ਦਸ ਦਿਨਾਂ ਦੇ ਅੰਦਰ 1200 ਏਕੜ ਪੰਚਾਇਤੀ ਜ਼ਮੀਨ ਤੋਂ ਛੁਡਾਇਆ ਕਬਜ਼ਾ : ਧਾਲੀਵਾਲ

punchiyti land, Panchayat Land

ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕਰਾਂਗੇ

  • ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਭੇਜਾਂਗੇ ਸਲਾਖਾਂ ਦੇ ਪਿੱਛੇ

(ਰਾਜਨ ਮਾਨ) ਅੰਮ੍ਰਿਤਸਰ । ਪੰਜਾਬ ਸਰਕਾਰ ਨੇ 10 ਦਿਨਾਂ ਦੇ ਅੰਦਰ-ਅੰਦਰ ਪੰਚਾਇਤੀ ਰਾਜ (Panchayat Land) ਦੀ ਕਰੀਬ 1200 ਏਕੜ ਜ਼ਮੀਨ ਤੋਂ ਕਬਜ਼ਾ ਛੁਡਾਇਆ ਹੈ ਅਤੇ ਆਉਦੇ ਕੁਝ ਹੀ ਦਿਨਾਂ ਵਿਚ ਬਾਕੀ ਪੰਚਾਇਤੀ ਜ਼ਮੀਨਾਂ ਤੋਂ ਵੀ ਨਜ਼ਾਇਜ਼ ਕਬਜੇ ਛੁਡਾ ਲਏ ਜਾਣਗੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ: ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਆਇਆ ਸੀ ਕਿ ਰਿਹਾਇਸ਼ੀ ਕਾਲੋਨੀ ਅਲਫਾ ਸਿਟੀ ਦੀ ਹਦੂਦ ਵਿਚ ਪੈਂਦੇ ਗਰਾਮ ਪੰਚਾਇਤ ਭਗਤੂਪੁਰਾ ਦੇ ਸਰਕਾਰੀ ਰਸਤੇ ਅਤੇ ਖਾਲ੍ਹਾਂ ਦੀ ਜ਼ਮੀਨ ਸਸਤੇ ਰੇਟਾਂ ਵਿੱਚ ਵੇਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਰੇ ਵੱਲੋਂ ਖੁਦ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਗਈ ਹੈ ਅਤੇ 41 ਕਨਾਲ 10 ਮਰਲੇ ਦੇ ਰਸਤੇ ਨੂੰ ਗ੍ਰਾਮ ਪੰਚਾਇਤ ਭਗਤੂਪੁਰਾ ਨੇ ਮਤਾ ਪਾ ਕੇ ਅਤੇ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ 43 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਕਾਰਵਾਈ ਪੁਰਾਣੀ ਸਰਕਾਰ ਵੱਲੋਂ ਹੀ ਕੀਤੀ ਗਈ ਸੀ ।

ਸ: ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੇਚੀ ਗਈ ਜ਼ਮੀਨ ਦੀ ਰਕਮ ਪੰਚਾਇਤ ਦੇ ਨਾਂਅ ’ਤੇ ਐਫਡੀ ਕਰਵਾ ਦਿੱਤੀ ਗਈ ਹੈ ਅਤੇ ਗਰਾਮ ਪੰਚਾਇਤ ਕੇਵਲ ਇਸ ਰਕਮ ਦੇ ਵਿਆਜ ਲੈ ਕੇ ਵਰਤ ਸਕਦੀ ਹੈ ਨਾ ਕਿ ਐਫਡੀ ਦੇ ਪੈਸੇ ਨੂੰ ਖਰਚ ਕਰਕੇ। ਸ: ਧਾਲੀਵਾਲ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੇ ਇਸ ਜ਼ਮੀਨ ਦਾ ਰੇਟ 29 ਲੱਖ ਰੁਪਏ ਨਿਰਧਾਰਤ ਕੀਤਾ ਸੀ ਪਰੰਤੂ ਗਰਾਮ ਪੰਚਾਇਤ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਸੀ।

ਉਨ੍ਹਾਂ ਦੱਸਿਆ ਕਿ ਇਸ ਤੋੰ ਬਾਅਦ ਮੁੜ ਸਰਕਾਰ ਵੱਲੋਂ ਇਸਦਾ ਰੇਟ 53 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਪ੍ਰਤੂ ਮੌਜੂਦਾ ਕੁਲੈਕਟਰ ਰੇਟ ਅਤੇ ਉਸ ਸਮੇੰ ਦੇ ਡਿਪਟੀ ਕਮਿਸ਼ਨਰ ਵੱਲੋਂ ਰੇਟ ਨੂੰ ਵਿਚਾਰਨ ਉਪਰੰਤ ਅਤੇ ਗਰਾਮ ਪੰਚਾਇਤ ਦੀ ਸਹਿਮਤੀ ਨਾਲ ਇਸ ਦਾ ਰੇਟ 43 ਲੱਖ ਰੁਪਏ ਪ੍ਰਤੀ ਏਕੜ ਨਿਰਧਾਰਤ ਹੋਇਆ ਸੀ।

ਅੱਜ ਤਰਨਤਾਰਨ ਵਿਖੇ 100 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ

ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ: ਧਾਲੀਵਾਲ ਨੇ ਦੱਸਿਆ ਕਿ ਅੱਜ ਹੀ ਤਰਨਤਾਰਨ ਵਿਖੇ 100 ਏਕੜ ਪੰਚਾਇਤੀ ਜ਼ਮੀਨ (Panchayat Land) ਤੋਂ ਕਬਜ਼ਾ ਛੁਡਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਕੋਈ ਵੀ ਹੋਵੇ ਕਿਸੇ ਨੂੰ ਵੀ ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਨੂੰ ਛੇਤੀ ਹੀ ਸਲਾਖਾਂ ਦੇ ਪਿੱਛੇ ਸੁੁੱਟਿਆ ਜਾਵੇਗਾ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਸਪੱਸ਼ਟ ਨਿਰਦੇਸ਼ ਦੇ ਦਿੱਤੇ ਗਏ ਹਨ।

ਸਤਲੁਜ,ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕੀਤੀ ਜਾਵੇਗੀ

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ: ਧਾਲੀਵਾਲ ਨੇ ਦੱਸਿਆ ਕਿ ਸਤਲੁਜ,ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੇ ਕੰਮਕਾਜ਼ ਤੋਂ ਬੁਖਲਾ ਗਈਆਂ ਹਨ ਅਤੇ ਫਿਜੂਲ ਬਿਆਨ ਦੇ ਰਹੀਆਂ ਹਨ। ਉੋਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਪ੍ਰੀਤ ਗਿੱਲ, ਡਾਇਰੈਕਟਰ ਲੋਕ ਸੰਪਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਵੀਨ ਪੁਰੀ, ਸਤਪਾਲ ਸਿੰਘ ਸੋਖੀ, ਗੁਰਿੰਦਰ ਸਿੰਘ ਜੌਹਲ, ਪ੍ਰਭਵੀਰ ਸਿੰਘ ਬਰਾੜ, ਡਾ. ਮਹਾਂ ਲੋਵੋਯਾ ਗੌਵਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here