ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਪੰਜਾਬ ਦੇ 13 ਪੁਲਿਸ ਅਧਿਕਾਰੀ ਤਲਬ

punjab ips

ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਪੰਜਾਬ ਦੇ 13 ਪੁਲਿਸ ਅਧਿਕਾਰੀ ਤਲਬ

ਕੇਂਦਰੀ ਏਜੰਸੀ ਕਰ ਰਹੀ ਹੈ ਪੜਤਾਲ,

  • ਇਨਾਂ 13 ਪੁਲਿਸ ਅਧਿਕਾਰੀ ਦੀ ਲਗੀ ਹੋਈ ਸੀ ਪ੍ਰਧਾਨ ਮੰਤਰੀ ਨਾਲ ਡਿਊਟੀ

(ਅਸ਼ਵਨੀ ਚਾਵਲਾ) ਚੰਡੀਗੜ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਪੰਜਾਬ ਦੇ 13 ਵੱਡੇ ਪੁਲਿਸ ਅਧਿਕਾਰੀਆਂ ਨੂੰ ਤਲਬ ਕਰ ਲਿਆ ਗਿਆ ਹੈ। ਇਨਾਂ ਪੁਲਿਸ ਅਧਿਕਾਰੀਆਂ ਤੋਂ ਨਾ ਸਿਰਫ਼ ਕੇਂਦਰੀ ਏਜੰਸੀ ਵੱਲੋਂ ਪੁੱਛ ਪੜਤਾਲ ਕੀਤੀ ਗਈ ਹੈ, ਸਗੋਂ ਹੁਣ ਇਨਾਂ ਅਧਿਕਾਰੀਆਂ ਨੂੰ ਸਾਰੇ ਮਾਮਲੇ ਵਿੱਚ ਬਤੌਰ ਗਵਾਹ ਵੀ ਸ਼ਾਮਲ ਕਰ ਲਿਆ ਗਿਆ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਨਾਂ ਪੁਲਿਸ ਅਧਿਕਾਰੀਆਂ ਤੋਂ ਵਾਰ-ਵਾਰ ਪੁੱਛ ਪੜਤਾਲ ਕਰਨ ਦੇ ਨਾਲ ਹੀ ਮਾਮਲੇ ਦੀ ਡੂੰਘਾਈ ਤੱਕ ਜਾਇਆ ਜਾਏਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਡਿਊਟੀ ਵੀ ਇਨਾਂ 13 ਪੁਲਿਸ ਅਧਿਕਾਰੀਆਂ ਦੀ ਲਗਾਈ ਗਈ। ਇੰਨੀ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦੀ ਡਿਊਟੀ ਹੋਣ ਦੇ ਬਾਵਜੂਦ ਵੀ ਸੁਰੱਖਿਆ ਵਿੱਚ ਘਾਟ ਰਹਿ ਗਈ ਅਤੇ ਹੁਣ ਇਹ ਮਾਮਲਾ ਕਾਫ਼ੀ ਜਿਆਦਾ ਵੱਡਾ ਹੋ ਗਿਆ ਹੈ।
ਕੇਂਦਰੀ ਕੈਬਨਿਟ ਦੇ ਸੁਰੱਖਿਆ ਵਧੀਕ ਸਕੱਤਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿੱਚ ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ, ਏਡੀਜੀਪੀ ਨਾਗੇਸ਼ਵਰ ਰਾਵ, ਏਡੀਜੀਪੀ ਜਿਤੇਂਦਰ ਜੈਨ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡੀ.ਆਈ.ਜੀ. ਇੰਦਰਬੀਰ ਸਿੰਘ, ਡੀਆਈਜੀ ਸੁਰਜੀਤ ਸਿੰਘ, ਫਿਰੋਜ਼ਪੁਰ ਡੀ.ਸੀ. ਦਵਿੰਦਰ ਸਿੰਘ, ਬਠਿੰਡਾ ਦੇ ਡੀ.ਸੀ. ਏ.ਪੀ.ਐਸ. ਸੰਧੂ, ਫਿਰੋਜ਼ਪੁਰ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ, ਮੋਗਾ ਦੇ ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਅਤੇ ਬਠਿੰਡਾ ਦੇ ਐਸ.ਐਸ.ਪੀ. ਅਜੈ ਮਲੂਜਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਅਤੇ ਭਵਿਖ ਵਿੱਚ ਵੀ ਇਨਾਂ ਅਧਿਕਾਰੀਆਂ ਨੂੰ ਜਾਂਚ ਲਈ ਸੱਦਿਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ