ਕਾਪਰ ਪਲਾਂਟ ਖਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ 11 ਮੌਤਾਂ

11 Deaths, Protests, Kapar, Plant

ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਅਤੇ ਬਿਲਡਿੰਗਾਂ ‘ਚ ਲਾਈ ਅੱਗ

ਏਜੰਸੀ , ਤਾਮਿਲਨਾਡੂ।
ਤਾਮਿਲਨਾਡੂ ‘ਚ ਤੂਤੀਕੋਰਿਨ ‘ਚ ਵੇਦਾਂਤਾ ਸਟਰਲਾਈਟ ਕਾਪਰ ਯੂਨਿਟ ਖਿਲਾਫ਼ ਚੱਲ ਰਿਹਾ ਪ੍ਰਦਰਸ਼ਨ ਮੰਗਲਵਾਰ ਨੂੰ ਹਿੰਸਕ ਰੂਪ ਧਾਰ ਗਿਆ ਇਸ ਪ੍ਰਦਰਸ਼ਨ ‘ਚ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹਨ। ਜ਼ਿਕਰਯੋਗ ਹੈ ਕਿ ਸਟਰਲਾਈਟ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਵੇਖਦਿਆਂ ਸਥਾਨਕ ਲੋਕ ਕਈ ਮਹੀਨਿਆਂ ਤੋਂ ਇੱਥੇ ਸਟਰਲਾਈਟ ਕਾਪਰ ਯੂਨਿਟ ਦਾ ਵਿਰੋਧ ਕਰ ਰਹੇ ਹਨ ਘਟਨਾ ‘ਚ ਮਾਰੇ ਗਏ ਵਿਅਕਤੀਆਂ ਤੋਂ ਇਲਾਵਾ ਕਈ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ ਅਤੇ ਪੂਰੇ ਸ਼ਹਿਰ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਲੋਕਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਪੁਲਿਸ ਨੇ ਸੀਆਰਪੀਸੀ ਦੀ ਧਾਰਾ 144 ਲਾਗੂ ਕਰਕੇ ਸਥਿਤੀ ਨੂੰ ਕੰਟਰੋਲ ‘ਚ ਕਰਨ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਦੇ ਅਨੁਸਾਰ ਸਟਰਲਾਈਟ ਕਾਪਰ ਯੂਨਿਟ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਅੱਜ ਯੂਨਿਟ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੀ ਭੀੜ ਅਚਾਨਕ ਬੇਕਾਬੂ ਹੋ ਗਈ ਅਤੇ ਸੁਰੱਖਿਆ ਮੁਲਾਜ਼ਮਾਂ ਨਾਲ ਹੱਥੋ-ਪਾਈ ਸ਼ੁਰੂ ਕਰ ਦਿੱਤੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਕਈ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦਰਮਿਆਨ ਤਾਮਿਲਨਾਡੂ ਸਰਕਾਰ ਨੇ ਪ੍ਰਦਰਸ਼ਨ ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ 3 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਸੂਬਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਕਮਿਸ਼ਨ ਦੀ ਚੋਣ ਕੀਤੀ ਹੇ।

ਸਟੇਟ ਸਪਾਂਸਰਡ ਅੱਤਵਾਦ: ਰਾਹੁਲ

ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਰਾਹੁਲ ਨੇ ਇਸ ਨੂੰ ਸਟੇਟ ਸਪਾਂਸਰਡ ਅੱਤਵਾਦ ਦੱਸਿਆ ਰਾਹੁਲ ਨੇ ਆਪਣੀ ਟਵੀਟ ‘ਚ ਲਿਖਿਆ ਤਾਮਿਲਨਾਡੂ ਦੇ ਸਟਰਲਾਈਟ ਪ੍ਰਦਰਸ਼ਨ ‘ਚ 9 ਵਿਅਕਤੀਆਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਮਾਰ ਦਿੱਤਾ ਜਾਣਾ ਸਟੇਟ ਸਪਾਂਸਰਡ ਅੱਤਵਾਦ ਦੀ ਉਦਾਹਰਨ ਹੈ ਅਨਿਆਂ ਖਿਲਾਫ਼ ਪ੍ਰਦਰਸ਼ਨ ਕਰਨ ‘ਤੇ ਇਨ੍ਹਾਂ ਨਾਗਰਿਕਾਂ ਦਾ ਕਤਲ ਕਰ ਦਿੱਤਾ ਗਿਆ ਮੇਰੇ ਵਿਚਾਰ ਅਤੇ ਮੇਰੀ ਹਮਦਰਦੀ ਸ਼ਹੀਦਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।