ਵੱਡੀ ਖ਼ਬਰ : ਵੈਸ਼ਨੋ ਦੇਵੀ ਮਾਤਾ ਦੇ ਮੰਦਰ ‘ਚ ਮੱਚੀ ਭੱਜ-ਦੌੜ, 12 ਲੋਕਾਂ ਦੀ ਮੌਤ

Mata Vaishno Devi Temple Sachkahoon

ਵੈਸ਼ਨੋ ਦੇਵੀ ਮਾਤਾ ਦੇ ਮੰਦਰ ‘ਚ ਮੱਚੀ ਭੱਜ-ਦੌੜ, 12 ਲੋਕਾਂ ਦੀ ਮੌਤ

ਜੰਮੂ । ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਕਸਬੇ ਵਿੱਚ ਤ੍ਰਿਕੁਟਾ ਪਹਾੜੀ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਅੱਜ ਤੜਕੇ ਭੱਜ-ਦੌੜ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਮਾਰਤ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਅਤੇ ਭੱਜ-ਦੌੜ ਮੱਚ ਗਈ। ਪੁਲਿਸ ਨੇ ਕਿਹਾ, ‘‘ਇਸ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।’’ ਪੁਲਿਸ ਨੇ ਕਿਹਾ, ‘ਪੁਲਿਸ ਸ਼ਰਾਈਨ ਬੋਰਡ, ਅਰਧ ਸੈਨਿਕ ਬਲ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਇੱਕ ਸਾਂਝੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।’

ਇਸ ਦੌਰਾਨ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਰੇਲਗੱਡੀਆ ਮੁਅੱਤਲ ਕੀਤੇ ਜਾਣ ਕਾਰਨ ਯਾਤਰਾ ਵਿੱਚ ਕਮੀ ਆਈ ਸੀ, ਪਰ ਰੇਲ ਗੱਡੀਆਂ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਨਵੇਂ ਸਾਲ ਦੇ ਮੌਕੇ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਕਟੜਾ ਪਹੁੰਚੇ ਸਨ। ਉਹਨਾਂ ਕਿਹਾ, ‘‘ਖ਼ਾਸ ਕਰਕੇ ਨਵੇਂ ਸਾਲ ਦੀ ਸ਼ਾਮ ਨੂੰ ਗੁਫ਼ਾ ਮੰੰਦਰ ਵਿੱਚ ਪ੍ਰਾਰਥਨਾ ਕਰਨ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ, ਸ਼ਰਧਾਲੂ ਇਮਾਰਤ ਵੱਲ ਭੱਜੇ, ਜਿਸ ਨਾਲ ਹਫੜਾ-ਦਫੜੀ ਮੱਚ ਗਈ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here