਫਾਊਂਡੇਸ਼ਨ ਪ੍ਰੋਗਰਾਮ, ਸਮਾਂ 8 ਮਹੀਨੇ
2. ਐਗਜ਼ੀਕਿਊਟਿਵ ਪ੍ਰੋਗਰਾਮ, ਸਮਾਂ 9 ਮਹੀਨੇ
3. ਪ੍ਰੋਫੈਸ਼ਨਲ ਪ੍ਰੋਗਰਾਮ, ਸਮਾਂ 10 ਮਹੀਨੇ
ਫਾਊਂਡੇਸ਼ਨ ਪ੍ਰੋਗਰਾਮ ਲਈ ਵਿੱਦਿਅਕ ਯੋਗਤਾ: ਇਸ ਕੋਰਸ ਲਈ ਵਿਦਿਆਰਥੀ ਨੇ 10+2 ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ ਉਹ ਵਿਦਿਆਰਥੀ, ਜਿੰਨ੍ਹਾ ਕੋਲ ਕੋਈ ਬੈਚਲਰ ਡਿਗਰੀ ਹੋਵੇ, ਨੂੰ ਇਹ ਕੋਰਸ ਕਰਨ ਤੋਂ ਬਿਨਾ ਹੀ ਐਗਜ਼ੀਕਿਊਟਿਵ ਪ੍ਰੋਗਰਾਮ ਵਿੱਚ ਜਾਣ ਦਾ ਬਦਲ ਖੁੱਲ੍ਹਾ ਰਹਿੰਦਾ ਹੈ

CA(ਚਾਰਟਰਡ ਅਕਾਉੂਟੈਂਟ): ਭਾਰਤ ਵਿੱਚ ਚਾਰਟਰਡ ਅਕਾਊਂਟੈਂਟ ਦੀ ਡਿਗਰੀ ਇੰਸਟੀਚਿਊਟ ਆਫ਼ ਚਾਰਟਡ ਅਕਾਊਂਟੈਂਟ ਆਫ਼ ਇੰਡੀਆ ਵੱਲੋਂ ਅਵਾਰਡ ਕੀਤੀ ਜਾਂਦੀ ਹੈ ਇਸਦਾ ਹੈੱਡ ਆਫ਼ਿਸ ਦਿੱਲੀ ਵਿੱਚ ਤੇ ਰਾਜਾਂ ਵਿੱਚ ਖੇਤਰੀ ਦਫ਼ਤਰ ਹਨ
ਕੋਰਸ ਦਾ ਸਮਾਂ: ਜੇਕਰ ਵਿਦਿਆਰਥੀ 10+2 ਕਾਮਰਸ ਤੋਂ ਬਾਅਦ ਕੋਰਸ ਦੀ ਚੋਣ ਕਰਦਾ ਹੈ ਤਾਂ ਇਸ ਲਈ ਪੰਜ ਸਾਲ ਦਾ ਸਮਾਂ ਲੱਗਦਾ ਹੈ ਪਰੰਤੂ ਇਹ ਕੋਰਸ ਗ੍ਰੈਜੂਏਸ਼ਨ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਇਸ ਦਾ ਸਮਾਂ ਘਟ ਕੇ ਤਿੰਨ ਸਾਲ ਰਹਿ ਜਾਂਦਾ ਹੈ
ਦਾਖਲੇ ਲਈ ਯੋਗਤਾ: ਜੇਕਰ ਵਿਦਿਆਰਥੀ ਨੇ 10+2 ਕਾਮਰਸ ਸਟਰੀਮ ਵਿੱਚ ਕੀਤੀ ਹੋਵੇ ਤਾਂ 55 ਫੀਸਦੀ ਅੰਕਾਂ ਨਾਲ ਪਰੰਤੂ ਕਿਸੇ ਹੋਰ ਸਟਰੀਮ ਵਿੱਚ 10+2 ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਕਿਸੇ ਵੀ ਭਾਰਤੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ
ਦਾਖਲੇ ਲਈ ਚੋਣ: ਉਪਰੋਕਤ ਕੋਰਸ ਵਿੱਚ ਦਾਖ਼ਲੇ ਲਈ ਵਿਦਿਆਰਥੀ ਨੂੰ ਸੀਪੀਟੀ (ਕਾਮਨ ਪ੍ਰੋਫੀਸ਼ੈਂਸੀ ਟੈਸਟ) ਦੇਣਾ ਪੈਂਦਾ ਹੈ, ਜੋ ਵਿਦਿਆਰਥੀ ਉਸ ਟੈਸਟ ਨੂੰ  ਕੁਆਲੀਫਾਈ ਕਰਦੇ ਹਨ ਉਹ ਹੀ ਉਪਰੋਕਤ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ
ਰੁਜ਼ਗਾਰ ਦੇ ਮੌਕੇ: ਇੱਕ ਸੀਏ ਕਿਸੇ ਵੀ ਬਿਜ਼ਨਸ, ਭਾਵੇਂ ਉਹ ਕਿੰਨਾ ਵੱਡਾ ਜਾਂ ਛੋਟਾ ਕਿਉਂ ਨਾ ਹੋਵੇ, ਲਈ ਰੀੜ੍ਹ ਦੀ ਹੱਡੀ ਹੁੰਦਾ ਹੈ ਇਸ ਤੋਂ ਬਾਅਦ ਸ਼ੁਰੂਆਤੀ ਸਮੇਂ ਵਿੱਚ ਇੱਕ ਫਰਮ ਤੋਂ 7500 ਤੋਂ 12000 ਰੁਪਏ ਕਮਾ ਸਕਦਾ ਹੈ ਇਹ ਉਸ ਸੀਏ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀਆਂ ਫਰਮਾਂ ਦਾ ਕੰਮ ਜਲਦੀ ਕਰ ਸਕਦਾ ਹੈ
BMS (ਬੈਚਲਰ ਆਫ਼ ਮੈਨੇਜ਼ਮੈਂਟ ਸਟੱਡੀਜ਼): ਜਿਹੜੇ ਵਿਦਿਆਰਥੀ ਦੀ ਰੁਚੀ ਮੈਨੇਜ਼ਮੈਂਟ ਅਧਿਐਨ ਵੱਲ ਹੁੰਦੀ ਹੈ ਜਾਂ ਜੋ ਵਿਦਿਆਰਥੀ ਇਸ ਪੜ੍ਹਾਈ ਵਿੱਚ ਅੱਗੇ ਕਰੀਅਰ ਬਣਾਉਣਾ ਚਾਹੁੰਦੇ ਹਨ ਤਾਂ ਉਹ ਉਪਰੋਕਤ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ ਤੇ ਆਪਣੀ ਅਗਲੇਰੀ ਪੜ੍ਹਾਈ ਦੇ ਨਾਲ ਆਪਣਾ ਕਰੀਅਰ ਬਣਾ ਸਕਦੇ ਹਨ
ਦਾਖਲੇ ਲਈ ਯੋਗਤਾ: 10+2 ਕਿਸੇ ਵੀ ਸਟਰੀਮ ਵਿੱਚ ਕਿਸੇ ਭਾਰਤੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ
ਕੋਰਸ ਦਾ ਸਮਾਂ: ਇਸ ਕੋਰਸ ਦਾ ਸਮਾਂ ਤਿੰਨ ਸਾਲ ਹੁੰਦਾ ਹੈ ਇਹ ਗ੍ਰੈਜੂਏਸ਼ਨ ਲੈਵਲ ਦੀ ਇੱਕ ਡਿਗਰੀ ਹੈ, ਜਿਸ ਵਿੱਚ ਛੇ ਸਮੈਸਟਰ ਹੁੰਦੇ ਹਨ
ਉੱਚ ਵਿਦਿਆ ਦੇ ਮੌਕੇ: ਉਪਰੋਕਤ ਕੋਰਸ ਤੋਂ ਬਾਅਦ ਵਿਦਿਆਰਥੀ ਐਮਬੀਏ, ਐਮਏ ਇਕਨਾਮਿਕਸ ਜਾਂ ਮੈਨੇਜ਼ਮੈਂਟ ਨਾਲ ਸਬੰਧਿਤ ਹੋਰ ਕਈ ਪ੍ਰਕਾਰ ਦੇ ਕੋਰਸ ਆਦਿ ਕਰ ਸਕਦਾ ਹੈ ਜੇਕਰ ਮੈਨੇਜ਼ਮੈਂਟ ਸਟੱਡੀਜ਼ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਅਨੇਕਾਂ ਮੌਕੇ ਪ੍ਰਾਪਤ ਹੋ ਸਕਦੇ ਹਨ
BSC Computer Sci: ਜਿਹੜੇ ਵਿਦਿਆਰਥੀਆਂ ਦੀ ਰੁਚੀ ਕੰਪਿਊਟਰ ਸਾਇੰਸ ਵਿੱਚ ਹੋਵੇ ਉਨ੍ਹਾਂ ਨੂੰ ਬੀਐੱਸਸੀ ਕੰਪਿਊਟਰ ਸਾਇੰਸ ਵਿੱਚ ਜਾਣਾ ਚਾਹੀਦਾ ਹੈ
ਦਾਖਲੇ ਲਈ ਯੋਗਤਾ: ਉਪਰੋਕਤ ਕੋਰਸ ਵਿੱਚ ਦਾਖਲੇ ਲਈ ਵਿਦਿਆਰਥੀ ਨੇ ਕਿਸੇ ਵੀ ਸਟਰੀਮ ਵਿਚ 10+2 ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ
ਕੋਰਸ ਦਾ ਸਮਾਂ: ਉਪਰੋਕਤ ਕੋਰਸ ਦਾ ਸਮਾਂ ਤਿੰਨ ਸਾਲ ਦਾ ਹੁੰਦਾ ਹੈ, ਜਿਸ ਵਿੱਚ ਛੇ ਸਮੈਸਟਰ ਹੁੰਦੇ ਹਨ ਇਸ ਵਿੱਚ ਕਲਾਸ ਰੂਮ ਸਟੱਡੀ ਤੇ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ
ਉੱਚ ਵਿਦਿਆ ਦੇ ਮੌਕੇ: ਉਪਰੋਕਤ ਕੋਰਸ ਤੋਂ ਬਾਅਦ ਵਿਦਿਆਰਥੀ ਅੱਗੇ ਐਮਐੱਸਸੀ, ਪੀਜੀਡੀਸੀਏ ਆਦਿ ਕੋਰਸਾਂ ਵਿੱਚ ਪੜ੍ਹਾਈ ਕਰ ਸਕਦਾ ਹੈ ਸੀਬੀਐੱਸਈ ਦੀ ਪ੍ਰੀਖਿਆ ਵੀ ਦਿੱਤੀ ਜਾ ਸਕਦੀ ਹੈ (…ਚਲਦਾ)

ਪ੍ਰਸਿੱਧ ਖਬਰਾਂ

To Top