ਦਿੱਲੀ

13 ਸਾਲ ‘ਚ ਸਭ ਤੋਂ ਦੇਰੀ ਨਾਲ ਆਇਆ ਮਾਨਸੂਨ

ਨਵੀਂ ਦਿੱਲੀ, (ਏਜੰਸੀ) ਦੇਸ਼ ਦੀ ਖੇਤੀ ਦੀ ਰੀੜ ਮੰਨਿਆ ਜਾਣ ਵਾਲਾ ਦੱਖਣ-ਪੱਛਮ ਮਾਨਸੂਨ ਇਸ ਸਾਲ 8 ਜੂਨ ਨੂੰ ਕੇਰਲ ਦੇ ਤੱਟ ‘ਤੇ ਆਇਆ, ਜੋ ਸਾਲ 2003 ਤੋਂ ਬਾਅਦ ਇਸਦਾ ਸਭ ਤੋਂ ਲੰਮਾ ਆਗਮਨ ਹੈ ਮਾਨਸੂਨ ਦੇਸ਼ ‘ਚ ਕੇਰਲ ਦੇ ਰਸਤੇ ਦਾਖਲ ਹੁੰਦਾ ਹੈ ਆਮ ਤੌਰ ‘ਤੇ ਇਹ 1 ਜੂਨ ਨੂੰ ਕੇਰਲ ਦੇ ਤੱਟ ‘ਤੇ ਦਸਤਕ ਦਿੰਦਾ ਹੈ ਪਰ ਇਸ ਸਾਲ ਇਹ ਇੱਕ ਹਫਤੇ ਦੀ ਦੇਰੀ ਨਾਲ ਆਇਆ ਹੈ ਮਾਨਸੂਨ ਦੇ ਆਉਣ ‘ਚ ਇੰਨੀ ਦੇਰੀ ਇਸ ਤੋਂ ਪਹਿਲਾਂ ਸਾਲ 2003 ‘ਚ ਹੋਈ ਸੀ ਉਸ ਸਾਲ ਵੀ ਇਹ 8 ਜੂਨ ਨੂੰ ਹੀ ਆਇਆ ਸੀ
ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸੂਨ ਦੇ ਦੇਰੀ ਜਾਂ ਜਲਦੀ ਆਉਣ ਦਾ ਇਸਦਾ ਅੱਗੇ ਵਧਣ ਦੀ ਰਫ਼ਤਾਰ ਜਾਂ ਇਸ ਦੌਰਾਨ ਹੋਣ ਵਾਲੀ ਬਾਰਸ਼ ਨਾਲ ਕੋਈ ਖਾਸ ਸਬੰਧਤ ਹੁਣ ਤੱਕ ਸਥਾਪਤ ਨਹੀਂ ਕੀਤਾ ਜਾ ਸਕਿਆ ਹੈ, ਪਰ ਪਿਛਲੇ 13 ਸਾਲ ਦੇ ਅੰਕੜੇ ਵੇਖੀਏ ਤਾਂ ਜਦੋਂ ਜਦੋਂ ਮਾਨਸੂਨ ਦੇ ਆਉਣ ‘ਚ ਦੇਰੀ ਹੋਈ ਹੈ, ਇਹ ਸਮੇਂ ਤੋਂ ਪਹਿਲਾਂ ਪੂਰੇ ਦੇਸ਼ ‘ਚ ਪਹੁੰਚ ਚੁੱਕਾ ਹੈ ਆਮ ਤੌਰ ‘ਤੇ ਮਾਨਸੂਨ 15 ਜੁਲਾਈ ਤੱਕ ਪੂਰੇ ਦੇਸ਼ ‘ਚ ਪਹੁੰਚ ਜਾਂਦਾ ਹੈ ਸਾਲ 2003 ‘ਚ 8 ਜੂਨ ਨੂੰ ਕੇਰਲ ‘ਚ ਦਸਤਕ ਦੇਣ ਤੋਂ ਬਾਅਦ 5 ਜੁਲਾਈ ਨੂੰ ਹੀ ਇਹ ਪੂਰੇ ਦੇਸ਼ ‘ਚ ਪਹੁੰਚ ਚੁੱਕਾ ਸੀ
ਸਾਲ 2005 ‘ਚ 5 ਜੂਨ ਨੂੰ ਆ ਕੇ 30 ਜੂਨ ਤੱਕ, 2012 ‘ਚ 5 ਜੂਨ ਨੂੰ ਆ ਕੇ 11 ਜੁਲਾਈ ਤੱਕ ਅਤੇ 2015 ‘ਚ 5 ਜੂਨ ਨੂੰ ਆ ਕੇ 26 ਜੂਨ ਤੱਕ ਪੂਰੇ ਦੇਸ਼ ‘ਚ ਪਹੁੰਚ ਗਿਆ ਇਨ੍ਹਾਂ ‘ਚ ਸਾਲ 2003 ‘ਚ ਔਸਤ ਦਾ 102 ਫੀਸਦੀ, 2005 ‘ਚ 99 ਫੀਸਦੀ, 2012 ‘ਚ 93 ਫੀਸਦੀ ਅਤੇ 2015 ‘ਚ ਅਲ ਨੀਨੋ ਦੇ ਪ੍ਰਭਾਵ ਕਾਰਨ 86 ਫੀਸਦੀ ਬਾਰਸ਼ ਹੋਈ ਸੀ
ਮੌਸਮ ਵਿਗਿਆਨੀਆਂ ਨੇ ਇਸ ਸਾਲ ਵੀ ਮਾਨਸੂਨ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਭਵਿੱਖਬਾਣੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮੱਧ ਅਤੇ ਉੱਤਰ ਪੱਛਮ ਭਾਰਤ ‘ਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚੇਗਾ ਉਨ੍ਹਾਂ ਨੇ ਇਸ ਸਾਲ ਦੀਰਘਾਵਿਧੀ ਔਸਤ ਦਾ 106 ਫੀਸਦੀ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ

ਪ੍ਰਸਿੱਧ ਖਬਰਾਂ

To Top