ਪੰਜਾਬ

ਮਾਨਸਾ ‘ਚ 13 ਲੱਖ ਲੁੱਟੇ

13 Lakh, Looters, Mansa

ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਨਾਲ ਦਿਨ-ਦਿਹਾੜੇ ਹੋਈ ਲੁੱਟ

ਸੁਖਜੀਤ ਮਾਨ, ਮਾਨਸਾ

ਇੱਥੋਂ ਦੇ ਰਮਨ ਸਿਨੇਮਾ ਰੋਡ ‘ਤੇ ਅੱਜ ਬਾਅਦ ਦੁਪਹਿਰ ਕਰੀਬ 2:50 ਵਜੇ ਇੱਕ ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਕਾਰ ਸਵਾਰ ਚਾਰ ਜਣੇ ਸਾਢੇ 13 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਦਿਨ-ਦਿਹਾੜੇ ਵਾਪਰੀ ਇਸ ਘਟਨਾ ਕਾਰਨ ਲੋਕਾਂ ‘ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਥਾਣਾ ਸਿਟੀ-2 ਦੀ ਪੁਲਿਸ ਨੇ ਇਸ ਸਬੰਧੀ ਕਾਰਵਾਈ ਅਰੰਭ ਦਿੱਤੀ ਹੈ ਥਾਣਾ ਸਿਟੀ-2 ਦੇ ਇੰਚਾਰਜ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਦੋ ਮੁਲਾਜ਼ਮ ਬਲਕਰਨ ਸਿੰਘ ਬ੍ਰਾਂਚ ਮੈਨੇਜਰ ਅਤੇ ਹਰਮੀਤ ਸਿੰਘ ਕੰਪਨੀ ਦੇ ਕਿਸ਼ਤਾਂ ਆਦਿ ਦੇ ਇਕੱਠੇ ਹੋਏ ਪੈਸੇ ਮੋਟਰਸਾਈਕਲ ਰਾਹੀਂ ਬੈਂਕ ‘ਚ ਜਮ੍ਹਾਂ ਕਰਵਾਉਣ ਜਾ ਰਹੇ ਸੀ ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਰਮਨ ਸਿਨੇਮਾ ਰੋਡ ‘ਤੇ ਇੱਕ ਕਾਰ ਸਵਾਰ ਚਾਰ ਜਣਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਗੱਡੀ ‘ਚੋਂ ਤਿੰਨ ਜਣੇ ਹੇਠਾਂ ਉੱਤਰੇ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ

ਉਨ੍ਹਾਂ ਨੇ ਪੈਸੇ ਖੋਹ ਲਏ ਤੇ ਇੱਕ ਜਣੇ ਨੇ ਤੁਰੰਤ ਗੱਡੀ ਵਾਪਸ ਮੋੜ ਲਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਿਫਟ ਗੱਡੀ ‘ਤੇ ਪੀਬੀ-51 ਏ-9568 ਨੰਬਰ ਲੱਗਿਆ ਹੋਇਆ ਸੀ, ਜਿਸਦੀ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇਹ ਨੰਬਰ ਰਜਿਸਟਰਡ ਹੀ ਨਹੀਂ ਹੈ  ਪਤਾ ਲੱਗਿਆ ਹੈ ਕਿ ਕਾਰ ਸਵਾਰਾਂ ਨੇ ਮੋਟਰਸਾਈਕਲ ਨੂੰ ਘੇਰਨ ਮੌਕੇ ਹਵਾਈ ਫਾਇਰ ਵੀ ਕੀਤਾ ਹੈ ਪਰ ਪੁਲਿਸ ਅਧਿਕਾਰੀ ਆਖ ਰਹੇ ਹਨ ਕਿ ਹਾਲੇ ਤੱਕ ਗੋਲੀਬਾਰੀ ਦਾ ਕੁੱਝ ਪਤਾ ਨਹੀਂ ਲੱਗਿਆ ਕਿਉਂਕਿ ਘਟਨਾ ਸਥਾਨ ਤੋਂ ਕੋਈ ਖਾਲੀ ਖੋਲ ਵਗੈਰਾ ਨਹੀਂ ਮਿਲਿਆ ਪਰ ਫਿਰ ਵੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਇਸ ਲੁੱਟਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੇ ਨਾਕਾਬੰਦੀ ਸਖਤ ਕਰ ਦਿੱਤੀ ਹੈ ਅਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top