Breaking News

ਫਰਾਂਸ ‘ਚ ਹੋ ਰਹੇ ਪ੍ਰਦਰਸ਼ਨਾਂ ‘ਚ 110 ਜ਼ਖਮੀ

110 Wounded, Violence, Paris, Anti, Fuel, Protest

ਜ਼ਖਮੀਆਂ ‘ਚ 20 ਪੁਲਿਸ ਕਰਮਚਾਰੀ ਵੀ

ਪੈਰਿਸ, ਏਜੰਸੀ। ਫਰਾਂਸ ‘ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧੇ, ਮਹਿੰਗਾਈ ਅਤੇ ਕਰ ਵਾਧੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ‘ਚ 110 ਲੋਕ ਜ਼ਖਮੀ ਹੋ ਗਏ ਜਿਸ ‘ਚ 20 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫੇ ਕੇਸਟਨਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ ‘ਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਅਤੇ ਕਰ ਨੂੰ ਲੈ ਕੇ ਪਿਛਲੇ ਤਿੰਨ ਹਫਤੇ ਤੋਂ ਹੋ ਰਹੇ ਰਾਸ਼ਟਰ ਪੱਧਰੀ ਪ੍ਰਦਰਸ਼ਨ ‘ਚ 110 ਲੋਕ ਜ਼ਖਮੀ ਹੋਏ ਹਨ।

ਸ੍ਰੀ ਕੇਸਟਨਰ ਨੇ ਸਮਾਚਾਰ ਚੈਨਲ ਬੀਐਫਐਮਟੀਵੀ ਨੂੰ ਦੱਸਿਆ ਕਿ ਪੀਲੀ ਜੈਕਟ ਪਾ ਕੇ ਕੀਤੇ ਜਾ ਰਹੇ ਇਹਨਾ ਪ੍ਰਦਰਸ਼ਨਾਂ ‘ਚ ਝੜਪ ਦੌਰਾਨ 20 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਕਿ ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਗੰਭੀਰ ਤੌਰ ‘ਤੇ ਜ਼ਖਮੀ ਹੋਇਆ ਹੈ ਅਤੇ ਉਸਦੀ ਹਾਲਤ ਨਾਜੁਕ ਬਣੀ ਹੋਈ ਹੈ। ਰਾਜਧਾਨੀ ਪੈਰਿਸ ਦੀਆਂ ਗਲੀਆਂ ‘ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ‘ਚ ਕੁਝ ਮਾਸਕ ਪਹਿਨੇ ਅਣਪਛਾਤੇ ਲੋਕ ਸ਼ਾਮਲ ਹੋ ਗਏ ਅਤੇ ਉਹਨਾਂ ਨੇ ਇਸ ਸਮਾਜਿਕ ਅੰਦੋਲਨ ਨੂੰ ਹਾਈਜੈਕ ਕਰ ਲਿਆ।

ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਵਿੱਤੀ ਅਤੇ ਆਰਥਿਕ ਨੀਤੀਆਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਅਮੀਰ ਨੂੰ ਲਾਭ ਪਹੁੰਚਾਉਣ ਵਾਲੀ ਅਤੇ ਨਿਮਨ ਆਮਦਨ ਵਰਗ ਨੂੰ ਖਰੀਦਣ ਦੀ ਸਮਰੱਥਾ ਘਟਾਉਣ ਵਾਲੀਆਂ ਇਹਨਾਂ ਨੀਤੀਆਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top